Latest news

ਕਲਾਸ ਰੂਮ ਵਿੱਚ ਛੱਤ ਦਾ ਪੱਖਾ ਡਿੱਗਣ ਕਾਰਨ ਦੋ ਵਿਦਿਆਰਥਣਾਂ ਹੋਇਆਂ ਜ਼ਖ਼ਮੀ

ਕਲਾਸ ਰੂਮ ਵਿੱਚ ਛੱਤ ਦਾ ਪੱਖਾ ਡਿੱਗਣ ਕਾਰਨ ਦੋ ਵਿਦਿਆਰਥਣਾਂ ਹੋਇਆਂ ਜ਼ਖ਼ਮੀ

 

 

– ਪੁਲਿਸ ਨੇ ਘਟਨਾ ਸਬੰਧੀ ਕੀਤਾ ਮਾਮਲਾ ਦਰਜ

 

 

ਸਿੱਖਿਆ ਫੋਕਸ, ਦਿੱਲੀ। ਬਾਹਰੀ ਦਿੱਲੀ ਦੇ ਨੰਗਲੋਈ ਇਲਾਕੇ ਦੇ ਇੱਕ ਸਰਕਾਰੀ ਸਕੂਲ ਦੇ ਕਲਾਸ ਰੂਮ ਵਿੱਚ ਛੱਤ ਦਾ ਪੱਖਾ ਡਿੱਗਣ ਕਾਰਨ ਦੋ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਅਨੁਸਾਰ ਜ਼ਖ਼ਮੀ ਵਿਦਿਆਰਥਣਾਂ ਨੂੰ ਨੰਗਲੋਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇੱਕ ਵਿਦਿਆਰਥਣ ਨੇ ਦੱਸਿਆ ਕਿ ਛੱਤ ਵਿੱਚ ਨਮੀ ਸੀ ਅਤੇ ਇਹ ਟਪਕ ਰਹੀ ਸੀ। ਵਿਦਿਆਰਥਣ ਨੇ ਦੱਸਿਆ, ‘ਕਲਾਸ ਰੂਮ ‘ਚ ਪੱਖਾ ਹੇਠਾਂ ਡਿੱਗ ਗਿਆ। ਛੱਤ ਵਿੱਚ ਨਮੀ ਸੀ ਅਤੇ ਇਹ ਟਪਕ ਰਹੀ ਸੀ, ਜਿਸ ਕਾਰਨ ਛੱਤ ਵਿੱਚ ਦਰਾਰ ਪੈ ਗਈ ਅਤੇ ਪੱਖਾ ਡਿੱਗ ਗਿਆ। ਉਸ ਸਮੇਂ ਕਲਾਸਾਂ ਚੱਲ ਰਹੀਆਂ ਸਨ।

ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ ਨੰਗਲੋਈ ਦੇ ਸੋਨੀਆ ਹਸਪਤਾਲ ਤੋਂ ਸ਼ਨੀਵਾਰ ਨੂੰ ਦੋ ਪੀਸੀਆਰ ਕਾਲਾਂ ਆਈਆਂ, ਜਿਸ ਵਿਚ ਨਸਰੀਨ (14) ਅਤੇ ਅੰਜਲੀ (15) ਨਾਮਕ ਦੋ ਲੜਕੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ। ਦੋਵੇਂ ਲੜਕੀਆਂ ਪ੍ਰੇਮ ਨਗਰ ਦੀਆਂ ਰਹਿਣ ਵਾਲੀਆਂ ਹਨ।

ਪੁਲਿਸ ਨੇ ਇਸ ਸਬੰਧੀ ਥਾਣਾ ਨੰਗਲੋਈ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਵਿਦਿਆਰਥਣਾਂ ‘ਚੋਂ ਇਕ ਅੰਜਲੀ ਦੀ ਮਾਂ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਉਸ ਦੇ ਇਲਾਜ ਦਾ ਖਰਚਾ ਚੁੱਕ ਰਿਹਾ ਹੈ ਅਤੇ ਡਾਕਟਰਾਂ ਮੁਤਾਬਕ ਉਹ ਲਗਭਗ ਠੀਕ ਹੋ ਚੁੱਕੀ ਹੈ।

ਅਸਟੇਟ ਅਫਸਰ ਬਰਖਾਸਤ

ਇਸ ਦੇ ਨਾਲ ਹੀ, ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਸਕੂਲ ਦੇ ਅਸਟੇਟ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਉਕਤ ਸਕੂਲ ਦੇ ਅਸਟੇਟ ਅਫਸਰ ਨੂੰ ਬਰਖਾਸਤ ਕਰਨ ਸਮੇਤ ਢੁਕਵੀਂ ਕਾਰਵਾਈ ਕੀਤੀ ਗਈ ਹੈ।” ਲਾਪਰਵਾਹੀ ਸਬੰਧੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published.

%d bloggers like this: