12 ਮਾਰਚ ਨੂੰ ਹੋਵੇਗੀ ਪ੍ਰੀਖਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪ੍ਰੀਖਿਆ
12 ਮਾਰਚ ਨੂੰ ਹੋਵੇਗੀ ਪ੍ਰੀਖਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪ੍ਰੀਖਿਆ
– 18 ਫਰਵਰੀ ਤੋਂ 28 ਫਰਵਰੀ 2023 ਤੱਕ ਹੋ ਸਕਦਾ ਹੈ ਇਸ ਟੈਸਟ ਲਈ ਆਨਲਾਈ ਅਪਲਾਈ
ਸਿੱਖਿਆ ਫੋਕਸ, ਚੰਡੀਗੜ੍ਹ। ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਇਸ ਵਾਰ 12 ਮਾਰਚ 2023 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਯੋਗ ਉਮੀਦਵਾਰ ਵੈੱਬਸਾਈਟ www.pstet2023.org ‘ਤੇ 18 ਫਰਵਰੀ 2023 ਤੋਂ 28 ਫਰਵਰੀ 2023 ਤੱਕ ਇਸ ਟੈਸਟ ਲਈ ਆਨਲਾਈ ਅਪਲਾਈ ਕਰ ਸਕਦੇ ਹਨ।
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਸਬੰਧੀ ਕਿਸੇ ਵੀ ਅਪਡੇਟ (ਗਾਈਡਲਾਈਨਜ਼, ਲੋੜੀਂਦੀ ਯੋਗਤਾ, ਫੀਸ ਆਦਿ) ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ਸਮੇਂ-ਸਮੇਂ ‘ਤੇ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਗਈ ਹੈ।