Latest news

ਮਿੱਡ-ਡੇ-ਮੀਲ ਵਰਕਰ ਯੂਨੀਅਨ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਮਿੱਡ-ਡੇ-ਮੀਲ ਵਰਕਰ ਯੂਨੀਅਨ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

 

 

– ਹਰਿਆਣਾ ਪੈਟਰਨ‌ ਤੇ 7000/-ਰੁਪਏ ਮਿਹਨਤਾਨਾ ਦੇਣ ਦੀ ਮੰਗ ਕਰਣ ਦੇ ਨਾਲ ਜੁਲਾਈ -ਅਗੱਸਤ ਦਾ ਮਿਹਨਤਾਨਾ ਤੁਰੰਤ ਜਾਰੀ ਕਰ ਲਈ ਕਿਹਾ

 

 

ਸਿੱਖਿਆ ਫੋਕਸ, ਗੁਰਾਇਆਂ। ਪੰਜਾਬ ਸਰਕਾਰ ਵਲੋਂ ਮਿੱਡ- ਡੇ- ਮੀਲ ਵਰਕਰਾਂ ਨੂੰ ਦਿੱਤਾ ਜਾਂਦਾ ਮਾਮੂਲੀ ਜਿਹਾ ਮਿਹਨਤਾਨਾ ਅੱਧ ਸਤੰਬਰ ਤੋਂ ਵੱਧ ਬੀਤਣ ਤੱਕ ਵੀ ਜੁਲਾਈ-ਅਗੱਸਤ ਦਾ ਮਿਹਨਤਾਨਾ ਜਾਰੀ ਨਾ ਕਰਨ ਦੀ ਭਗਵੰਤ ਸਿੰਘ ਮਾਨ ਸਰਕਾਰ ਦੀ ਤਿੱਖੀ ਨਿਖੇਧੀ ਕਰਦਿਆਂ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਬਲਾਕ ਗੁਰਾਇਆ 1 ਅਤੇ 2 ਦੀ ਪ੍ਰਧਾਨ ਸਿਮਰਨਜੀਤ ਪਸਲਾ ਅਤੇ ਸੁਖਵਿੰਦਰ ਕੌਰ ਸਰਹਾਲ ਮੁੰਡੀ ਦੀ ਅਗਵਾਈ ਵਿੱਚ ਬਲਾਕ ਸਿੱਖਿਆ ਦਫ਼ਤਰ ਗੁਰਾਇਆ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਓਹਨਾ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਦੇ ਦੌਰ ਵਿੱਚ ਲਗਾਤਾਰ ਦੋ- ਢਾਈ ਮਹੀਨੇ ਮਿਹਨਤਾਨਾ ਜਾਰੀ ਨਾ ਹੋਣ ਕਾਰਨ ਮਿੱਡ-ਡੇ-ਮੀਲ ਵਰਕਰਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ। ਮਿੱਡ-ਡੇ ਮੀਲ ਵਰਕਰਾਂ ਮਿੰਨਤਾਂ ਤਰਲੇ ਕਰਕੇ ਆਂਢ-ਗੁਆਂਢ ਤੋਂ ਉਧਾਰ ਲੈਕੇ ਗੁਜਾਰਾ ਕੇ ਰਹੀਆਂ ਹਨ।

ਅੱਜ ਦੇ ਪੰਜਾਬ ਸਰਕਾਰ ਦੀ ਅਰਥੀ ਫੂਕ ਰੋਸ ਪ੍ਰਦਰਸ਼ਨਾਂ ਦੌਰਾਨ ਭਗਵੰਤ ਮਾਨ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਜੁਲਾਈ -ਅਗੱਸਤ ਦਾ ਮਿਹਨਤਾਨਾ ਤੁਰੰਤ ਜਾਰੀ ਕਰਦੇ ਹੋਏ ਮਿੱਡ-ਡੇ-ਮੀਲ ਵਰਕਰਾਂ ਨੂੰ ਹਰ ਮਹੀਨਾ ਮਿਹਨਤਾਨਾ ਦਿੱਤਾ ਜਾਵੇ ਅਤੇ ਗੁਆਂਢੀ ਸੂਬੇ ਹਰਿਆਣਾ ਪੈਟਰਨ‌ ਤੇ 7000/-ਰੁਪਏ ਮਿਹਨਤਾਨਾ ਤੁਰੰਤ ਦਿੱਤਾ ਜਾਵੇ, ਵਰਕਰਾਂ ਨੂੰ ਰੈਗੂਲਰ ਕਰਨ ਸਮੇਂ ਤੱਕ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 18000/-ਰੁਪਏ ਮਿਹਨਤਾਨਾ ਦੇਣ ਦਾ ਪੰਜਾਬ ਸਰਕਾਰ ਪ੍ਰਬੰਧ ਕਰੇ, ਵਰਕਰਾਂ ਨੂੰ ਸਾਲ ਦੌਰਾਨ ਠੰਢੀ ਅਤੇ ਗਰਮ ਦੋ ਵਰਦੀਆਂ ਦਿੱਤੀਆਂ ਜਾਣ।

ਹਰ ਵਰਕਰ ਦਾ ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਪੰਜਾਬ ਸਰਕਾਰ ਕਰੇ, ਮਿੱਡ-ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਅਤੇ ਬੱਚਿਆਂ ਨੂੰ ਖਵਾਉਣ ਤੋਂ ਬਿਨਾ ਹੋਰ ਜ਼ਬਰਦਸਤੀ ਕੰਮ ਲੈਣੇ ਬੰਦ ਕੀਤੇ ਜਾਣ, ਬੱਚਿਆਂ ਦੇ ਜੂਠੇ ਭਾਂਡਿਆਂ ਦੀ ਸਾਫ ਸਫਾਈ ਕਰਨ ਲਈ ਹੈਲਪਰ ਵੱਖਰੇ ਤੌਰ ‘ਤੇ ਦੇਣ ਦੀ ਮੰਗ ਰੱਖੀ।ਇਸ ਮੌਕੇ ਤੇ ਮਿੱਠ ਡੇ ਮੀਲ ਵਰਕਰਜ਼ ਯੂਨੀਅਨ ਦੇ ਮੁੱਖ ਸਲਾਹਕਾਰ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਜੇ ਚਾਰ ਪੰਜ ਦਿਨਾਂ ਵਿੱਚ ਜੁਲਾਈ-ਅਗੱਸਤ ਦਾ ਮਿਹਨਤਾਨਾ ਤੁਰੰਤ ਜਾਰੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਖੁਦ ਦੀ ਹੋਵੇਗੀ।

ਇਸ ਮੌਕੇ ਜੀ ਗੌਰਮੈਂਟ ਟੀਚਰ ਯੂਨੀਅਨ ਦਾ ਬਲਾਕ ਪ੍ਰਧਾਨ ਸੁਖਵਿੰਦਰ ਰਾਮ, ਸਕੱਤਰ ਪ੍ਰੇਮ ਖਲਵਾੜਾ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਬਾਸੀ ਤੋ ਇਲਾਵਾ ਹਰੀਪਾਲ, ਜੀਵਨ ਲਾਲ, ਧਰਮਿੰਦਰਜੀਤ ਸਿੰਘ, ਹਰਦੀਸ਼ ਕੌਰ, ਜਸਵਿੰਦਰ ਕੌਰ, ਸਵੀਟੀ ਤੱਖਰ, ਚਰਨਜੀਤ ਕੌਰ ਮਾਹਲਾਂ, ਸੁਰਜੀਤ ਕੌਰ, ਕਿਰਨ, ਮਨਜੋਤ ਕੌਰ, ਸਿਮਰਨ, ਸਰੋਜ, ਰਾਣੀ, ਸੀਮਾ, ਜਸਵਿੰਦਰ ਕੌਰ, ਬੀਰੋ, ਤੀਰਥ ਰਾਣੀ, ਸਰਬਜੀਤ, ਹਰਪ੍ਰੀਤ ਕੌਰ, ਤਾਰੋ ਸੁਨੀਤਾ, ਸਤਿਆ ਕਸ਼ਮੀਰ ਕੌਰ, ਅਮਰਜੀਤ,ਭੋਲੀ, ਕੁਲਵਿੰਦਰ ਕੌਰ ਬਲਬੀਰ ਕੌਰ, ਮਨਜੀਤ ਕੌਰ, ਅਨੀਤਾ ਰਾਣੀ, ਜਸਵਿੰਦਰ ਕੌਰ,ਕਮਲਜੀਤ, ਆਸ਼ਾ ਰਾਣੀ, ਨਿਰਮਲਾ ਦੇਵੀ, ਮੀਨਾ ਕੁਮਾਰੀ, ਡਿੰਪਲ ਰਾਣੀ, ਜਸਵਿੰਦਰ ਕੌਰ, ਪਿੰਕੀ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਰੇਖਾ, ਨੀਲਮ, ਸੰਤੋਸ਼ ਕੁਮਾਰੀ, ਪਰਵੀਨ, ਕਮਲਜੀਤ, ਜਸਵੀਰ, ਮੀਨਾ ਰਾਣੀ ਆਦਿ ਹਾਜ਼ਰ ਰਹੇ।

Leave a Reply

Your email address will not be published.

%d bloggers like this: