ਕੇਂਦਰ ਸਰਕਾਰ ਨੇ ਆਪਣੇ ਕੁੱਝ ਕਰਮਚਾਰੀਆਂ ਨੂੰ ਦਿੱਤਾ ਪੁਰਾਣੀ ਪੈਨਸ਼ਨ ਸਕੀਮ ਚੁਣਨ ਦੀ ਇਜਾਜ਼ਤ
ਕੇਂਦਰ ਸਰਕਾਰ ਨੇ ਆਪਣੇ ਕੁੱਝ ਕਰਮਚਾਰੀਆਂ ਨੂੰ ਦਿੱਤਾ ਪੁਰਾਣੀ ਪੈਨਸ਼ਨ ਸਕੀਮ ਚੁਣਨ ਦੀ ਇਜਾਜ਼ਤ
ਸਿੱਖਿਆ ਫੋਕਸ, ਚੰਡੀਗੜ੍ਹ। ਪੈਨਸ਼ਨ ਨੂੰ ਲੈ ਕੇ ਜਾਰੀ ਵਿਵਾਦ ਵਿਚਾਲੇ ਹੁਣ ਕੇਂਦਰ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਕੁਝ ਮਾਮਲਿਆਂ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਚੁਣਨ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਸਿਵਲ ਸੇਵਾਵਾਂ ਨਿਯਮ 2021 ਦੇ ਮੁਤਾਬਕ ਕਰਮਚਾਰੀ ਦੇ ਅਪਾਹਜਤਾ ਜਾਂ ਅਪਾਹਜਤਾ ਕਾਰਨ ਸੇਵਾ ਤੋਂ ਮੁਕਤ ਕੀਤੇ ਜਾਣ ਦੀ ਸਥਿਤੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਵਿਕਲਪ ਮੁਹੱਈਆ ਹੋ ਸਕਦਾ ਹੈ।
ਪੈਨਸ਼ਨ ਅਤੇ ਪੈਨਸ਼ਨਰ ਕਲਿਆਣ ਵਿਭਾਗ ਨੇ ਆਪਣੇ ਦਫ਼ਤਰ ਦੇ ਮੈਮੋਰੰਡਮ ਵਿੱਚ ਇਹ ਜਾਣਕਾਰੀ ਦਿੰਦਿਆਂ ਇਹ ਕਿਹਾ ਹੈ ਕਿ ਮੈਂ ਇਹਨਾਂ ਹਾਲਤਾਂ ਵਿੱਚ ਨਿਯਮਾਂ ਦੇ ਨਿਯਮ 10,ਰਾਸ਼ਟਰੀ ਪੈਨਸ਼ਨ ਪ੍ਰਣਾਲੀ 2021 ਦੇ ਲਾਗੂ ਕਰਨ ਅਧੀਨ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਜਾਂ ਪੁਰਾਣੀ ਪੈਨਸ਼ਨ ਯੋਜਨਾ ਦਾ ਲਾਭ ਉਠਾ ਸਕਦਾ ਹਾਂ।
ਤੁਹਾਨੂੰ ਦਸ ਦਈਏ ਕਿ ਕਿਸੇ ਸਰਕਾਰੀ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋ ਜਾਣ ਜਾਂ ਅਯੋਗਤਾ ਜਾਂ ਅਸਮਰੱਥਾ ਦੇ ਆਧਾਰ ‘ਤੇ ਡਿਸਚਾਰਜ ਹੋਣ ਦੀ ਸੂਰਤ ਵਿੱਚ ਉਹ ਪੁਰਾਣੀ ਪੈਨਸ਼ਨ ਸਕੀਮ ਨੂੰ ਦਾ ਲਾਭ ਲੈ ਸਕਦਾ ਹੈ।ਹਲਾਂਕਿ ਹੋਰ ਕਿਸੇ ਮਾਮਲੇ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।