Latest news

ਸਕੂਲਾਂ ਦੀ ਲਾਇਬ੍ਰੇਰੀ ‘ਚ ਨਾ ਹੋਈ ਇਹ ਕਿਤਾਬ ਤਾਂ ਹੋਵੇਗੀ ਕਾਰਵਾਈ

ਸਕੂਲਾਂ ਦੀ ਲਾਇਬ੍ਰੇਰੀ ‘ਚ ਨਾ ਹੋਈ ਇਹ ਕਿਤਾਬ ਤਾਂ ਹੋਵੇਗੀ ਕਾਰਵਾਈ

 

 

 

– ਹੁਣ ਸਾਰੇ ਸਕੂਲਾਂ ਦੀ ਲਾਇਬ੍ਰੇਰੀ ‘ਚ ਹੋਵੇ ਪ੍ਰਧਾਨ ਮੰਤਰੀ ਮੋਦੀ ਦੀ ਕਿਤਾਬ

 

 

ਸਿੱਖਿਆ ਫੋਕਸ, ਚੰਡੀਗੜ੍ਹ। ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖੀ ਗਈ ਕਿਤਾਬ ‘Exam Worriors’ (https://www.narendramodi.in/examwarriors) ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਉਪਲਬਧ ਕਰਵਾਉਣ ਲਈ ਕਿਹਾ ਹੈ। ਇਸ ਬਾਰੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ‘ਸਮੱਗਰ ਸਿੱਖਿਆ’ ਦੇ ਤਹਿਤ ਹਰੇਕ ਸਕੂਲ ਦੀ ਲਾਇਬ੍ਰੇਰੀ ਵਿੱਚ ‘ਐਗਜ਼ਾਮ ਵਾਰੀਅਰਜ਼’ ਕਿਤਾਬ ਉਪਲਬਧ ਕਰਵਾਏ ਤਾਂ ਜੋ ਪ੍ਰਧਾਨ ਮੰਤਰੀ ਦੇ ਗਿਆਨ ਤੇ ਦ੍ਰਿਸ਼ਟੀ ਦੇ ਸ਼ਬਦਾਂ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸਦਾ ਲਾਭ ਮਿਲ ਸਕੇ।

ਦੱਸ ਦੇਈਏ ਕਿ ਇਸ ਕਿਤਾਬ ਵਿੱਚ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਤਰੀਕਿਆਂ ਤੇ ਸਾਧਨਾਂ ‘ਤੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ ਲਈ ਕਿਰਿਆਤਮਕ ਮੰਤਰ ਸ਼ਾਮਿਲ ਹਨ। ਮੈਸ਼ਨਲ ਬੁੱਕ ਟਰੱਸਟ ਨੇ 11 ਭਾਰਤੀ ਭਾਸ਼ਾਵਾਂ ਯਾਨੀ ਕਿ ਅਸਮਿਆ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ ਤੇ ਉਰਦੂ ਵਿੱਚ ਪ੍ਰਕਾਸ਼ਿਤ ਕੀਤੀਆਂ ਹਨ।

Leave a Reply

Your email address will not be published.