ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਕਿਹਾ- ਵਾਲ ਖੁੱਲ੍ਹੇ ਰੱਖੋ, ਸ਼ਾਰਟਸ ਪਹਿਨੋ ਤੇ ਸੁਰਖੀ ਲਾਓ
ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਕਿਹਾ- ਵਾਲ ਖੁੱਲ੍ਹੇ ਰੱਖੋ, ਸ਼ਾਰਟਸ ਪਹਿਨੋ ਤੇ ਸੁਰਖੀ ਲਾਓ
– ਪ੍ਰਿੰਸੀਪਲ ਖ਼ਿਲਾਫ਼ ਬਾਂਦੀਕੁਈ ਥਾਣੇ ਵਿੱਚ ਛੇੜਛਾੜ ਦੀਆਂ ਧਾਰਾਵਾਂ ਤਹਿਤ ਕੇਸ ਦਰਜ
ਸਿੱਖਿਆ ਫੋਕਸ, ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਨਾਲ ਲੱਗਦੇ ਦੌਸਾ ਜ਼ਿਲ੍ਹੇ ਦੇ ਸਰਕਾਰੀ ਮਹਿਲਾ ਕਾਲਜ ਬਾਂਦੀਕੁਈ (Government Women’s College, Bandikui) ਦੀਆਂ ਤਿੰਨ ਵਿਦਿਆਰਥਣਾਂ ਨੇ ਆਪਣੇ ਹੀ ਕਾਲਜ ਦੇ ਪ੍ਰਿੰਸੀਪਲ ਖ਼ਿਲਾਫ਼ ਸਥਾਨਕ ਪੁਲਿਸ ਸਟੇਸ਼ਨ ਵਿੱਚ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈ। 3 ਵਿਦਿਆਰਥਣਾਂ ਨੇ ਪ੍ਰਿੰਸੀਪਲ ਉਤੇ ਗੰਭੀਰ ਦੋਸ਼ ਲਾਏ ਹਨ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਕਾਲਜ ਪ੍ਰਿੰਸੀਪਲ ਉਨ੍ਹਾਂ ਨੂੰ ਆਪਣੇ ਵਾਲ ਖੁੱਲ੍ਹੇ ਰੱਖ ਕੇ ਆਉਣ ਲਈ ਕਹਿੰਦੇ ਹਨ।
ਉਹ ਆਖਦੇ ਹਨ ਆਪਣੇ ਵਾਲ ਖੁੱਲ੍ਹੇ ਰੱਖੋ, ਸ਼ਾਰਟਸ ਪਹਿਨੋ ਤੇ ਲਿਪਸਟਿਕ ਲਗਾ ਕੇ ਆਓ। ਤੁਸੀਂ ਬਹੁਤ ਪਿਆਰੇ ਲੱਗਦੇ ਹੋ। ਥਾਣਾ ਬਾਂਦੀਕੁਈ ਦੀ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਖਿਲਾਫ ਛੇੜਛਾੜ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਜਾਣਕਾਰੀ ਮੁਤਾਬਕ ਬਾਂਦੀਕੁਈ ਦਾ ਸਰਕਾਰੀ ਗਰਲਜ਼ ਕਾਲਜ ਇਨ੍ਹੀਂ ਦਿਨੀਂ ਚਰਚਾ ‘ਚ ਬਣਿਆ ਹੋਇਆ ਹੈ। ਬਾਂਦੀਕੁਈ ਕਾਲਜ ਵਿੱਚ ਪਿਛਲੇ 3 ਦਿਨਾਂ ਤੋਂ ਵੱਡਾ ਵਿਵਾਦ ਸਾਹਮਣੇ ਆਇਆ ਹੈ। ਇੱਥੇ 18 ਨਵੰਬਰ ਨੂੰ ਕਾਲਜ ਵਿਦਿਆਰਥੀ ਯੂਨੀਅਨ ਨੇ ਕੁਝ ਮੰਗਾਂ ਨੂੰ ਲੈ ਕੇ ਪ੍ਰਿੰਸੀਪਲ ਦੇ ਕਮਰੇ ਨੂੰ ਤਾਲਾ ਲਗਾ ਦਿੱਤਾ ਸੀ।
ਇਸ ਘਟਨਾ ਦੇ ਅਗਲੇ ਦਿਨ ਯਾਨੀ ਸ਼ਨੀਵਾਰ ਨੂੰ ਕਾਲਜ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਮਹਾਵਰ ਨੇ 3 ਵਿਦਿਆਰਥਣਾਂ ਖਿਲਾਫ ਦਫਤਰੀ ਕੰਮ ‘ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰਵਾਇਆ ਹੈ।
ਇਨ੍ਹਾਂ ਦੋਹਾਂ ਘਟਨਾਵਾਂ ਤੋਂ ਬਾਅਦ ਐਤਵਾਰ ਨੂੰ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੇ ਪ੍ਰਿੰਸੀਪਲ ਵਿਨੋਦ ਕੁਮਾਰ ਮਹਾਵਰ ‘ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਨੇ ਪ੍ਰਿੰਸੀਪਲ ਖ਼ਿਲਾਫ਼ ਬਾਂਦੀਕੁਈ ਥਾਣੇ ਵਿੱਚ ਛੇੜਛਾੜ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕਾਲਜ ਦੀਆਂ ਇਨ੍ਹਾਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰਿੰਸੀਪਲ ਉਨ੍ਹਾਂ ਨੂੰ ਗਲਤ ਨਜ਼ਰੀਏ ਨਾਲ ਦੇਖਦਾ ਹੈ।