Latest news

ਵਜ਼ੀਫ਼ਾ ਸਕੀਮਾਂ ਨੂੰ ਲੈ ਕੇ ਉਲਝੇ ਅਧਿਆਪਕ ਵਿਦਿਆਰਥੀ ਅਤੇ ਮਾਪੇ – ਅਮਨਦੀਪ ਸ਼ਰਮਾ

ਵਜ਼ੀਫ਼ਾ ਸਕੀਮਾਂ ਨੂੰ ਲੈ ਕੇ ਉਲਝੇ ਅਧਿਆਪਕ ਵਿਦਿਆਰਥੀ ਅਤੇ ਮਾਪੇ – ਅਮਨਦੀਪ ਸ਼ਰਮਾ

 

– ਵਜ਼ੀਫਾ ਸਕੀਮਾਂ ਅਪਰੂਵ ਹੋਣ ਤੋਂ ਬਾਅਦ ਨਵੇਂ ਦਿਸ਼ਾ ਨਿਰਦੇਸ਼ਾਂ ਨੇ ਭੰਬਲਭੂਸੇ ਵਿੱਚ ਪਾਇਆ ਰਗਵਿੰਦਰ ਸਿੰਘ ਧੂਲਕਾ

ਸਿੱਖਿਆ ਫੋਕਸ, ਚੰਡੀਗੜ੍ਹ। ਪ੍ਰਾਇਮਰੀ ,ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਦੀ ਗਿਣਤੀ ਵਿੱਚ ਦਾਖਲ ਵਿਦਿਆਰਥੀਆਂ ਨੂੰ ਵਜ਼ੀਫ਼ਾ ਸਕੀਮਾਂ ਦੇ ਨਵੇਂ ਸਰਟੀਫਿਕੇਟਾਂ ਨੇ ਭੰਬਲਭੂਸੇ ਵਿੱਚ ਪਾ ਕੇ ਰੱਖ ਦਿੱਤਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਸਕੂਲ ਵਜ਼ੀਫਿਆਂ ਅਪਰੂਵ ਕਰ ਚੁੱਕੇ ਹਨ ਅਤੇ ਉਹ ਘੱਟ ਗਿਣਤੀ ਵਜ਼ੀਫਾ, ਐਸੀ ਗਰਲਜ਼ ਵਜੀਫਾ, ਮਲੀਨ ਧੰਦਾ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਦਾ ਵਜੀਫਾ ਜਿਹੜਾ ਕਰਮਵਾਰ ਪ੍ਰਾਇਮਰੀ ਸਕੂਲਾਂ ਲਈ 1000 ਰੂਪਏ, 500ਰੂਪਏ ਅਤੇ 3000 ਰੂਪਏ ਪ੍ਰਤਿ ਸਾਲ ਆਉਦਾ ਹੈ ਲਈ ਹੁਣ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਹਿਣ ਦਾ ਸਰਟੀਫਿਕੇਟ, ਪੰਜਾਬ ਰੀਜੈਂਡੈਸ, ਆਧਾਰ ਕਾਰਡ ਆਦਿ ਨੂੰ ਲੈਣ ਉਪਰੰਤ ਹੀ ਵਜੀਫਾ ਅਪਲਾਈ ਕਰਨ ਦੀਆਂ ਸਰਤਾ ਲਾਈਆ ਹਨ।

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਉੱਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਗ਼ਰੀਬ ਮਾਪਿਆਂ ਦੇ ਬੱਚੇ ਹੀ ਪੜ੍ਹਦੇ ਹਨ ਜਿਨ੍ਹਾਂ ਦੀ ਆਮਦਨ ਪਹਿਲਾਂ ਹੀ ਬਹੁਤ ਘੱਟ ਹੈ ਜੇਕਰ ਇਕੋ ਸਮੇਂ ਇੰਨੇ ਬੱਚਿਆਂ ਨੂੰ ਸੁਵਿਧਾ ਕੇਂਦਰਾਂ ਵਿਚ ਭੇਜਿਆ ਜਾਵੇਗਾ ਤਾਂ ਮਹੀਨਾ ਤਾਂ ਗ਼ਰੀਬ ਬੱਚਿਆਂ ਦੇ ਸਰਟੀਫਿਕੇਟ ਬਣਨ ਤੇ ਲੱਗ ਜਾਵੇਗਾ ਅਤੇ ਵਜੀਫਾ ਰਾਸੀ ਤੋਂ ਵੱਧ ਖਰਚਾ ਉਨ੍ਹਾਂ ਦੇ ਸਰਟੀਫਿਕੇਟਾਂ ਨੂੰ ਬਣਾਉਣ ਤੇ ਆਵੇਗਾ। ਮਾਪਿਆਂ ਦੀ ਜੋ ਦੋ ਤਿੰਨ ਦਿਨ ਮਜਦੂਰੀ ਰੁਕੇਗੀ ਉਹ ਵੱਖ।

ਉਨ੍ਹਾਂ ਮੰਗ ਕੀਤੀ ਕਿ ਵਾਧੂ ਕਾਗਜ਼ਾਂ ਨੂੰ ਲਗਵਾਉਣ ਦੀ ਜਗ੍ਹਾ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਵਜ਼ੀਫ਼ਾ ਬਿਨਾਂ ਸ਼ਰਤ ਅਪਲਾਈ ਕੀਤਾ ਜਾਵੇ ਅਤੇ ਪਹਿਲਾਂ ਅਪਰੂਵ ਹੋ ਗਿਆ ਵਜੀਫਾ ਪ੍ਰਵਾਨ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਵਜ਼ੀਫ਼ਾ ਅਧਿਆਪਕ ਆਪਣੇ ਪੱਧਰ ਤੇ ਆਪ ਪੈਸੇ ਖ਼ਰਚ ਕਰਕੇ ਬਾਹਰ ਕੈਫੇ ਤੋ ਜਾ ਕੇ ਅਪਲਾਈ ਕਰਦੇ ਹਨ ਅਤੇ ਹੁਣ ਨਵੇਂ ਦਿਸ਼ਾ ਨਿਰਦੇਸ਼ਾਂ ਨੇ ਪੂਰੇ ਅਧਿਆਪਕ ਵਰਗ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਕਰਨਾ ਪਵੇਗਾ ।

Leave a Reply

Your email address will not be published.