Latest news

ਮਾਸਟਰ ਕੇਡਰ ਯੂਨੀਅਨ ਪੰਜਾਬ ਜਲਦੀ ਕਰੇਗਾ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡੀ ਪੀ ਆਈ ਦਾ ਘੇਰਾਓ

ਮਾਸਟਰ ਕੇਡਰ ਯੂਨੀਅਨ ਪੰਜਾਬ ਜਲਦੀ ਕਰੇਗਾ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡੀ ਪੀ ਆਈ ਦਾ ਘੇਰਾਓ

 

 

– ਸਰਕਾਰ ਕਰ ਰਹੀ ਹੈ ਮਾਸਟਰ ਕੇਡਰ ਯੂਨੀਅਨ ਦੀਆਂ ਮੰਗਾਂ ਨੂੰ ਟਾਲ ਮਟੋਲ – ਆਗੂ

 

 

 

ਸਿੱਖਿਆ ਫੋਕਸ, ਚੰਡੀਗੜ੍ਹ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ, ਵਿੱਤ ਸਕੱਤਰ ਰਮਨ ਕੁਮਾਰ, ਸੰਦੀਪ ਕੁਮਾਰ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਪੰਜਾਬ ਸਰਕਾਰ ਹੱਲ ਕਰਨ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।

ਸਰਕਾਰ ਇਹਨਾਂ ਮੰਗਾ ਨੂੰ ਹਲ ਕਰਨ ਵਾਸਤੇ ਸੰਜੀਦਾ ਨਹੀਂ ਹੈ। ਹਾਲਾਂਕਿ ਸਿੱਖਿਆ ਮੰਤਰੀ ਵਲੋਂ 12 ਅਕਤੂਬਰ ਨੂੰ ਸਿੱਖਿਆ ਵਿਭਾਗ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਪੈਨਲ ਮੀਟਿੰਗ ਕੀਤੇ ਬਿਨਾਂ ਡੰਗ ਟਪਾਉ ਮੀਟਿੰਗ ਕੀਤੀਆਂ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਨਾਲ ਦਿਵਾਲੀ ਤੋਂ ਬਾਅਦ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ ਮੰਗਾਂ ਨੂੰ ਹਲ ਕਰਨ ਵਾਸਤੇ ਸਮਾਂ ਨਾ ਦੇ ਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।

ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸੁਖਰਾਜ ਸਿੰਘ ਬੁੱਟਰ, ਜਨਰਲ ਸਕੱਤਰ ਹਰਪਾਲ ਸਿੰਘ,ਮੀਤ ਪ੍ਰਧਾਨ ਗੁਰਸੇਵਕ ਸਿੰਘ, ਸਰਪ੍ਰਸਤ ਕੁਲਜੀਤ ਸਿੰਘ ਮਾਨ ਅਤੇ ਖਜ਼ਾਨਚੀ ਗੁਰਮੀਤ ਸਿੰਘ ਗਿੱਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆਿ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਮਾਸਟਰ ਕੇਡਰ ਯੂਨੀਅਨ ਦੀਆਂ ਮੰਗਾਂ ਜਿਵੇਂ 24 ਕੈਟਾਗਿਰੀ ਵਿੱਚ ਆਉਂਦੇ ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਦੀ ਸ਼ਿਫਾਰਸਾ ਅਨੁਸਾਰ 2•59 ਦਾ ਗੁਣਾਕ ਦੇਣ ਸੰਬੰਧੀ, ਰੋਕਿਆਾ ਹੋਇਆ ਪੇਂਡੂ ਭੱਤਾ ਤੁਰੰਤ ਬਹਾਲ ਕਰਵਾਉਣ ਸੰਬੰਧੀ, ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਦੀਆਂ ਪਲਮੋਸ਼ਨਾ, ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ, ੳ ਡੀ ਐਲ ਨਾਲ ਸੰਬੰਧਤ ਅਧਿਆਪਕਾਂ ਦੀਆਂ ਪਰਮੋਸ਼ਨਾ ਕਰਨ ਸੰਬੰਧੀ, ਈ ਟੀ ਟੀ ਤੋ ਮਾਸਟਰ ਕੇਡਰ ਅਤੇ ਪੀ ਟੀ ਆਈ ਤੋ ਡੀ ਪੀ ਈ ਦੀਆਂ ਪਰਮੋਸ਼ਨਾ ਕਰਨ ਸੰਬੰਧੀ,ਐਸ ਐਸ ਏ ਰਮਸਾ ਅਧਿਆਪਕਾ ਦਾ ਬਕਾਇਆ ਰਾਸ਼ੀ ਜਾਰੀ ਕਰਨ ਅਤੇ ਉਹਨਾਂ ਨੂੰ ਪਿਛਲੀ ਸਰਵਿਸ ਅਨੁਸਾਰ ਛੁੱਟੀਆਂ ਦਾ ਲਾਭ ਦੇਣ ਸੰਬੰਧੀ, ਜਲੰਧਰ ਸਮੇਤ ਰਹਿੰਦੇ ਜਿਲਿਆ ਨੂੰ ਤਨਖਾਹ ਬਜਟ ਅਲਾਟ ਕਰਨ ਸੰਬੰਧੀ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੰਮੇ ਸਮੇਂ ਤੋਂ ਬੰਦ ਪਏ ਵੋਕੇਸ਼ਨਲ ਗਰੁੱਪ ਨੂੰ ਡੈਡ ਗਰੁੱਪ ਘੋਸ਼ਿਤ ਕਰਕੇ ਇਹਨਾਂ ਸਕੂਲਾਂ ਵਿੱਚੋਂ ਇਹ ਪੋਸਟਾਂ ਹੋਰ ਸਕੂਲ ਜਿਥੇ ਇਹ ਗਰੁੱਪ ਚਲ ਰਹੇ ਹਨ ਨੂੰ ਉਥੇ ਸ਼ਿਫਟ ਕਰਨ ਸੰਬੰਧੀ ਤਾਂ ਜੋ ਇਹਨਾ ਸਕੂਲਾਂ ਵਿੱਚੋ ਬਦਲੀ ਹੋਏ ਅਧਿਆਪਕਾ ਨੂੰ 50% ਦੀ ਸ਼ਰਤ ਤੋ ਰਾਹਤ ਮਿਲ ਸਕੇ ,ਜਿਨ੍ਹਾਂ ਅਧਿਆਪਕਾ ਦੀਆਂ ਬਦਲੀ ਹੋ ਚੁੱਕੀ ਹੈ।

ਉਹਨਾਂ ਨੂੰ ਰਲੀਵ ਕਰਨ ਸੰਬੰਧੀ, ਸੀਨੀਅਰ ਜੂਨੀਅਰ ਦੇ ਪੈਡਿੰਗ ਕੇਸ ਜਲਦੀ ਹਲ ਕਰਨ ਸੰਬੰਧੀ ਮੰਗਾਂ ਨੂੰ ਹਲ ਕਰਨ ਵਾਸਤੇ ਸੰਜੀਦਾ ਨਹੀਂ ਹੈ। ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਵਿਰੋਧ ਵਿੱਚ ਜਥੇਬੰਦੀ ਵਲੋਂ ਜਲਦੀ ਹੀ ਸਿੱਖਿਆ ਮੰਤਰੀ ਦੇ ਨਾਲ ਨਾਲ ਸਿੱਖਿਆ ਸਕੱਤਰ ਅਤੇ ਡੀ ਪੀ ਆਈ ਦੇ ਘੇਰਾੳ ਸੰਬੰਧੀ ਮੀਟਿੰਗਾਂ ਕਰਕੇ ਜਲਦੀ ਤੋ ਜਲਦੀ ਘੇਰਾੳ ਕੀਤਾ ਜਾਵੇਗਾ। ਇਸ ਸਮੇਂ ਹੋਰਨਾ ਤੋ ਇਲਾਵਾ ਕੁਲਦੀਪ ਸਿੰਘ ਹੈੱਡਮਾਸਟਰ, ਮਲਕੀਤ ਸਿੰਘ ਕੋਟਲੀ, ਮਨਜੀਤ ਸਿੰਘ ਗੁਰਪ੍ਰੀਤ ਦੁੱਗਲ, ਇੰਦਰਜੀਤ ਸਿੰਘ, ਚੰਦਰਪਾਲ ਲੰਬੀ, ਸੁਖਮੰਦਰ ਸਿੰਘ ਅਤੇ ਬਲਰਾਜ ਸਿੰਘ ਚਨੂੰ, ਸੁਖਦਰਸ਼ਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published.

%d bloggers like this: