Latest news

29 ਅਗਸਤ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਪਣਾ ਦਰਦ ਦੱਸਣਗੇ ਕੱਚੇ ਅਧਿਆਪਕ

29 ਅਗਸਤ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਪਣਾ ਦਰਦ ਦੱਸਣਗੇ ਕੱਚੇ ਅਧਿਆਪਕ

 

 

– ਰੋਜ਼ਾਨਾ ਤਿਲ ਤਿਲ ਮਰ ਰਹੇ ਨੇ ਕੱਚੇ ਅਧਿਆਪਕ, ਮਾਨ ਸਾਬ 6000 ਵਿੱਚ ਕਿਵੇਂ ਕਰੀਏ ਘਰਾਂ ਦੇ ਗੁਜ਼ਾਰੇ – ਹਰਪ੍ਰੀਤ ਕੌਰ ਜਲੰਧਰ

 

ਸਿੱਖਿਆ ਫੋਕਸ, ਜਲੰਧਰ। ਮਹਿਜ਼ 6 ਹਜ਼ਾਰ ਰੁਪਏ ਤਨਖ਼ਾਹ ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਸੂਬੇ ਦੇ 13 ਹਜ਼ਾਰ ਕੱਚੇ ਅਧਿਆਪਕਾਂ ਦਾ ਮੁਕੱਦਰ, ਸਰਕਾਰ ਬਦਲਣ ਤੇ ਵੀ ਬਦਲਦਾ ਨਜ਼ਰ ਨਹੀਂ ਆ ਰਿਹਾ। ਚੋਣਾਂ ਤੋਂ ਪਹਿਲਾਂ ਇਹਨਾਂ ਦੇ ਧਰਨੇ ਤੇ ਪਹੁੰਚ ਕੇ 36 ਹਜ਼ਾਰ ਤਨਖਾਹ ਕਰਨ ਅਤੇ ਪੱਕੇ ਕਰਨ ਦਾ ਵਾਅਦਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਇਹਨਾਂ ਦੀ ਸਾਰ ਨਹੀਂ ਲੈ ਰਹੇ। ਇਸ ਲਈ ਅਧਿਆਪਕਾਂ ਨੇ ਹੁਣ ਸਰਕਾਰ ਖਿਲਾਫ ਮੋਰਚਾ ਖੋਲਣ ਦਾ ਮਨ ਬਣਾਇਆ ਹੈ। ਇਹ ਜਾਣਕਾਰੀ ਕੱਚੇ ਅਧਿਆਪਕਾਂ ਦੇ ਸੂਬਾ ਆਗੂ ਹਰਪ੍ਰੀਤ ਕੌਰ ਜਲੰਧਰ ਨੇ ਦਿਤੀ।

ਉਨਾਂ ਦੱਸਿਆ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕੇ ਜਲਦੀ ਹੀ ਕੱਚੇ ਅਧਿਆਪਕਾਂ ਲਈ 10 ਸਾਲਾ ਪਾਲਿਸੀ ਬਣਾ ਕੇ ਰੈਗੂਲਰ ਕੀਤਾ ਜਾਵੇਗਾ ਪਰ ਓਹ ਦਿਨ ਆਉਣਾ ਕਦ ਏਹ ਨਹੀਂ ਪਤਾ, ਇੱਥੇ ਇਹਨਾਂ ਅਧਿਆਪਕਾਂ ਨੂੰ 1-1 ਦਿਨ ਬਤੀਤ ਕਰਨਾ ਔਖਾ ਹੋ ਰਿਹਾ।

ਹਰਪ੍ਰੀਤ ਕੌਰ ਜਲੰਧਰ ਨੇ ਕਿਹਾ ਕਿ ਅਧਿਆਪਕਾਂ ਦੇ ਸੰਘਰਸ਼ ਮਗਰੋਂ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਨਾਲ 19 ਅਗਸਤ ਦੀ ਪੈਨਲ ਮੀਟਿੰਗ ਚੰਡੀਗੜ੍ਹ ਵਿਖੇ ਤੈਅ ਕਰਵਾਈ ਗਈ ਸੀ, ਸਮਾਂ ਦੇ ਕੇ ਮੁੱਖ ਮੰਤਰੀ ਪੰਜਾਬ ਮੀਟਿੰਗ ਲਈ ਨਹੀਂ ਪਹੁੰਚੇ ਅਤੇ ਲਿਖਤੀ ਪੱਤਰ ਹੋਣ ਦੇ ਬਾਵਜੂਦ ਵਫ਼ਦ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ, ਜਿਸ ਕਰਕੇ ਕੱਚੇ ਅਧਿਆਪਕਾਂ ‘ਚ ਬਹੁਤ ਭਾਰੀ ਰੋਸ ਹੈ।

ਇਸੇ ਤਹਿਤ 29 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਫੇਰੀ ਦੌਰਾਨ ਉਹਨਾਂ ਦਾ ਘੇਰਾਓ ਕਰਕੇ ਉਹਨਾਂ ਦਾ ਵਾਅਦਾ ਅਤੇ ਤਿਲ ਤਿਲ ਮਰਦੇ ਕੱਚੇ ਅਧਿਆਪਕਾਂ ਦਾ ਹਾਲ ਬਿਆਨ ਕੀਤਾ ਜਾਵੇਗਾ ਜਿਸ ਲਈ ਕੱਚੇ ਅਧਿਆਪਕਾਂ ਨੇ ਤਿਆਰੀ ਕਰ ਲਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀਰਪਾਲ ਸਿੰਘ ਖੰਨਾ, ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ, ਰਾਜਪਾਲ ਸਿੰਘ ਮਾਨਸਾ, ਕਰਮਿੰਦਰ ਪਟਿਆਲਾ, ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ, ਦੀਪਕ ਅੰਮ੍ਰਿਤਸਰ, ਸੁਮੀਤ ਕੌਂਸਲ ਜ਼ਿਲਾ ਪ੍ਰਧਾਨ ਜਲੰਧਰ, ਬਾਜ ਸਿੰਘ ਗੁਰਦਾਸਪੁਰ, ਗੁਰਜੀਤ ਸਿੰਘ ਉੱਗੋਕੇ ਬਰਨਾਲਾ, ਸੁਖਬੀਰ ਫਿਰੋਜ਼ਪੁਰ, ਕਮਲ ਬਠਿੰਡਾ, ਮੇਜਰ ਮਾਨਸਾ, ਅਣਖਵੀਰ ਸਿੰਘ ਤਰਨਤਾਰਨ , ਕੰਵਲ ਭੱਠਲ ਤਰਨਤਾਰਨ, ਬਲਜਿੰਦਰ ਮੁਹਾਲੀ ਆਦਿ ਹਾਜ਼ਰ ਸਨ*

Leave a Reply

Your email address will not be published.

%d bloggers like this: