Latest news

400 ਸਕੂਲਾਂ ਵਿੱਚ ਨਹੀਂ ਹੈ ਕੋਈ ਅਧਿਆਪਕ – ਸਿੱਖਿਆ ਮੰਤਰੀ

20 ਹਜ਼ਾਰ ਸਰਕਾਰੀ ਸਕੂਲ ਵਿੱਚੋਂ 400 ਸਕੂਲਾਂ ਵਿੱਚ ਨਹੀਂ ਹੈ ਕੋਈ ਅਧਿਆਪਕ – ਸਿੱਖਿਆ ਮੰਤਰੀ

 

 

– ਕੈਨੇਡਾ, ਯੂਕੇ ਅਤੇ ਸਿੰਘਾਪੁਰ ਆਦਿ ਦੇਸ਼ਾਂ ਵਿੱਚ ਸਿਖਲਾਈ ਲਈ ਜਾਣਗੇ ਸਕੂਲ ਮੁਖੀ

 

 

ਸਿੱਖਿਆ ਫੋਕਸ, ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ 60 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ ਸਿਖਲਾਈ ਲਈ ਕੈਨੇਡਾ, ਯੂਕੇ ਅਤੇ ਸਿੰਘਾਪੁਰ ਆਦਿ ਦੇਸ਼ਾਂ ਵਿੱਚ ਭੇਜਿਆ ਜਾਵੇਗਾ।

ਕੈਬਨਿਟ ਮੰਤਰੀ ਪੰਜਾਬ ਹਰਜੋਤ ਬੈਂਸ ਨੇ ਆਖਿਆ ਹੈ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ 60 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ ਸਿਖਲਾਈ ਲਈ ਕੈਨੇਡਾ, ਯੂਕੇ ਅਤੇ ਸਿੰਘਾਪੁਰ ਆਦਿ ਦੇਸ਼ਾਂ ਵਿੱਚ ਭੇਜਿਆ ਜਾਵੇਗਾ।

ਬੈਂਸ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ 20 ਹਜ਼ਾਰ ਸਰਕਾਰੀ ਸਕੂਲ ਹਨ ਤੇ ਇਨ੍ਹਾਂ ਵਿੱਚੋਂ 400 ਸਕੂਲਾਂ ਵਿੱਚ ਕੋਈ ਅਧਿਆਪਕ ਨਹੀਂ ਹੈ, ਜਦਕਿ 1600 ਸਕੂਲਾਂ ਵਿੱਚ ਸਿਰਫ ਇੱਕ-ਇੱਕ ਅਧਿਆਪਕ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸਕੂਲਾਂ ’ਚ ਕਲਾਸਰੂਮ, ਲੈਬ, ਸਟਾਫ, ਖੇਡ ਮੈਦਾਨ, ਪੈਖਾਨੇ, ਡੈਸਕ ਆਦਿ ਦੀ ਜਾਣਕਾਰੀ ਲਈ ਸਰਵੇਖਣ ਕੀਤਾ ਜਾ ਰਿਹਾ ਹੈ।

Leave a Reply

Your email address will not be published.

%d bloggers like this: