Latest news

ਸਿੱਧੀ ਭਰਤੀ ਰਾਹੀਂ ਆਏ ਹੈੱਡ ਟੀਚਰ, ਸੀਐਚਟੀ, ਬੀਪੀਈਓ ਦੀ ਤਰੱਕੀ ਰੋਕਣਾ ਗ਼ਲਤ – ਸ਼ਰਮਾ

ਸਿੱਧੀ ਭਰਤੀ ਰਾਹੀਂ ਆਏ ਹੈੱਡ ਟੀਚਰ, ਸੀਐਚਟੀ, ਬੀਪੀਈਓ ਦੀ ਤਰੱਕੀ ਰੋਕਣਾ ਗ਼ਲਤ – ਸ਼ਰਮਾ

 

 

– ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਅਗਲੇਰੇ ਸੰਘਰਸ਼ ਦੀ ਰੂਪ ਰੇਖਾ ਕਰੇਗੀ ਤਿਆਰ – ਬਰੇਟਾ

 

 

ਸਿੱਖਿਆ ਫੋਕਸ, ਚੰਡੀਗੜ੍ਹ। ਸਿੱਧੀ ਭਰਤੀ ਰਾਹੀਂ 2019 ਵਿੱਚ ਭਰਤੀ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫਸਰ ਅਤੇ ਪ੍ਰਮੋਟ ਹੋਏ ਅਧਿਆਪਕਾਂ ਦੇ ਤਰੱਕੀ ਇੰਕਰੀਮੈਂਟ ਰੋਕਣ ਕਾਰਨ ਅਧਿਆਪਕਾਂ ਵਿਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪਹਿਲਾਂ ਹੀ ਇਸ ਪੱਤਰ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਇਹ ਸਾਰੇ ਅਧਿਆਪਕ ਇਕ ਵੱਖਰਾ ਪੇਪਰ ਦੇਣ ਉਪਰੰਤ ਵੀ ਆਪੋ ਆਪਣੀਆਂ ਪੋਸਟਾਂ ਤੇ ਭਰਤੀ ਹੋਏ ਸਨ।

ਉਨ੍ਹਾਂ ਕਿਹਾ ਕਿ ਤਿੰਨ ਸਾਲਾ ਪਰਖ ਕਾਲ ਸਮਾਂ ਜਦੋਂ ਪੂਰਾ ਹੋਇਆ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਵੱਲੋਂ ਇਕ ਵਿਸ਼ੇਸ਼ ਪੱਤਰ ਜਾਰੀ ਕਰਕੇ ਅਗਲੇ ਇੰਟੀਮੇਟ ਦੀ ਦੇਣ ਤੇ ਰੋਕ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਰੂ ਪੱਤਰ ਨੂੰ ਵਾਪਸ ਲੈਣ ਲਈ ਜਥੇਬੰਦੀ ਵੱਲੋਂ ਭਲਕੇ ਤੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ। ਜੇਕਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਅਗਲੇਰੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ।

ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਬਿਨਾਂ ਕਿਸੇ ਇੰਕਰੀਮੈਂਟ ਅਤੇ ਤਰੱਕੀ ਸਕੇਲ ਤੋਂ ਅਧਿਆਪਕ ਇਹਨਾਂ ਪੋਸਟਾ ਤੇ ਕੰਮ ਕਰ ਰਹੇ ਹਨ ਅੱਜ ਜਦੋਂ ਉਨ੍ਹਾਂ ਦਾ ਪਰਖ ਕਾਲ ਸਮਾਂ ਪੂਰਾ ਹੋਇਆ ਹੈ ਅਤੇ ਇਹ ਪੱਤਰ ਜਾਰੀ ਕੀਤਾ ਗਿਆ ਜੇਕਰ ਇਹ ਪੱਤਰ ਵਾਪਿਸ ਨਾ ਹੋਇਆ ਤਾਂ ਜਥੇਬੰਦੀ ਮਜਬੂਰਨ ਸੰਘਰਸ਼ ਕਰੇਗੀ।

Leave a Reply

Your email address will not be published.

%d bloggers like this: