Latest news

ਗੈਰ ਜ਼ਿੰਮੇਵਾਰ ਤੇ ਬਦਸਲੂਕੀ ਵਤੀਰੇ ਕਾਰਨ ਐਮ.ਐਲ.ਏ. ਸ਼ੀਤਲ ਅੰਗੂਰਾਲ ਦਾ ਫੂਕਿਆ ਜਾਵੇਗਾ ਪੁਤਲਾ

ਗੈਰ ਜ਼ਿੰਮੇਵਾਰ ਤੇ ਬਦਸਲੂਕੀ ਵਤੀਰੇ ਕਾਰਨ ਐਮ.ਐਲ.ਏ. ਸ਼ੀਤਲ ਅੰਗੂਰਾਲ ਦਾ ਫੂਕਿਆ ਜਾਵੇਗਾ ਪੁਤਲਾ

 

– ਦਫ਼ਤਰਾਂ ਵਿੱਚ ਐਮ.ਐਲ.ਏ ਦੀ ਬੇਲੋੜੀ ਦਖਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਸੁਖਜੀਤ ਸਿੰਘ/ਤੇਜਿੰਦਰ ਸਿੰਘ ਨੰਗਲ

 

ਸਿੱਖਿਆ ਫੋਕਸ, ਚੰਡੀਗੜ੍ਹ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਫੈਸਲਾ ਕੀਤਾ ਕਿ ਮਿਤੀ 22-07-2022 ਨੂੰ ਜਲੰਧਰ ਵੈਸਟ ਦੇ ਐਮ.ਐਲ.ਏ. ਸ਼ੀਤਲ ਅੰਗੂਰਾਲ ਵੱਲੋਂ ਡੀ.ਸੀ. ਦਫ਼ਤਰ ਜਲੰਧਰ ਵਿਖੇ ਜਾ ਕੇ ਚੈਕਿੰਗ ਦੇ ਬਹਾਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਗੈਰ ਜ਼ਿੰਮੇਵਾਰ ਤੇ ਬਦਸਲੂਕੀ ਵਾਲਾ ਵਤੀਰਾ ਵਰਤਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ, ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਅਤੇ ਤੇਜਿੰਦਰ ਸਿੰਘ ਨੰਗਲ ਜਨਰਲ ਸਕੱਤਰ ਨੇ ਦੱਸਿਆ ਕਿ ਐਮ.ਐਲ.ਏ. ਸ਼ੀਤਲ ਅੰਗੂਰਾਲ ਵੱਲੋਂ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਤੇ ਬਿਨਾਂ ਕਿਸੇ ਸਬੂਤ ਦੇ ਕੁਰੱਪਸ਼ਨ ਦੇ ਦੋਸ਼ ਲਗਾਏ ਗਏ ਹਨ।

ਜਿਸ ਸੰਬੰਧੀ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਸੋਮਵਾਰ 25 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਕਸ਼ਨ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਹਿਯੋਗ ਦੀ ਮੰਗ ਕੀਤੀ ਹੈ। ਜਿਸ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਸਾਰੇ ਅਹੁਦੇਦਾਰਾਂ ਵੱਲੋਂ ਸੋਮਵਾਰ ਨੂੰ ਸਹਿਕਾਰਤਾ ਭਵਨ ਵਿਖੇ ਇਕੱਠੇ ਹੋਣ ਉਪਰੰਤ ਬਾਈਕ ਰੈਲੀ ਕਰਕੇ ਐਮ.ਐਲ.ਏ. ਸ਼ੀਤਲ ਅੰਗੂਰਾਲ ਦਾ ਪੁਤਲਾ ਸ਼ਹਿਰ ਵਿੱਚ ਘੁੰਮਾ ਕੇ ਡੀ.ਸੀ. ਦਫ਼ਤਰ ਦੇ ਬਾਹਰ ਫੂਕੇ ਜਾਣ ਦਾ ਫ਼ੈਸਲਾ ਕੀਤਾ ਹੈ।

ਜਿਲਾ ਪ੍ਰਸਾਸ਼ਨ ਕੋਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇਸ ਸਾਰੀ ਕਾਰਵਾਈ ਵਿੱਚ ਸ਼ਾਮਿਲ ਜਿੰਮੇਵਾਰ ਵਿਅਕਤੀਆਂ, ਝੂਠੀਆਂ ਖਬਰਾ ਲਗਾਉਣ ਵਾਲੇ ਮੀਡੀਆ ਕਰਮੀਆ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਕਰਮਚਾਰੀਆਂ ਨੂੰ ਧਮਕਾਉਣ ਲਈ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਜਾਵੇ। ਜੇਕਰ ਪ੍ਰਸ਼ਾਸਨ ਵੱਲੋਂ ਫਿਰ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਾਝੇ ਤੋਰ ਤੇ ਸ਼ੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Leave a Reply

Your email address will not be published.

%d bloggers like this: