Latest news

ਡੀ ਟੀ ਐਫ ਦੀ ਅਗਵਾਈ ਵਿਚ ਅਧਿਆਪਕਾ ਨੇ ਭਗਵੰਤ ਮਾਨ ਸਰਕਾਰ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ

25 ਜੁਲਾਈ ਨੂੰ ਹੋਣਗਿਆਂ ਭਰਵੀਆਂ ਰੋਸ ਰੈਲੀਆਂ – ਸ਼ਰਮਾ/ਔਜਲਾ

ਪੰਜਾਬ ਦੀ ਆਪ ਸਰਕਾਰ ਨੂੰ ਵਿੱਤੀ ਮੰਗਾਂ ਦੀ ਪੂਰਤੀ ਹਿੱਤ ਭੇਜਿਆ ਮੰਗ ਪੱਤਰ

ਸਿੱਖਿਆ ਫੋਕਸ, ਐੱਸ ਏ ਐੱਸ ਨਗਰ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੱਦੇ ‘ਤੇ ਖਰਾਬ ਮੌਸਮ ਦੇ ਬਾਵਜੂਦ ਵਰ੍ਹਦੇ ਮੀਂਹ ਦੌਰਾਨ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਅੱਜ 21 ਜੁਲਾਈ ਨੂੰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ, ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਖੇਮੂਆਣਾ, ਫਰੀਦਕੋਟ ਵਿਖੇ ਸੁਖਵਿੰਦਰ ਸੁੱਖੀ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਵਿੱਚ ਰੋਸ ਰੈਲੀਆਂ ਕੀਤੀਆਂ ਗਈਆਂ ਅਤੇ ਸੰਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਸਿੱਖਿਆ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪੇ ਗਏ।

ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਦੱਸਿਆ ਕਿ ਸੰਘਰਸ਼ ਦੀ ਇਸ ਲੜੀ ਵਿੱਚ ਪੰਜਾਬ ਦੇ ਜਿਲ੍ਹਿਆਂ ਮੋਗਾ, ਲੁਧਿਆਣਾ, ਫਿਰੋਜ਼ਪੁਰ, ਮਾਨਸਾ, ਕਪੂਰਥਲਾ, ਜਲੰਧਰ, ਗੁਰਦਾਸਪੁਰ ਤੇ ਪਠਾਨਕੋਟ ਵਿੱਚ 25 ਜੁਲਾਈ ਨੂੰ ਭਰਵੀਆਂ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਡਿਪਟੀ ਕਮਿਸ਼ਨਰਜ਼ ਨੂੰ ਮੰਗ ਪੱਤਰ ਸੌਂਪੇ ਜਾਣਗੇ।

 

 

ਡੀ ਟੀ ਐਫ ਦੀ ਅਗਵਾਈ ਵਿਚ ਅਧਿਆਪਕਾ ਨੇ ਭਗਵੰਤ ਮਾਨ ਸਰਕਾਰ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ

ਪੰਜਾਬ ਦੀ ਆਪ ਸਰਕਾਰ ਨੂੰ ਵਿੱਤੀ ਮੰਗਾਂ ਦੀ ਪੂਰਤੀ ਹਿੱਤ ਭੇਜਿਆ ਮੰਗ ਪੱਤਰ

– 07 ਅਗਸਤ ਨੂੰ ਅਧਿਾਪਕ ਘੇਰਨਗੇ ਸੰਗਰੂਰ ਦੀਆਂ ਸੜਕਾਂ

 

 

ਸਿੱਖਿਆ ਫੋਕਸ, ਬਠਿੰਡਾ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਉੱਪਰ ਜ਼ਿਲ੍ਹਾ ਕਮੇਟੀ ਬਠਿੰਡਾ ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਸਾਹਮਣੇ ਅੰਬੇਦਕਰ ਪਾਰਕ ਵਿੱਚ ਵੱਡੀ ਗਿਣਤੀ ਚ ਇਕੱਠੇ ਹੋ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਧਰਨੇ ਉਪਰੰਤ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਦੇ ਨੁਮਾਇੰਦੇ ਤਹਿਸੀਲਦਾਰ ਬਠਿੰਡਾ ਨੂੰ ਸੌਂਪਿਆ ਗਿਆ।

ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਮੀਤ ਪ੍ਰਧਾਨ ਪਰਵਿੰਦਰ ਸਿੰਘ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰੇ, ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕ ਅਤੇ ਐੱਨ .ਐੱਸ .ਕਿਊ ਐੱਫ. ਅਧਿਆਪਕਾਂ ਨੂੰ ਸਿੱਖਿਆ ਭਾਗ ਵਿਚ ਰੈਗੂਲਰ ਕਰੇ। 01/04/2004 ਤੋਂ ਬਾਅਦ ਭਰਤੀ ਕੀਤੇ ਸਾਰੇ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਭੱਤੇ ਤੁਰੰਤ ਬਹਾਲ ਕਰੇ।

ਪੰਜਾਬ ਦੀ ਆਪ ਸਰਕਾਰ ਨੂੰ ਵਿੱਤੀ ਮੰਗਾਂ ਦੀ ਪੂਰਤੀ ਹਿੱਤ ਭੇਜਿਆ ਮੰਗ ਪੱਤਰ

ਉਨ੍ਹਾਂ ਮੰਗ ਪੱਤਰ ਵਿਚ ਮੰਗ ਕੀਤੀ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਦੇ 2.72 ਦੇ ਗੁਣਾਂਕ ਨਾਲ ਤਨਖਾਹ ਦੁਹਰਾਈ 01/01/2016ਤੋਂ ਕੀਤੀ ਜਾਵੇ।ਅਧਿਆਪਕਾਂ ਨੂੰ ਏ.ਸੀ.ਪੀ. ਸਕੀਮ 3-7-11-15 ਸਾਲਾ ਪ੍ਰਵੀਨਤਾ ਤਰੱਕੀ ਨਾਲ ਲਾਗੂ ਕਰੇ ।ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਬਦਲੀ ਨੀਤੀ ਵਿਚ ਹਰ ਤਰ੍ਹਾਂ ਦੀ ਸਟੇਅ ਖਤਮ ਕੀਤੀ ਜਾਵੇ ।ਸਾਰੇ ਪ੍ਰਕਾਰ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ।

ਬਲਾਕ ਪ੍ਰਧਾਨ ਭੋਲਾ ਰਾਮ, ਭੁਪਿੰਦਰ ਮਾਇਸਰਖਾਨਾ ,ਕੁਲਵਿੰਦਰ ਵਿਰਕ, ਰਾਜਵਿੰਦਰ ਜਲਾਲ, ਰਤਨਜੋਤ ਸ਼ਰਮਾ ਨੇ ਧਰਨੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਡਲ ਸਕੂਲਾਂ ਵਿਚ ਖ਼ਤਮ ਕੀਤੀਆਂ ਪੀ.ਟੀ.ਆਈ. ਅਤੇ ਡਰਾਇੰਗ ਦੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਅਧਿਆਪਕ ਵਿਦਿਆਰਥੀ ਅਨੁਪਾਤ 1:25 ਨਾਲ ਹਰ ਕਲਾਸ ਲਈ ਅਧਿਆਪਕ ਦਿੱਤੇ ਜਾਣ ।

ਸੁਪਰੀਮ ਕੋਰਟ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਅਨੁਸਾਰ 5178 ਅਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਕੇ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਨਾਂ ਹੇਠਾਂ ਸਕੂਲਾਂ ਵਿਚੋਂ ਕੱਢੇ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਵਾਪਸ ਭੇਜਿਆ ਜਾਵੇ। ਸਪੋਰਟਸ ਫੰਡ 75% ਹਿੱਸਾ ਵਿਦਿਆਰਥੀਆਂ ਉੱਪਰ ਖ਼ਰਚ ਕੀਤਾ ਜਾਵੇ। ਬੋਰਡ ਵੱਲੋਂ ਪ੍ਰੀਖਿਆ ਦੇ ਨਾਂ ਤੇ ਵਿਦਿਆਰਥੀਆਂ ਤੋਂ ਲਈ ਜਾਂਦੀ ਮੋਟੀ ਫੀਸ ਤੇ ਰੋਕ ਲਗਾਈ ਜਾਵੇ ।

ਭਰਾਤਰੀ ਜਥੇਬੰਦੀਆਂ ਦੇ ਆਗੂ ਅਸ਼ਵਨੀ ਕੁਮਾਰ ,ਜਗਦੀਸ਼ ਕੁਮਾਰ ਜੱਗੀ ਅਤੇ ਦਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਈ. ਟੀ .ਟੀ .ਤੋਂ ਡੀ. ਪੀ. ਈ. ਸਮੇਤ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਕੀਤੀਆਂ ਜਾਣ ।ਸਾਰੀਆਂ ਖਾਲੀ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ।ਜਿਨ੍ਹਾਂ ਅਧਿਆਪਕਾਂ ਦਾ ਆਨਲਾਈਨ ਬਦਲੀਆਂ ਦੌਰਾਨ ਡਾਟਾ ਗਲਤੀ ਜਾਂ ਤਕਨੀਕੀ ਕਾਰਨ ਕਰਕੇ ਮਿਸ ਮੈਚ ਹੋ ਗਿਆ ਹੈ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਵੇ ।

ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ 07 ਅਗਸਤ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ।ਰੈਲੀ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਛਤਰਾ, ਹਰਿਮੰਦਰ ਸਿੰਘ ਗਿੱਲ ‘ਬਲਜਿੰਦਰ ਕੌਰ , ਸੁਖਦੇਵ ਕਲਿਆਣ ,ਅਮਨਦੀਪ ਸਿੰਘ ਮਾਨਵਾਲਾ, ਗੁਰਪ੍ਰੀਤ ਖੇਮੋਆਣਾ ਨੇ ਵੀ ਸੰਬੋਧਨ ਕੀਤਾ ।

ਪੰਜਾਬ ਦੀ ਆਪ ਸਰਕਾਰ ਨੂੰ ਵਿੱਤੀ ਮੰਗਾਂ ਦੀ ਪੂਰਤੀ ਹਿੱਤ ਭੇਜਿਆ ਮੰਗ ਪੱਤਰ

ਪੰਜਾਬ ਦੀ ਆਪ ਸਰਕਾਰ ਨੂੰ ਵਿੱਤੀ ਮੰਗਾਂ ਦੀ ਪੂਰਤੀ ਹਿੱਤ ਭੇਜਿਆ ਮੰਗ ਪੱਤਰ

 

 

– 7 ਅਗੱਸਤ ਦੀ ਸੂਬਾ ਪੱਧਰੀ ਰੈਲੀ ਵਿੱਚ ਵੱਡੀ ਗਿਣਤੀ ਚ, ਹੋਵਾਂਗੇ ਸ਼ਾਮਲ – ਹਰੀਕੇ

 

ਸਿੱਖਿਆ ਫੋਕਸ, ਮੁਕਤਸਰ। ਪੰਜਾਬ ਦੀ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਖ਼ਿਲਾਫ਼ ਪੰਜਾਬ ਦੇ ਅਧਿਆਪਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੁਕਤਸਰ ਦੇ ਵੱਡੀ ਗਿਣਤੀ ਵਿਚ ਡੀ,ਸੀ, ਦਫਤਰ ਪਹੁੰਚੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਸੁਰਿੰਦਰ ਸੇਤੀਆ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ , ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤਿਆਂ ਦੀ ਕਟੌਤੀ ਬਹਾਲ ਕਰਨ, ਏਸੀਪੀ, ਸਕੀਮ ਬਹਾਲ ਕਰਨ, ਡੀਏ, ਦੀਆਂ ਬਕਾਇਆ ਕਿਸ਼ਤਾਂ ਬਹਾਲ ਕਰਨ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਅਤੇ 2:72 ਦਾ ਗੁਣਾਕ ਲਾਗੂ ਕਰਨ ਜਿਹੀਆਂ ਅਹਿਮ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਅਧਿਆਪਕ ਆਗੂ ਪਰਮਿੰਦਰ ਖੋਖਰ ਅਤੇ ਨਰਿੰਦਰ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਤੋਂ ਧੱਕੇ ਨਾਲ ਗੈਰ ਵਿੱਦਿਅਕ ਡਿਊਟੀਆਂ ਲੈਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਡਿਊਟੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਅਧਿਆਪਕਾਂ ਵੱਲੋਂ ਵਿੱਤ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਮੁਕਤਸਰ ਰਾਹੀਂ ਮੰਗ ਪੱਤਰ ਭੇਜਿਆ ਗਿਆ । ਇਸ ਸਮੇਂ ਮਨੋਜ ਬੇਦੀ, ਜੀਵਨ ਬਧਾਈ, ਗੁਰਜੀਤ ਸੋਢੀ, ਸੰਦੀਪ ਸੰਮੇਵਾਲੀ, ਨੀਰਜ ਬਜਾਜ,ਅਮਰ ਸਿੰਘ, ਕੁਲਵਿੰਦਰ ਅਕਾਲਗੜ, ਜਸਵਿੰਦਰ ਲੱਖੇਵਾਲੀ, ਨਰੇਸ਼ ਸਲੂਜਾ ਸੰਦੀਪ ਸ਼ਰਮਾ ਤੇਜਿੰਦਰ ਸੋਥਾ ਮਸਤਾਨ ਸਿੰਘ , ਹਰਬੰਸ ਸੁਖ਼ਨਾ ਅਤੇ ਇੰਦਰਜੀਤ ਸੰਘਾ ਸਮੇਂਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।

Leave a Reply

Your email address will not be published.

%d bloggers like this: