ਕੇਆਰ ਕੇ ਡੀਏਵੀ ਗੜਦੀਵਾਲਾ ਬੇਹਤਰੀਨ ਸਕੂਲ ਵਜੋਂ ਸਨਮਾਨਿਤ
ਕੇਆਰ ਕੇ ਡੀਏਵੀ ਗੜਦੀਵਾਲਾ ਬੇਹਤਰੀਨ ਸਕੂਲ ਵਜੋਂ ਸਨਮਾਨਿਤ
– ਐਲਪੀਯੂ ‘ਚ ਹੋਏ ਸਮਾਗਮ ਦੌਰਾਨ ਅਡੀਸ਼ਨਲ ਡਾਇਰੈਕਟਰ ਜਨਰਲ ਮੇਜਰ ਰਾਜੀਵ ਛਿੱਬੜ ਤੋਂ ਐਨਸੀਸੀ ਅਫਸਰ ਤਰਸੇਮ ਸਿੰਘ ਨੇ ਪ੍ਰਾਪਤ ਕੀਤਾ ਸਨਮਾਨ
ਖਿਆ ਫੋਕਸ, ਚੰਡੀਗੜ੍ਹ। ਐਨ ਸੀ ਸੀ ਡਾਇਰੈਕਟੋਰੇਟ ਪੰਜਾਬ ਵਲੋਂ ਸ਼ਹਿਰ ਦੇ ਕੇਆਰਕੇ ਡੀਏਵੀ ਸੀਨੀਅਰ ਸੰਕੈਡਰੀ ਸਕੂਲ ਨੂੰ 12 ਪੰਜਾਬ ਐਨਸੀਸੀ ਬਟਾਲੀਅਨ ਹੁਸ਼ਿਆਰਪੁਰ ਦੀ ਬੇਹਤਰੀਨ ਸੰਸਥਾ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਕੇ ਐਨ ਸ਼ਰਮਾ ਨੇ ਦੱਸਿਆ ਕਿ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਸਮਾਗਮ ਵਿੱਚ ਪੰਜਾਬ ਡਾਇਰੈਕਟੋਰੇਟ ਦੇ ਅਡੀਸਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਰਾਜੀਵ ਛਿੱਬੜ ਵਲੋਂ ਸ਼ਲਾਘਾ ਪੱਤਰ ਸਕੂਲ ਦੇ ਐਨਸੀਸੀ ਅਫਸਰ ਤਰਸੇਮ ਸਿੰਘ ਨੇ ਪ੍ਰਾਪਤ ਕੀਤਾ।
ਐਨਸੀਸੀ ਵਲੋਂ ਇਹ ਸ਼ਲਾਘਾ ਪੱਤਰ ਸੰਸਥਾ ਵਲੋਂ ਸਿਖਲਾਈ ਦੇ ਨਾਲ ਨਾਲ ਸਮਾਜਿਕ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਵੇਖਦੇ ਹੋਏ ਦਿੱਤਾ ਜਾਂਦਾ ਹੈ। ਐਨ ਸੀ ਸੀ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਬਟਾਲੀਅਨ ਵਲੋਂ ਜੋ ਵੀ ਕੰਮ ਸੰਸਥਾ ਨੂੰ ਸੌਂਪਿਆ ਜਾਂਦਾ ਹੈ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ।
ਪਿਛਲੇ ਕੁੱਝ ਸਾਲਾਂ ਵਿੱਚ ਵਾਤਾਵਰਣ ਸੰਭਾਲ, ਪਾਣੀ ਦੀ ਸੰਭਾਲ, ਅੰਗ ਦਾਨ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾ ਹੀ ਸਾਡੇ ਕੈਡਿਟ ਯੋਗਦਾਨ ਪਾਉਣ ਵਿੱਚ ਮੋਹਰੀ ਰਹਿੰਦੇ ਹਨ।
ਉਹਨਾਂ ਸਕੂਲ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਸਟਾਫ ਦਾ ਐਨ ਸੀ ਸੀ ਕੰਮਾਂ ਵਿੱਚ ਯੋਗਦਾਨ ਹਮੇਸ਼ਾ ਸਹਾਇਤਾ ਵਾਲਾ ਰਿਹਾ ਹੈ ਅਤੇ ਇਕ ਟੀਮ ਵਜੋਂ ਕੰਮ ਕਰਨ ਨਾਲ ਇਹ ਮੁਕਾਮ ਸੰਭਵ ਹੋਇਆ ਹੈ।