Latest news

ਕਨਵੈਨਸ਼ਨ ‘ਚ ਉੱਠਿਆ 37 ਕੱਟੇ ਭੱਤਿਆ ਨੂੰ ਬਹਾਲ ਕਰਨ ਅਤੇ ਡੀਏ ਦੀਆਂ ਕਿਸਤਾ ਜਾਰੀ ਕਰਨ ਦਾ ਮੁੱਦਾ

ਕਨਵੈਨਸ਼ਨ ‘ਚ ਉੱਠਿਆ 37 ਕੱਟੇ ਭੱਤਿਆ ਨੂੰ ਬਹਾਲ ਕਰਨ ਅਤੇ ਡੀਏ ਦੀਆਂ ਕਿਸਤਾ ਜਾਰੀ ਕਰਨ ਦਾ ਮੁੱਦਾ

 

 

– ਮੁੱਖ ਅਧਿਆਪਕਾ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਪੱਧਰੀ ਹੋਈ ਕਨਵੈਨਸ਼ਨ – ਅਮਨਦੀਪ ਸਰਮਾ

– ਵੱਖ -ਵੱਖ ਬੁਲਾਰਿਆਂ ਨੇ ਨਵੀਂ ਸਿੱਖਿਆ ਨੀਤੀ ਤੇ ਕੀਤਾ ਚਿੰਤਨ – ਸਤਿੰਦਰ ਦੁਆਬਿਆ

ਸਿੱਖਿਆ ਫੋਕਸ, ਮਾਨਸਾ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸੂਬਾ ਪੱਧਰੀ ਕਨਵੈਨਸਨ ਬਚਤ ਭਵਨ ਮਾਨਸਾ ਵਿਖੇ ਕੀਤੀ ਗਈ। ਕਨਵੈਨਸ਼ਨ ਦੀ ਸ਼ੁਰੂਆਤ ਕਰਦਿਆਂ ਜੱਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸਿੰਗਲਾ ਨੇ ਜਥੇਬੰਦੀ ਦੇ ਕੰਮਾਂ ਬਾਰੇ ਮੁਢਲਾ ਚਾਨਣਾ ਪਾਇਆ ਅਤੇ ਸਮੇਂ ਅਨੁਸਾਰ ਸੁਚੇਤ ਰਹਿਣ ਦੀ ਗੱਲ ਕੀਤੀ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ ਨੇ ਜੀ ਆਇਆ ਕਹਿੰਦਿਆ ਕਿਹਾ ਕਿ ਇਹ ਸਮਾਂ ਪ੍ਰਾਇਮਰੀ ਸਿੱਖਿਆ ਨੂੰ ਬਚਾਉਣ ਦਾ ਸਮਾਂ ਹੈ।

ਕਨਵੈਨਸਨ ਨੂੰ ਸੰਬੋਧਨ ਕਰਦਿਆਂ ਭਗਵੰਤ ਭਟੇਜਾ ਨੇ ਕਿਹਾ ਕਿ 37 ਕੱਟੇ ਭੱਤਿਆ ਨੂੰ ਬਹਾਲ ਕਰਨਾ ਅਤੇ ਡੀ ਏ ਦੀਆਂ ਕਿਸਤਾ ਜਾਰੀ ਕਰਨੀਆ ਬਹੁਤ ਜਰੂਰੀ ਹੈ। ਸਾਥੀ ਰਾਕੇਸ ਕੁਮਾਰ ਗੋਇਲ,ਜਸਵੀਰ ਸਿੰਘ ਹੁਸ਼ਿਆਰਪੁਰ ਨੇ ਕਿਹਾ ਕਿ 4-9-14 ਏ ਸੀ ਪੀ ਕੇਸ ਦੁਬਾਰਾ ਸੁਰੂ ਕਰਨ ਦੀ ਮੰਗ ਰੱਖੀ।ਜਥੇਬੰਦੀ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ, ਬਲਜੀਤ ਸਿੰਘ ਗੁਰਦਾਸਪੁਰ ਨੇ ਬੋਲਦਿਆ ਕਿਹਾ ਕੇ ਤਨਖਾਹ ਕਮਿਸਨ ਦੇ ਬਾਕਏ ਜਾਰੀ ਕੀਤੇ ਜਾਣ ਅਤੇ ਹੈਡ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਬਣਾਇਆ ਜਾਵੇ।

ਜਥੇਬੰਦੀ ਦੇ ਮੀਤ ਪ੍ਰਧਾਨ ਜਸਨਦੀਪ ਕੁਲਾਣਾ ਨੇ ਪਾਰਟ ਟਾਇਮ ਸਵੀਪਰ ਭਰਤੀ ਕਰਨ,ਸਕੂਲਾਂ ਲਈ ਮੁਢਲੀ‍ਆ ਸਹੂਲਤਾਂ ਜਾਰੀ ਕਰਨ ਦੀ ਮੰਗ ਰੱਖੀ। ਕਨਵੈਨਸਨ ਨੂੰ ਰਾਮਪਾਲ ਸਿੰਘ ਜਲੰਧਰ,ਜੋਗਿੰਦਰ ਸਿੰਘ ਲਾਲੀ ਨੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਦੀ ਮੰਗ ਰੱਖੀ। ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਤੂਰ,ਕੁਲਵਿੰਦਰ ਵਾਰਸਾ ਨੇ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ।

ਜਥੇਬੰਦੀ ਵੱਲੋਂ ਅਧਿਆਪਕ ਵਿਦਿਆਰਥੀ ਅਨੁਪਾਤ 1:20 ਕਰਨ,ਮਾਸਟਰ ਕਾਡਰ ਦੀਆਂ ਤਰੱਕੀਆ ਕਰਨ,1904 ਖਤਮ ਕੀਤੀਆਂ ਹੈਡ ਟੀਚਰ ਦੀਆਂ ਪੋਸਟਾ ਬਹਾਲ ਕਰਨਾ,ਅਧਿਆਪਕਾਂ ਦੀਆਂ ਤਨਖਾਹਾ,ਮੈਡੀਕਲ ਬਿਲਾਂ ਦਾ ਬਜਟ ਜਾਰੀ ਕਰਨਾ,ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਮਿਡ -ਡੇ -ਮੀਲ,ਵਰਦੀਆ ਅਤੇ ਕਮਰਿਆ ਦਾ ਪ੍ਰਬੰਧ ਕਰਨ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਈ ਟੀ ਟੀ ਅਧਿਆਪਕ ਯੂਨੀਅਨ ਵੱਲੋ ਦਿਨੇਸ ਰਿਸੀ,ਰਾਕੇਸ ਕੁਮਾਰ ਸਟੇਟ ਆਗੂ ਨੇ ਪ੍ਰਾਇਮਰੀ ਸਿੱਖਿਆ ਨੀਤੀ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ।

ਮੀਟਿੰਗ ਵਿੱਚ ਬਲਵੀਰ ਦਲੇਲਵਾਲਾ, ਹਰਫੂਲ ਬੋਹਾ, ਗੁਰਜੰਟ ਬੋਹਾ, ਭਾਰਤ ਭੂਸਨ ਮਾਨਸਾ, ਭਗਤ ਰਾਮ ਗੁਰਨੇ, ਰਿੰਟੂ ਪਾਲ, ਜਗਜੀਵਨ ਸਿੰਘ, ਕੁਲਵਿੰਦਰ ਪਿਲਸੀਆ, ਰਾਮਪਾਲ ਸਿੰਘ, ਦੀਪਕ ਬਰੇਟਾ, ਕਸਮੀਰ ਸਿੰਘ, ਵਿਨੋਦ ਡਸਕਾ, ਗਰਵਿੰਦਰ ਮਠਾੜੂ, ਹਰਭਜਨ ਸਿੰਘ, ਰਿੰਟੂ ਪਾਲ ਪਟਿਆਲਾ, ਸੁਖਵਿੰਦਰ ਔਲਖ, ਰਾਮਨਾਥ ਧੀਰਾ, ਸੁਖਜੀਤ ਮਾਨਸਾ, ਬਲਜਿੰਦਰ ਸਿੰਘ ਕਣਕਵਾਲ ਚਹਿਲਾਂ, ਜਗਤਾਰ ਔਲਖ, ਮੱਖਣ ਗੁਰਨੇ ਖੁਰਦ ਆਦਿ ਸਾਥੀਆਂ ਨੇ ਆਪਣੇ ਵਿਚਾਰ ਰੱਖੇ।

Leave a Reply

Your email address will not be published.

%d bloggers like this: