Latest news

ਟਰਮ-1 ਦਾ ਇਸ ਦਿਨ ਦਾ ਪੇਪਰ ਹੋਇਆ ਮੁਲਤਵੀ

ਟਰਮ-1 ਦਾ ਇਸ ਦਿਨ ਦਾ ਪੇਪਰ ਹੋਇਆ ਮੁਲਤਵੀ

 

 

– 28 ਸਤੰਬਰ ਨੂੰ ਆਮ ਵਾਂਗ ਹੀ ਲੱਗਣਗੇ ਸਾਰੇ ਸਕੂਲ

 

 

ਸਿੱਖਿਆ ਫੋਕਸ, ਚੰਡੀਗੜ੍ਹ। ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਲਈ ਜਾਣ ਵਾਲੀ ਸਤੰਬਰ 2022 ਟਰਮ ਪ੍ਰੀਖਿਆ ਦੀ ਡੇਟਸ਼ੀਟ ‘ਚ ਅੰਸ਼ਕ ਤਬਦੀਲੀ ਕੀਤੀ ਗਈ ਹੈ। ਐੱਸਸੀਈਆਰਟੀ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ 28 ਸਤੰਬਰ ਦਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ।

ਦਰਅਸਲ ਸਤੰਬਰ 28, 2022 ਨੂੰ ਸ਼ਹੀਦ ਭਗਤ ਸਿਘ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਸੰਬੰਧੀ ਤੇ ਉਨ੍ਹਾਂ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ ‘ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ।

ਹਵਾਲਾ ਪੱਤਰ ਅਨੁਸਾਰ 28 ਸਤੰਬਰ ਨੂੰ ਲਿਆ ਜਾਣ ਵਾਲਾ ਪੇਪਰ ਹੁਣ ਪ੍ਰੀਖਿਆਵਾਂ ਖ਼ਤਮ ਹੋਣ ਤੋਂ ਅਗਲੇ ਦਿਨ ਲਿਆ ਜਾਵੇਗਾ। 28 ਸਤੰਬਰ ਨੂੰ ਸਕੂਲ ਆਮ ਵਾਂਗ ਹੀ ਲੱਗਣਗੇ।

Leave a Reply

Your email address will not be published.