ਦੋ ਰੋਜ਼ਾ ਜ਼ੋਨ ਪੱਧਰੀ ਪੰਜਾਬ ਸਕੂਲ ਖੇਡਾਂ ਸਮਾਪਤ
ਦੋ ਰੋਜ਼ਾ ਜ਼ੋਨ ਪੱਧਰੀ ਪੰਜਾਬ ਸਕੂਲ ਖੇਡਾਂ ਸਮਾਪਤ
– ਸ਼ਾਟਪੁੱਟ ਵਿੱਚ ਏਕਮਬੀਰ ਸਿੰਘ ਸੰਧੂ ਨੇ ਕੀਤਾ ਪਹਿਲਾ ਸਥਾਨ ਹਾਸਲ
ਸਿੱਖਿਆ ਫੋਕਸ, ਅੰਮ੍ਰਿਤਸਰ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਏ ਜਾਂਦੇ ਸਾਲਾਨਾ ਖੇਡ ਮੁਕਾਬਲਿਆਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ, ਡਿਪਟੀ ਡੀ ਈ ਓ ਬਲਰਾਜ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਮੈਂਟਰ ਖੇਡਾਂ ਕੁਲਜਿੰਦਰ ਸਿੰਘ ਮੱਲੀ ਦੇ ਦਿਸਾ ਨਿਰਦੇਸ਼ਾ ਹੇਠ ਕਰਵਾਈਆਂ ਗਈਆਂ ਦੋ ਰੋਜ਼ਾ ਜ਼ੋਨ ਪੱਧਰੀ ਸਕੂਲ ਖੇਡਾਂ ਸਮਾਪਤ ਹੋ ਗਈਆਂ।
ਇਸ ਸਬੰਧੀ ਸਥਾਨਕ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਜ਼ੋਨ ਇੰਚਾਰਜ ਪ੍ਰਿੰਸੀਪਲ ਅਜੇ ਬੇਰੀ ਅਤੇ ਕੋਚ ਰਣਜੀਤ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਦੋ ਰੋਜ਼ਾ ਪੰਜਾਬ ਸਕੂਲ ਖੇਡਾਂ ਵਿੱਚ ਹਿੱਸਾ ਲੈਂਦਿਆਂ ਸਕੂਲੀ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ।
ਇਸ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਤਹਿਤ ਅੰਡਰ 14 (ਲੜਕੇ) ਮੁਕਾਬਲਿਆਂ ਵਿੱਚ ਕਬੱਡੀ ਵਿੱਚ ਡੈਮਗੰਜ ਨੇ ਪਹਿਲਾ, ਚੌਕ ਲਛਮਣਸਰ ਨੇ ਦੂਸਰਾ, ਵਾਲੀਵਾਲ ਵਿੱਚ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਤੇ ਪੁਲੀਸ ਡੀ ਏ ਵੀ ਨੇ ਦੂਸਰਾ, ਲੰਬੀ ਛਾਲ ਵਿੱਚ ਜਗਦੀਪ ਸਿੰਘ ਸੀ ਕੇ ਡੀ ਏ ਨੇ ਪਹਿਲਾ ਅਤੇ ਸਰਤਾਜ ਸਿੰਘ ਸੀ ਕੇ ਡੀ ਨੇ ਦੂਸਰਾ, ਬੈਡਮਿੰਟਨ ਵਿੱਚ ਭਵਨ ਐਸਐਲ ਸਕੂਲ ਨੇ ਪਹਿਲਾ ਅਤੇ ਸੀ ਕੇ ਡੀ ਨੇ ਦੂਸਰਾ, ਕ੍ਰਿਕਟ ਵਿਚ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਅਤੇ ਪੀ ਬੀ ਐਨ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ਵਿੱਚ ਭਰਿਆ ਸੀ ਕੇ ਡੀ ਨੇ ਲੰਬੀ ਛਾਲ ਵਿੱਚ ਪਹਿਲਾ ਅਤੇ ਜਗਜੀਤ ਕੌਰ ਸੀ ਕੇ ਡੀ ਨੇ ਦੂਸਰਾ ਸਥਾਨ ਹਾਸਲ ਕੀਤਾ।
17 ਸਾਲਾ ਵਰਗ ਵਿੱਚ ਹੋਏ ਮੁਕਾਬਲੇ ਦੌਰਾਨ ਵਾਲੀਬਾਲ ਵਿੱਚ ਹਾਥੀ ਗੇਟ ਡੀਏਵੀ ਨੇ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਕਬੱਡੀ ਮੁਕਾਬਲਿਆਂ ਵਿਚ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਅਤੇ ਚੌਕ ਲਛਮਣਸਰ ਨੇ ਦੂਸਰਾ, ਲੰਬੀ ਛਾਲ ਵਿਚ ਆਂਚਲ ਕੁਮਾਰੀ ਚੌਕ ਲਛਮਣਸਰ ਨੇ ਪਹਿਲਾ ਅਤੇ ਸ਼ਿਵਾਨੀ ਵਿਜੇ ਨਗਰ ਨੇ ਦੂਸਰਾ, ਲੰਬੀ ਛਾਲ ਲੜਕੇ ਹਿਮਾਸ਼ੂ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਅਤੇ ਪ੍ਰਿੰਸ ਰਾਮ ਬਾਗ ਨੇ ਦੂਸਰਾ, 200 ਮੀ. ਦੌੜ ਵਿੱਚ ਵਿਸ਼ਾਲ ਹਾਥੀਗੇਟ ਡੀ.ਏ.ਵੀ. ਨੇਪਹਿਲਾ, ਰਾਜਦੀਪ ਸਿੰਘ ਸੀ ਕੇ ਡੀ ਨੇ ਦੂਸਰਾ, ਕ੍ਰਿਕਟ ਵਿੱਚ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਅਤੇ ਪੀ ਬੀ ਐਨ ਸਕੂਲ ਨੇ ਦੂਸਰਾ, ਬੈਡਮਿੰਟਨ ਵਿੱਚ ਭਵਨ ਐੱਸ ਐੱਲ ਨੇ ਪਹਿਲਾ ਅਤੇ ਹਿੰਦੂ ਸਭਾ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅਥਲੈਟਿਕਸ ਮੁਕਾਬਲਿਆਂ ਵਿਚ 19 ਸਾਲਾ ਵਰਗ ਦੌਰਾਨ ਸ਼ਾਟਪੁੱਟ ਮੁਕਾਬਲੇ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਏਕਮਬੀਰ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। 100 ਮੀ. ਦੌੜ ਵਿੱਚ ਵਿਸ਼ਾਲ ਹਾਥੀਗੇਟ ਨੇ ਪਹਿਲਾਤੇ ਅਭੈਦੀਪ ਸਿੰਘ ਸੀ ਕੇ ਡੀ ਨੇ ਦੂਸਰਾ, 200 ਮੀ. ਰਾਜਦੀਪ ਸਿੰਘ ਸੀਕੇਡੀ ਅਤੇ ਅਰਮਾਨਦੀਪ ਸਿੰਘ ਸੀ ਕੇ ਡੀ ਜੇਤੂ ਰਹੇ। ਲੰਬੀ ਛਾਲ ਮੁਕਾਬਲਿਆਂ ਵਿੱਚ ਸਮੀਰ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਅਤੇ ਗੁਰਮਨ ਸਿੰਘ ਘੁੰਮਣ ਸੀ.ਕੇ.ਡੀ. ਨੇ ਦੂਸਰਾ, 3000 ਤੇ 1500 ਮੀਟਰ ਦੌੜ ਵਿੱਚ ਅਰਸ਼ਦੀਪ ਸਿੰਘ ਹਾਥੀ ਗੇਟ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਬੈਡਮਿੰਟਨ ਮੁਕਾਬਲਿਆਂ ਵਿਚ ਭਵਨ ਐੱਸ ਐੱਲ ਨੇ ਪਹਿਲਾ ਅਤੇ ਡੀ ਏ ਵੀ ਹਾਥੀ ਗੇਟ ਨੇ ਦੂਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਬੈਡਮਿੰਟਨ ਲੜਕੀਆਂ ਦੇ ਮੁਕਾਬਲੇ ਵਿੱਚ ਚੀਫ਼ ਖ਼ਾਲਸਾ ਦੀਵਾਨ ਨੇ ਪਹਿਲਾ ਅਤੇ ਆਰੀਆ ਗਰਲਜ਼ ਸਕੂਲ ਲੋਹਗੜ੍ਹ ਨੇ ਦੂਸਰਾ ਸਥਾਨ ਹਾਸਲ ਕੀਤਾ।
ਕਬੱਡੀ ਮੁਕਾਬਲਿਆਂ ਵਿਚ ਡੀ ਏ ਵੀ ਹਾਥੀ ਗੇਟ ਨੇ ਪਹਿਲਾ ਅਤੇ ਚੌਕ ਲਛਮਣਸਰ ਨੇ ਦੂਸਰਾ ਸਥਾਨ ਹਾਸਲ ਕਰਕੇ ਆਪੋ ਆਪਣੇ ਸਕੂਲਾਂ ਦੇ ਨਾਮ ਨੂੰ ਰੌਸ਼ਨ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡੀ.ਪੀ.ਈ. ਅਵਤਾਰ ਸਿੰਘ ਡੈਮਗੰਜ, ਜਸਪ੍ਰੀਤ ਸਿੰਘ ਈਦਗਾਹ,ਪਰਮਜੀਤ ਸਿੰਘ ਪੁਲੀਸ ਡੀ ਏ ਵੀ ਸਕੂਲ,ਵਿਜੇ ਸ਼ਰਮਾ ਗੋਲਬਾਗ, ਭੁਪਿੰਦਰ ਸਿੰਘ ਤੇ ਪ੍ਰਭਜੋਤ ਕੌਰ ਚੀਫ ਖਾਲਸਾ ਦੀਵਾਨ, ਰਾਜਬੀਰ ਕੌਰ ਚੌਕ ਲਛਮਣਸਰ, ਰਾਜ ਰੁਪਿੰਦਰ ਕੌਰ ਸ਼ਰੀਫਪੁਰਾ, ਤਰਨਜੀਤ ਕੌਰ ਪੀ ਟੀ ਆਈ ਵਿਜੇਨਗਰ, ਸੁਖਬੀਰ ਕੌਰ ਰਾਮਬਾਗ ਸਮੇਤ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਤਸਵੀਰ ਕੈਪਸ਼ਨ:- ਜ਼ੋਨ ਪੱਧਰੀ ਪੰਜਾਬ ਸਕੂਲ ਖੇਡਾਂ ਦੀ ਸਮਾਪਤੀ ਉਪਰੰਤ ਜੇਤੂ ਖਿਡਾਰੀਆਂ ਨਾਲ ਇੰਚਾਰਜ ਰਣਜੀਤ ਸਿੰਘ, ਇੰਚਾਰਜ ਅਵਤਾਰ ਸਿੰਘ ਡੈਮਗੰਜ, ਭੁਪਿੰਦਰ ਸਿੰਘ ਸੀ ਕੇ ਡੀ, ਪਰਮਜੀਤ ਸਿੰਘ ਹੇਰ ਤੇ ਹੋਰ।