Latest news

ਬਦਲੀਆਂ ਤਬਾਦਲਾ ਨੀਤੀ ਤਹਿਤ ਆਨਲਾਈਨ ਹੀ ਕੀਤੀਆਂ ਜਾਣ – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਬਦਲੀਆਂ ਤਬਾਦਲਾ ਨੀਤੀ ਤਹਿਤ ਆਨਲਾਈਨ ਹੀ ਕੀਤੀਆਂ ਜਾਣ – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

– ਜੱਜ ਦੀ ਅਧਿਆਪਕਾ ਪਤਨੀ ਦੀ ਖਾਸ ਤੌਰ ਤੇ ਕੀਤੀ ਆਫਲਾਇਨ ਬਦਲੀ ਰੱਦ ਕੀਤੀ ਜਾਵੇ – ਸੁਖਵਿੰਦਰ ਸਿੰਘ ਚਾਹਲ

 

ਸਿੱਖਿਆ ਫੋਕਸ, ਜਲੰਧਰ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ,ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਜਿਲਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ , ਜਨਰਲ ਸਕੱਤਰ ਗਣੇਸ਼ ਭਗਤ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਚ ਸਕੱਤਰ ਨਿਰਮੋਲਕ ਸਿੰਘ ਹੀਰਾ, ਪ੍ਰੈੱਸ ਸਕੱਤਰ ਰਗਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਜਥੇਬੰਦੀਆਂ ਦੀ ਜੱਦੋਜਹਿਦ ਮਗਰੋਂ ਅਧਿਆਪਕਾਂ ਦੀਆਂ ਆਨਲਾਇਨ ਬਦਲੀਆਂ ਲਈ ਤਬਾਦਲਾ ਨੀਤੀ ਤਿਆਰ ਕੀਤੀ ਹੈ। ਜਿਸ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਹੋ ਰਹੀਆਂ ਹਨ, ਪਰ ਬੀਤੇ ਦਿਨੀ ਆਮ ਆਦਮੀ ਦੀ ਸਰਕਾਰ ਵਲੋਂ ਖਾਸ ਲੋਕਾਂ ਦੀਆਂ ਬਦਲੀਆਂ ਆਫਲਾਇਨ ਕਰਕੇ ਆਨਲਾਈਨ ਤਬਾਦਲਾ ਨੀਤੀ ਨੂੰ ਸੱਟ ਮਾਰੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਇੱਕ ਜੱਜ ਦੀ ਅਧਿਆਪਕਾ(ਅੰਗਰੇਜ਼ੀ ਅਧਿਆਪਕਾ) ਪਤਨੀ ਦਾ ਖਾਸ ਤੌਰ ਜਲੰਧਰ ਦੇ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਤੋ ਕਲੋਤਾ ਸਕੂਲ ਜਿਲਾ ਹੁਸ਼ਿਆਰਪੁਰ ਵਿਖੇ ਕੀਤਾ ਤਬਾਦਲਾ ਤਰੁੰਤ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਦਾ ਦਮ ਭਰਨ ਵਾਲੀ ਸਰਕਾਰ ਪ੍ਭਾਸ਼ਾਲੀ ਲੋਕਾਂ ਦੀ ਰਖੈਲ ਦੀ ਤਰ੍ਹਾਂ ਕੰਮ ਕਰ ਰਹੀ ਹੈ ਤੇ ਸਾਰੇ ਕਾਇਦੇ ਕਨੂੰਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।

ਉਹਨਾਂ ਕਿਹਾ ਸਰਕਾਰ ਇੱਕ ਪਾਸੇ ਤਾ ਹੱਕਦਾਰ ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾ ਕੇ ਬਦਲੀ ਦੇ ਅਧਿਕਾਰ ਤੋਂ ਵਾਝਿਆਂ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਰਸੂਖਦਾਰ ਲੋਕਾਂ ਦੀਆਂ ਬਦਲੀਆਂ ਕਰਕੇ ਹੱਕਦਾਰ ਅਧਿਆਪਕਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਇਸ ਤਰ੍ਹਾਂ ਦੇ ਵਰਤਾਰੇ ਦਾ ਸਖਤ ਵਿਰੋਧ ਕਰੇਗੀ।

ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਹਲ ਭਗਤ,ਰਾਜੀਵ ਭਗਤ, ਕੁਲਵੰਤ ਰਾਮ ਰੁੜਕਾ, ਅਮਰਜੀਤ ਭਗਤ, ਮੁਲਖ ਰਾਜ, ਸੰਦੀਪ ਰਾਜੋਵਾਲ, ਗੁਰਿੰਦਰ ਸਿੰਘ, ਅਨਿਲ ਕੁਮਾਰ ਭਗਤ, ਰਣਜੀਤ ਠਾਕੁਰ, ਪਿਆਰਾ ਸਿੰਘ ਨਕੋਦਰ, ਕਮਲਦੇਵ, ਜਤਿੰਦਰ ਸਿੰਘ, ਸ਼ਿਵ ਰਾਜ ਕੁਮਾਰ, ਰਾਜਿੰਦਰ ਸਿੰਘ ਭੋਗਪੁਰ, ਸੂਰਤੀ ਲਾਲ, ਵਿਨੋਦ ਭੱਟੀ, ਪਰਨਾਮ ਸਿੰਘ ਸੈਣੀ,ਪਰੇਮ ਖਲਵਾੜਾ, ਰਾਜਿੰਦਰ ਸਿੰਘ ਸ਼ਾਹਕੋਟ ਆਦਿ ਅਧਿਆਪਕ ਆਗੂ ਹਾਜ਼ਰ ਸਨ।

Leave a Reply

Your email address will not be published.

%d bloggers like this: