Latest news

ਸਟੇਟ ਐਵਾਰਡੀ ਰਾਕੇਸ਼ ਸ਼ਰਮਾਂ ਦਾ ਟੀਚਰਜ਼ ਕਲੱਬ ਫਿਰੋਜ਼ਪੁਰ ਵਲੋਂ ਕੀਤਾ ਗਿਆ ਸਨਮਾਨ

ਸਟੇਟ ਐਵਾਰਡੀ ਰਾਕੇਸ਼ ਸ਼ਰਮਾਂ ਦਾ ਟੀਚਰਜ਼ ਕਲੱਬ ਫਿਰੋਜ਼ਪੁਰ ਵਲੋਂ ਕੀਤਾ ਗਿਆ ਸਨਮਾਨ

 

 

 

– ਆਪਣੇ ਸਕੂਲ ਤੋਂ ਇਲਾਵਾ ਜ਼ਿਲੇ ਦੇ ਹੋਰਨਾਂ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਵਿੱਚ ਸ਼ਰਮਾਂ ਦਾ ਬਹੁਤ ਵੱਡਾ ਯੋਗਦਾਨ – ਟੀਚਰਜ਼ ਕਲੱਬ ਫਿਰੋਜ਼ਪੁਰ

 

 

 

ਸਿੱਖਿਆ ਫੋਕਸ, ਫਿਰੋਜ਼ਪੁਰ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਰਾਕੇਸ਼ ਸ਼ਰਮਾਂ ਦਾ ਫਿਰੋਜ਼ਪੁਰ ਪੁੱਜਣ ਤੇ ਟੀਚਰਜ਼ ਕਲੱਬ ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਫਿਰੋਜ਼ਪੁਰ (ਰਜਿ:) ਦੇ ਵਿਸ਼ੇਸ਼ ਸਹਿਯੋਗ ਵਿਸ਼ੇਸ਼ ਸਹਿਯੋਗ ਨਾਲ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਕਲੱਬ ਦੇ ਮੈਂਬਰ ਸਾਹਿਬਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਵਿਅਕਤੀ ਸਨਮਾਨਾਂ ਤੋਂ ਛੋਟੇ ਹੁੰਦੇ ਹਨ। ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਨਾਲ ਸਨਮਾਨ ਦੀ ਕਦਰ ਘਟ ਜਾਂਦੀ ਹੈ, ਕੁਝ ਹੋਰ ਸੱਜਣ ਸਨਮਾਨ ਦੇ ਹਾਣ ਦੇ ਹੁੰਦੇ ਹਨ। ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਨਾਲ ਸਨਮਾਨ ਦੀ ਵੀ ਕਦਰ ਵਧਦੀ ਹੈ ਅਤੇ ਸਨਮਾਨ ਕਰਨ ਵਾਲੇ ਵੀ ਲੋਕ ਮਨ ਤੋਂ ਸਤਿਕਾਰ ਹਾਸਿਲ ਕਰਦੇ ਹਨ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਜਿਹੇ ਹੀ ਇੱਕ ਇਨਸਾਨ ਹਨ। ਇਨ੍ਹਾਂ ਦੀ ਰਾਜ ਪੱਧਰੀ ਇਨਾਮ ਲਈ ਚੋਣ ਕਰਕੇ ਸਿੱਖਿਆ ਵਿਭਾਗ, ਪੰਜਾਬ ਨੇ ਖੁਦ ਹੀ ਸਨਮਾਨ ਹਾਸਿਲ ਕੀਤਾ ਹੈ।

ਇਹਨਾਂ ਨੇ ਜਿੱਥੇ ਆਪਣੇ ਸਕੂਲ ਨੂੰ ਹਰ ਪੱਖ ਤੋਂ ਸੋਹਣਾ ਬਣਾਇਆ ਹੈ, ਓਥੇ ਇਹਨਾਂ ਜ਼ਿਲੇ ਦੇ ਹੋਰਨਾਂ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਇਹ ਬੱਚਿਆਂ ਅਤੇ ਜ਼ਿਲੇ ਦੇ ਬਾਕੀ ਅਧਿਆਪਕਾਂ ਦੇ ਮਾਰਗ ਦਰਸ਼ਕ ਬਣੇ ਹਨ, ਇਸ ਮੌਕੇ ਭੁਪਿੰਦਰ ਸਿੰਘ ਜੋਸਨ ਪ੍ਰਧਾਨ ਟੀਚਰਜ਼ ਕਲੱਬ, ਸਟੇਟ ਐਵਾਰਡੀ ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾਂ ਜਨਰਲ ਸਕੱਤਰ ਟੀਚਰਜ਼ ਕਲੱਬ, ਕੁਲਵੰਤ ਸਿੰਘ ਕੈਸ਼ੀਅਰ ਟੀਚਰਜ਼ ਕਲੱਬ, ਗੁਰਬਚਨ ਸਿੰਘ ਭੁੱਲਰ ਪ੍ਰੈੱਸ ਸਕੱਤਰ ਟੀਚਰਜ਼ ਕਲੱਬ, ਅਵਤਾਰ ਸਿੰਘ ਥਿੰਦ, ਤਲਵਿੰਦਰ ਸਿੰਘ ਖਾਲਸਾ,ਗੁਰਸਾਹਿਬ ਸਿੰਘ, ਮਿਹਰਦੀਪ ਸਿੰਘ, ਜਸਵਿੰਦਰ ਸਿੰਘ, ਹਰਫੂਲ ਸਿੰਘ, ਸੁਰਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਭਾਵੜਾ,ਸਰਵਜੋਤ ਸਿੰਘ ਮੁੱਤੀ, ਹਰੀਸ਼ ਕੁਮਾਰ ਬਾਂਸਲ, ਹਰਮਨਪ੍ਰੀਤ ਸਿੰਘ ਮੁੱਤੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਫਿਰੋਜ਼ਪੁਰ (ਰਜਿ:) ਵਲੋਂ ਜਸਵਿੰਦਰ ਸਿੰਘ ਸੰਧੂ, ਵਰਿੰਦਰ ਸਿੰਘ ਵੈਰੜ, ਸੰਤੋਖ ਸਿੰਘ, ਹਰਦੇਵ ਸਿੰਘ ਮਹਿਮਾ ਆਦਿ ਹਾਜ਼ਰ ਸਨ।

Leave a Reply

Your email address will not be published.