Latest news

ਸਰਕਾਰ ਦੇ ਇਸ ਫੈਸਲੇ ਦਾ ਮੁੱਖ ਅਧਿਆਪਕ ਜਥੇਬੰਦੀ ਨੇ ਕੀਤਾ ਸਵਾਗਤ

ਸਰਕਾਰ ਦੇ ਇਸ ਫੈਸਲੇ ਦਾ ਮੁੱਖ ਅਧਿਆਪਕ ਜਥੇਬੰਦੀ ਨੇ ਕੀਤਾ ਸਵਾਗਤ

– ਪੈਨਸ਼ਨ ਹਰੇਕ ਮੁਲਾਜ਼ਮ ਦਾ ਹੱਕ ਹੈ – ਅਮਨਦੀਪ ਸ਼ਰਮਾ

ਸਿੱਖਿਆ ਫੋਕਸ, ਚੰਡੀਗੜ੍ਹ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪੈਨਸ਼ਨ ਹਰੇਕ ਮੁਲਾਜ਼ਮ ਦਾ ਹੱਕ ਹੈ। ਜ਼ਿਆਦਾਤਰ ਮੁਲਾਜ਼ਮਾਂ ਨੂੰ ਪੈਸਿਆ ਦੀ ਲੋੜ ਬੁਢਾਪੇ ਵਿੱਚ ਹੀ ਪੈਂਦੀ ਹੈ। ਇਸ ਲਈ ਪੁਰਾਣੀ ਪੈਨਸ਼ਨ ਬਹਾਲ ਕਰਨਾ ਸਮੇਂ ਦੀ ਲੋੜ ਸੀ ।ਉਨ੍ਹਾਂ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੇਣ ਦਾ ਵੀ ਸਵਾਗਤ ਕੀਤਾ।

ਜੱਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ,ਸੂਬਾ ਪ੍ਰੈੱਸ ਸਕੱਤਰ ਜਸਬੀਰ ਸਿੰਘ ਹੁਸ਼ਿਆਰਪੁਰ, ਸਟੇਟ ਆਗੂ ਭਗਵੰਤ ਭਟੇਜਾ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ, ਬਲਜੀਤ ਸਿੰਘ ਗੁਰਦਾਸਪੁਰ, ਬੰਤ ਸਿੰਘ ਬਠਿੰਡਾ, ਜਸਨਦੀਪ ਕੁਲਾਣਾ, ਰਕੇਸ਼ ਗੋਇਲ ਬਰੇਟਾ, ਪਰਮਜੀਤ ਸਿੰਘ ਤਲਵੰਡੀ ਸਾਬੋ ਗੁਰਜੰਟ ਸਿੰਘ ਬੱਛੂਆਣਾ, ਦੀਪਕ ਬਖ਼ਸ਼ੀਵਾਲਾ ਸੁਖਵਿੰਦਰ ਸਿੰਗਲਾ ਬਰੇਟਾ, ਅਸ਼ੋਕ ਕੁਮਾਰ ਫਫੜੇ ਭਾਈਕੇ, ਜੋਗਿੰਦਰ ਸਿੰਘ ਲਾਲੀ ,ਮਾਲਵਿੰਦਰ ਸਿੰਘ ਬਰਨਾਲਾ, ਪਰਮਜੀਤ ਸਿੰਘ ਪਟਿਆਲਾ, ਰਿੰਟੂ ਪਾਲ ਪਾਤੜਾ, ਪੂਰਨ ਸਿੰਘ ਤਪਾ, ਦਿਲਬਾਗ ਸਿੰਘ ਤਰਨਤਾਰਨ, ਨਿਸ਼ਾਨ ਸਿੰਘ ਅ੍ਰਮਿੰਤਸਰ ਸਾਹਿਬ, ਸੁਖਚੈਨ ਸਿੰਘ ਮੁਹਾਲੀ, ਗੁਰਜੰਟ ਸਿੰਘ ਮਲੇਰਕੋਟਲਾ, ਸੁਖਜੀਵਨ ਸਿੰਘ ਹੁਸ਼ਿਆਰਪੁਰ, ਬਲਜਿੰਦਰ ਸਿੰਘ ਕਣਕਵਾਲੀਆ, ਸੁਖਵੀਰ ਕੌਰ ਮੁਹਾਲੀ ਆਦਿ ਪੰਜਾਬ ਦੇ ਆਗੂਆ ਨੇ ਫੈਸਲੇ ਦਾ ਸਵਾਗਤ ਕੀਤਾ।

Leave a Reply

Your email address will not be published.