Latest news

“ਪੰਜਾਬ ਸਕੂਲ ਸਿੱਖਿਆ ਬੋਰਡ ਕਰ ਰਿਹਾ ਹੈ ਵਿਦਿਆਰਥੀਆਂ ਨਾਲ ਲੁੱਟ”

ਪੰਜਾਬ ਸਕੂਲ ਸਿੱਖਿਆ ਬੋਰਡ ਕਰ ਰਿਹਾ ਹੈ ਵਿਦਿਆਰਥੀਆਂ ਨਾਲ ਲੁੱਟ

 

 

 

– ਗਰੀਬ ਵਿਦਿਆਰਥੀਆਂ ਦੀ ਦੱਸਵੀ ਅਤੇ ਬਾਰਵੀਂ ਦੇ ਸਰਟੀਫਿਕੇਟਾਂ ਅਧੀਨ ਹੋ ਰਹੀ ਲੁੱਟ – ਅਮਨ ਸ਼ਰਮਾ

 

 

 

ਸਿੱਖਿਆ ਫੋਕਸ, ਚੰਡੀਗੜ੍ਹ। ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀ.ਮੀਤ ਪ੍ਰਧਾਨ ਅਮਨ ਸ਼ਰਮਾ ਸਟੇਟ ਅਵਾਰਡੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਜੀਤਗੜ੍ਹ ਮੋਹਾਲੀ ਵੱਲੋਂ ਦੱਸਵੀ ਅਤੇ ਬਾਰਵੀਂ ਸਲਾਨਾ ਪ੍ਰੀਖਿਆਵਾਂ ਦੇ ਨਤੀਜਾ ਸਰਟੀਫਿਕੇਟ ਜਾਰੀ ਕਰਨ ਅਧੀਨ ਭਾਰੀ ਫੀਸ 800 ਰੁਪਏ ਪ੍ਰਤੀ ਸਰਟੀਫਿਕੇਟ ਆਨਲਾਈਨ ਲੈ ਕੇ ਗਰੀਬ ਵਿਦਿਆਰਥੀਆਂ ਦੀ ਲੁੱਟ ਅਤੇ ਖੱਜਲਖੁਆਰੀ ਕਰ ਰਹੀ ਹੈ।

ਕਰੋਨਾ ਤੋ ਪਹਿਲਾਂ ਬੋਰਡ ਨਤੀਜਾ ਜਾਰੀ ਹੋਣ ਤੋ ਬਾਅਦ ਸਕੂਲਾਂ ਨੂੰ ਸਾਰੇ ਪ੍ਰੀਖਿਆਰਥੀਆਂ ਦੇ ਬਿਨਾਂ ਕਿਸੇ ਫੀਸ ਦੇ ਸਰਟੀਫਿਕੇਟ ਜਾਰੀ ਕਰਦਾ ਸੀ ।ਪਰ ਇਸ ਤੋ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਬਹੁਤ ਭਾਰੀ ਪ੍ਰੀਖਿਆ ਅਤੇ ਪ੍ਰੈਕਟੀਕਲ ਫੀਸ ਲੈਣ ਦੇ ਬਾਵਜੂਦ ਸਰਟੀਫਿਕੇਟ ਜਾਰੀ ਨਹੀ ਕਰਦਾ ਹੈ ਪਰ ਜੇਕਰ ਕੋਈ ਸਕੂਲ 100 ਰੁਪਏ ਪ੍ਰਤੀ ਸਰਟੀਫਿਕੇਟ ਫੀਸ ਪ੍ਰੀਖਿਆ ਫੀਸ ਨਾਲ ਜਮਾਂ ਕਰਵਾਉਂਦਾ ਹੈ ਤਾਂ ਉਸ ਸਕੂਲ ਨੂੰ ਸਰਟੀਫਿਕੇਟ ਜਾਰੀ ਕਰਦਾ ਹੈ ਪਰ ਜਿਹੜਾ ਸਕੂਲ 100 ਰੁਪਏ ਪ੍ਰਤੀ ਸਰਟੀਫਿਕੇਟ ਨਹੀ ਜਮਾਂ ਕਰਵਾਉਂਦਾ ਉਹਨਾਂ ਦੱਸਵੀ ਅਤੇ ਬਾਰਵੀਂ ਸਰਟੀਫਿਕੇਟ ਜਾਰੀ ਨਹੀ ਕਰਦਾ ਹੈ ਅਤੇ ਬਾਅਦ ਵਿੱਚ ਪ੍ਰੀਖਿਆਰਥੀ ਨੂੰ 100 ਰੁਪਏ ਦੀ ਜਗ੍ਹਾ ਤੇ ਬਹੁਤ ਭਾਰੀ ਫੀਸ 800 ਰੁਪਏ ਆਨਲਾਈਨ ਜਮਾਂ ਕਰਵਾ ਕੇ ਮਹੀਨੇ ਬਾਅਦ ਸਰਟੀਫਿਕੇਟ ਜਾਰੀ ਹੁੰਦਾ ਹੇੈ।

ਗਰੀਬ ਪ੍ਰੀਖਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਰਟੀਫਿਕੇਟ ਅਪਲਾਈ ਕਰਨ ਲਈ ਸਾਈਬਰ ਕੈਫੇ ਤੇ ਜਾਣ ਲਈ ਖੱਜਲ ਖੁਆਰ ਵੀ ਹੋਣਾ ਪੈਦਾ ਹੈ ਅਤੇ 800 ਰੁਪਏ ਸਰਟੀਫਿਕੇਟ ਫੀਸ ਆਨਲਾਈਨ ਜਮਾਂ ਕਰਵਾਉਣ ਤੋ ਇਲਾਵਾ ਅਪਲਾਈ ਕਰਨ ਦੀ ਵੱਖਰੀ ਮਨਮਰਜੀ ਦੀ ਫੀਸ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਪਹਿਲਾਂ ਵਾਂਗ ਨਤੀਜਾ ਘੋਸ਼ਿਤ ਹੋਣ ਤੋ ਬਾਅਦ ਸਰਟੀਫਿਕੇਟ ਸਕੂਲਾਂ ਨੂੰ ਜਾਰੀ ਕੀਤੇ ਜਾਣ ਤਾਂਕਿ ਗਰੀਬ ਪ੍ਰੀਖਿਆਰਥੀਆਂ ਦੀ ਲੁੱਟ ਖਸੁੱਟ ਅਤੇ ਖਜਲ ਖੁਆਰੀ ਬੰਦ ਹੋ ਸਕੇ।

Leave a Reply

Your email address will not be published.