Latest news

ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਜਲੰਧਰ ਦਾ ਡੀਈਓ ਪ੍ਰਾਇਮਰੀ ਦਾ ਦਫ਼ਤਰ – ਕੁਲਾਰ

ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਜਲੰਧਰ ਦਾ ਡੀਈਓ ਪ੍ਰਾਇਮਰੀ ਦਾ ਦਫ਼ਤਰ – ਕੁਲਾਰ

 

ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਜਲੰਧਰ ਦਾ ਡੀਈਓ ਪ੍ਰਾਇਮਰੀ ਦਾ ਦਫ਼ਤਰ
– ਅਧਿਆਪਕਾਂ ਨਾਲ ਵਧੀਕੀਆਂ ਵਿਰੁੱਧ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਕੀਤਾ ਜਬਰਦਸਤ ਰੋਸ ਪਰਦਰਸ਼ਨ

– ਉੱਪ ਜਿਲੵਾ ਸਿੱਖਿਆ ਅਫ਼ਸਰ ਦੇ ਭਰੋਸੇ ਤੋਂ ਬਾਅਦ ਧਰਨਾ ਕੁੱਝ ਦਿਨਾਂ ਲਈ ਮੁਲਤਵੀ

 

ਸਿੱਖਿਆ ਫੋਕਸ, ਜਲੰਧਰ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਵਲੋਂ ਜਿਲੵਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਜਿਲੵਾ ਸਿੱਖਿਆ ਦਫਤਰ ਐਲੀਮੈਂਟਰੀ ਜਲੰਧਰ ਦੀਆਂ ਅਧਿਆਪਕਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਵਿਰੁੱਧ ਜਬਰਦਸਤ ਧਰਨਾ ਪਰਦਰਸ਼ਨ ਕੀਤਾ ਗਿਆ।

ਇਸ ਸਮੇਂ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਦੋਸ਼ ਲਗਾਉਂਦੇ ਹੋਏ ਆਗੂਆਂ ਨੇ ਦੱਸਿਆ ਕਿ ਕਈ ਵਾਰੀ ਬੇਨਤੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਪੈਡਿੰਗ ਮੈਡੀਕਲ ਬਿੱਲਾਂ ਦੀ ਪ੍ਤੀ ਪੂਰਤੀ ਨਹੀਂ ਕੀਤੀ ਜਾ ਰਹੀ ਤੇ ਪੇ ਕਮਿਸ਼ਨ ਦੇ ਬਕਾਏ ਕੱਢਵਾਉਣ ਲਈ ਬਲਾਕਾਂ ਨੂੰ ਰਾਸ਼ੀ ਪਾਉਣ ਸਮੇਂ ਹਮੇਸ਼ਾ ਕਾਣੀ ਵੰਡ ਕੀਤੀ ਜਾਂਦੀ ਹੈ।

ਇਸ ਕਾਰਨ ਕਈ ਬਲਾਕਾਂ ਦੇ ਬਕਾਏ ਹਾਲੇ ਵੀ ਪੈਡਿੰਗ ਪਏ ਹਨ, ਉਹਨਾਂ ਦੋਸ਼ ਲਗਾਇਆ ਕਿ ਸਨੋਰਾ ਸਕੂਲ ਦੇ ਸੀ ਐੱਚ ਟੀ ਰਾਜ ਕੁਮਾਰ ਜਿਹਨਾਂ ਦੀ ਬੀਤੇ ਸਮੇ ਬਲਾਕ ਪਰਾਇਮਰੀ ਸਿੱਖਿਆ ਅਫ਼ਸਰ ਵਜੋਂ ਤਰੱਕੀ ਹੋਈ ਹੈ ਨੂੰ ਦਫਤਰ ਦੇ ਅਧਿਕਾਰੀਆਂ ਵਲੋਂ ਫਾਰਗ ਕਰਨ ਸਮੇਂ ਜਾਣ ਬੁੱਝ ਕੇ ਅੜਚਨਾ ਪਾਈਆਂ ਜਾ ਰਹੀਆਂ ਹਨ।

ਇਸ ਮੌਕੇ ਬਲਜੀਤ ਸਿੰਘ ਕੁਲਾਰ ਨੇ ਸ਼ਰੇਆਮ ਜਿਲ੍ਹਾ ਸਿੱਖਿਆ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਫੈਲਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕੀ ਦਫ਼ਤਰ ਵਿੱਚ ਲੰਬੇ ਸਮੇਂ ਤੋਂ ਬੈਠੇ ਬਾਬੂ ਅਧਿਆਪਕਾਂ ਦੇ ਬਕਾਇਆ ਦੇਣ ਲਈ ਬੀਪੀਈਓ ਦਫਤਰਾਂ ਨੂੰ ਫੰਡ ਜਾਰੀ ਕਰਨ ਲਈ ਪੈਸੇ ਦੀ ਡਿਮਾਂਡ ਕਰਦੇ ਹਨ। ਉਹਨਾਂ ਕਿਹਾ ਖੁੱਦ ਮੇਰੇ ਕੋਲੋਂ ਬਾਬੂ ਨੇ ਅਧਿਆਪਕਾਂ ਨੂੰ ਬਕਾਇਆ ਜਾਰੀ ਕਰਨ ਲਈ 7 ਹਜ਼ਾਰ ਰੁਪਏ ਮੰਗੇ।

ਇਸ ਸਮੇਂ ਉੱਪ ਜਿਲੵਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਵਲੋਂ ਮੰਗ ਪੱਤਰ ਲਿਆ ਗਿਆ ਤੇ ਸਾਰੇ ਕੰਮਾਂ ਲਈ ਦੋ ਦਿਨਾਂ ਦੇ ਸਮੇਂ ਦੀ ਮੰਗ ਕੀਤੀ ਜਿਸ ਤੇ ਗੌਰ ਕਰਦੇ ਹੋਏ ਜਥੇਬੰਦੀ ਵਲੋਂ ਆਪਣਾ ਪੱਕਾ ਧਰਨਾ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਸ਼ੁੱਕਰਵਾਰ ਨੂੰ ਦੁਬਾਰਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਚੇਤਾਵਨੀ ਦਿੱਤੀ ਕਿ ਅਗਰ ਵਾਅਦੇ ਮੁਤਾਬਕ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੱਕਾ ਧਰਨਾ ਲਗਾਇਆ ਜਾਵੇਗਾ।

ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਬਾਸੀ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਚ ਸਕੱਤਰ ਨਿਰਮੋਲਕ ਸਿੰਘ ਹੀਰਾ, ਬਲਜੀਤ ਸਿੰਘ ਕੁਲਾਰ, ਰਗਜੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਆਦਮਪੁਰ, ਹਲ ਭਗਤ,ਰਾਜੀਵ ਭਗਤ, ਕੁਲਵੰਤ ਰਾਮ ਰੁੜਕਾ, ਅਮਰਜੀਤ ਭਗਤ, ਮੁਲਖ ਰਾਜ, ਸੰਦੀਪ ਰਾਜੋਵਾਲ, ਗੁਰਿੰਦਰ ਸਿੰਘ, ਅਨਿਲ ਕੁਮਾਰ ਭਗਤ, ਰਣਜੀਤ ਠਾਕੁਰ, ਪਿਆਰਾ ਸਿੰਘ ਨਕੋਦਰ, ਕਮਲਦੇਵ, ਜਤਿੰਦਰ ਸਿੰਘ, ਸ਼ਿਵ ਰਾਜ ਕੁਮਾਰ, ਰਾਮ ਪਾਲ ਹਜਾਰਾਂ, ਰਾਜਿੰਦਰ ਸਿੰਘ ਭੋਗਪੁਰ, ਸੂਰਤੀ ਲਾਲ, ਵਿਨੋਦ ਭੱਟੀ, ਵੇਦ ਰਾਜ, ਧਰਮਿੰਦਰ ਸਿੰਘ,ਰਕੇਸ਼ ਕੁਮਾਰ,ਰਾਮ ਪਾਲ ਹਜਾਰਾ,ਪਰਨਾਮ ਸਿੰਘ ਸੈਣੀ, ਪਰੇਮ ਖਲਵਾੜਾ, ਬਲਵਿੰਦਰ ਕੁਮਾਰ, ਰਾਜ ਕੁਮਾਰ,ਅਸੋਕ ਕੁਮਾਰ,ਮਨਦੀਪ ਸਿੰਘ, ਲਕੀਤ ਸਿੰਘ,ਕਮਲਜੀ, ਦੀਪਕ ਕੁਮਾਰ, ਕਮਲਦੇਵ,ਵਿਜੇ ਪੰਚਰੰਗਾ, ਸੰਦੀਪ ਸ਼ਰਮਾਂ,ਕਰਨਦੀਪ ਸਿੰਘ ਫਿਲੌਰ,ਬਖਸ਼ੀ ਰਾਮ, ਮੰਗਤ ਰਾਮ ਸਮਰਾ, ਵਿਕਾਸ,ਪਿਆਰਾ ਸਿੰਘ, ਅਨਿਲ ਕੁਮਾਰ ਭੁਪਿੰਦਰ ਸਿੰਘ, ਜਸਵਿੰਦਰ ਬਾਂਸਲ, ਸੰਜੀਵ ਸ਼ਰਮਾ, ਬਲਜਿੰਦਰ ਲਾਲ, ਰਜੀਵ ਕੁਮਾਰ,ਨਾਜਿਮ ਸਿੰਘ, ਪ੍ਰਭਜੀਤ ਬਾਂਸਲ, ਜਸਵੀਰ ਰਾਮ, ਰਮਨਦੀਪ, ਰਾਜਿੰਦਰ ਸਿੰਘ ਸ਼ਾਹਕੋਟ ਆਦਿ ਅਧਿਆਪਕ ਆਗੂ ਹਾਜ਼ਰ ਸਨ।

Leave a Reply

Your email address will not be published.

%d bloggers like this: