Latest news

“ਪੰਜਾਬ ਐਜੂਕੇਅਰ ਐਪ ” ਟੀਮ ਵਲੋਂ ਵਿੱਦਿਅਕ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

“ਪੰਜਾਬ ਐਜੂਕੇਅਰ ਐਪ ” ਟੀਮ ਵਲੋਂ ਵਿੱਦਿਅਕ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

 

 

– ਨੈਸ਼ਨਲ ਅਚੀਵਮੈਂਟ ਸਰਵੇ ਵਿਚ ਵਧੀਆ ਕਾਰਗੁਜ਼ਾਰੀ ਲਈ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਟੀਮ ਨੂੰ ਵੀ ਕੀਤਾ ਗਿਆ ਸਨਮਾਨਿਤ

 

ਸਿੱਖਿਆ ਫੋਕਸ, ਜਲੰਧਰ। ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਪੰਜਾਬ ਪੰਜਾਬ ਐਜੂਕੇਅਰ ਐਪ ਦੀ ਟੀਮ ਵੱਲੋਂ ਮੈਟ੍ਰਿਕ ਦੀ ਸਾਲਾਨਾ ਪ੍ਰੀਖਿਆ ਵਿੱਚ ਜ਼ਿਲ੍ਹੇ ਦਾ ਨਾਮ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਮੀਪੁਰ ਦੀ ਵਿਦਿਆਰਥਣ ਮੁਸਕਾਨ ਪਾਲ ਨੇ 97.69% , ਸਰਕਾਰੀ ਹਾਈ ਸਕੂਲ, ਲੁਹਾਰਾਂ ਮਾਣਕ ਰਾਏ ਦੇ ਵਿਦਿਆਰਥੀ ਪ੍ਰਿੰਸ ਬਸਰਾ ਨੇ 97.23% ਅਤੇ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ ਦੀ ਵਿਦਿਆਰਥਣ ਏਕਤਾ ਨੇ 97.08% ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।

ਜ਼ਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਆਪਣੀ ਦੂਸਰੀ ਵਰ੍ਹੇਗੰਢ ਮਨਾ ਰਹੀ ਪੰਜਾਬ ਐਜੂਕੇਅਰ ਐਪ ਦੇ ਟੀਮ ਮੈਂਬਰ ਦੀਪਕ ਕੁਮਾਰ ਸ਼ਰਮਾ, ਹਰਜੀਤ ਬਾਵਾ, ਜਸਵਿੰਦਰ ਸਿੰਘ, ਉਮੇਸ਼ਵਰ ਨਾਰਾਇਣ ਅਤੇ ਹਰਦਰਸ਼ਨ ਸਿੰਘ ਵਲੋਂ ਉਪਰੋਕਤ ਵਿਦਿਆਰਥੀਆਂ ਅਤੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ/ਮੁੱਖ-ਅਧਿਆਪਕ/ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਅਤੇ ਪ੍ਰਤੀ ਵਿਦਿਆਰਥੀ 1100/- ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਦੀਪਕ ਕੁਮਾਰ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਦੇ ਦੌਰਾਨ ਆਨਲਾਈਨ ਸਿੱਖਿਆ ਮੁਹੱਈਆ ਕਰਾਉਣ ਦੇ ਮੰਤਵ ਨਾਲ ਬਣੀ ਪੰਜਾਬ ਐਜੂਕੇਅਰ ਐਪ ਦੇ ਹੁਣ ਤੱਕ 82 ਲੱਖ ਯੂਜ਼ਰਜ਼ ਹੋ ਚੁੱਕੇ ਹਨ। ਗੁਰਸ਼ਰਨ ਸਿੰਘ ਵਲੋਂ ਉਪਰੋਕਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਗਈ ਅਤੇ ਜ਼ਿਲ੍ਹੇ ਵੱਲੋਂ ਅਗਲੇ ਅਕਾਦਮਿਕ ਵਰ੍ਹੇ ਵਿੱਚ ਹੋਰ ਵੀ ਵਧੀਆ ਕਾਰਗੁਜ਼ਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਸਰਵੇਖਣ ਵਿੱਚ ਵਧੀਆ ਕਾਰਗੁਜ਼ਾਰੀ ਦੇ ਲਈ ਅੱਜ ਦੇ ਪ੍ਰੋਗਰਾਮ ਵਿਚ ਜ਼ਿਲ੍ਹਾ ਮੈਂਟਰ ਹਰਜੀਤ ਬਾਵਾ, ਚੰਦਰਸ਼ੇਖਰ, ਜਸਵਿੰਦਰ ਸਿੰਘ, ਸੁਮਨਦੀਪ ਸਿੰਘ, ਪੰਕਜ ਮਾਹਰ, ਰਜਿੰਦਰਪਾਲ ਸਿੰਘ ਅਤੇ “ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ” ਟੀਮ ਦੇ ਸਮੂਹ ਗਣਿਤ, ਸਾਇੰਸ ਅਤੇ ਅੰਗਰੇਜ਼ੀ ਵਿਸ਼ੇ ਦੇ ਬਲਾਕ ਮੈਂਟਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਵੱਲੋਂ ਸਮੂਹ ਡੀ.ਐਮ ਅਤੇ ਬੀ.ਐਮ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਜ਼ਿਲ੍ਹੇ ਦੀ ਵਧੀਆ ਕਾਰਗੁਜ਼ਾਰੀ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਅੱਜ ਦੇ ਪ੍ਰੋਗਰਾਮ ਵਿਚ ਪ੍ਰਿੰਸੀਪਲ ਮਨਿੰਦਰ ਕੌਰ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਮੁੱਖ ਅਧਿਆਪਕਾ ਪ੍ਰੇਮ ਲਤਾ, ਪੰਜਾਬ ਐਜੂਕੇਅਰ ਐਪ ਦੇ ਸਮੂਹ ਟੀਮ ਮੈਂਬਰ ਅਤੇ ਜ਼ਿਲ੍ਹੇ ਦੇ ਸਮੂਹ ਬੀ.ਐਮ ਅਤੇ ਡੀ.ਐਮ ਹਾਜ਼ਰ ਸਨ।

Leave a Reply

Your email address will not be published.

%d bloggers like this: