Latest news

ਈਟੀਟੀ ਤੋਂ ਮਾਸਟਰ ਕੇਡਰ ਦੀਆਂ ਬਕਾਇਆ ਪਰਮੋਸ਼ਨਾ ਤਰੁੰਤ ਕੀਤੀਆਂ ਜਾਣ – ਕਰਨੈਲ ਫਿਲੋਰ

ਈਟੀਟੀ ਤੋਂ ਮਾਸਟਰ ਕੇਡਰ ਦੀਆਂ ਬਕਾਇਆ ਪਰਮੋਸ਼ਨਾ ਤਰੁੰਤ ਕੀਤੀਆਂ ਜਾਣ – ਕਰਨੈਲ ਫਿਲੋਰ

 

 

 

– ਪਰਮੋਸ਼ਨਾ ਨੂੰ ਤਰਕਸੰਗਤ ਤੇ ਸਮਾਂਬੱਧ ਕੀਤਾ ਜਾਵੇ – ਗਣੇਸ਼ ਭਗਤ

ਸਿੱਖਿਆ ਫੋਕਸ, ਜਲੰਧਰ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੋਰ, ਜ਼ਿਲ੍ਹਾ ਜਰਨਲ ਸਕੱਤਰ ਗਣੇਸ਼ ਭਗਤ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈਸ ਸਕੱਤਰ ਰਗਜੀਤ ਸਿੰਘ, ਸਹਾਇਕ ਸਕੱਤਰ ਸੁਖਵਿੰਦਰ ਮੱਕੜ, ਪਸਸਫ ਦੇ ਜਰਨਲ ਤੀਰਥ ਬਾਸੀ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਿੱਚ ਈ ਟੀ ਟੀ ਤੋਂ ਮਾਸਟਰ ਕਾਡਰ ਦੀਆਂ ਬਕਾਇਆ ਪਰਮੋਸ਼ਨਾ ਤਰੁੰਤ ਕੀਤੀਆਂ ਜਾਣ ਕਿਉਂ ਕਿ ਇਹ ਪਰਮੋਸ਼ਨਾ ਪਿਛਲੇ ਚਾਰ ਸਾਲ ਤੋਂ ਵੱਧ ਸਮੇਂ ਤੋਂ ਜਿਊਂ ਦੀਆਂ ਤਿਊਂ ਲਟਕ ਰਹੀਆਂ ਹਨ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੋਰ ਨੇ ਕਿਹਾ ਕਿ ਈ ਟੀ ਟੀ ਤੋਂ ਮਾਸਟਰ ਕਾਡਰ ਦੀਆਂ ਪਰਮੋਸ਼ਨਾ ਤਰਕ ਸੰਗਤ ਤੇ ਸਮਾਂ ਬੱਧ ਹੋਣੀਆਂ ਚਾਹੀਦੀਆਂ ਹਨ ਤੇ ਇਹਨਾਂ ਅਧਿਆਪਕਾਂ ਦੀ ਜਿਲਿਆਂ ਦੀ ਸੀਨੀਅਰਤਾ ਸੂਚੀ ਨੂੰ ਵੀ ਦਰੁੱਸਤ ਕਰਨਾ ਬਣਦਾ ਹੈ।

ਇਸ ਮੋਕੇ ਤੇ ਜਰਨਲ ਸਕੱਤਰ ਗਣੇਸ਼ ਭਗਤ ਨੇ ਕਿਹਾ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਪਰ ਇਸ ਸਰਕਾਰ ਨੇ ਬੀਤੀ ਸਰਕਾਰਾਂ ਵਾਂਗ ਢੰਗ ਟਿਪਾਓ ਨੀਤੀ ਨਾਲ ਕੰਮ ਕਰ ਰਹੀ । ਸਰਕਾਰ ਕੰਮ ਕਰਨ ਦੀ ਬਜਾਇ ਵਾਰ ਵਾਰ ਹੋਰ ਸਮੇਂ ਦੀ ਮੰਗ ਕਰ ਰਹੀ ਹੈ ਜਦਕਿ ਇਹ ਸਰਕਾਰ ਬਣੀ ਨੂੰ ਵੀ ਪੂਰਾ ਸਾਲ ਬੀਤ ਗਿਆ ਹੈ ਪਰ ਅਧਿਆਪਕਾਂ ਦੇ ਮਸਲਿਆਂ ਤੇ ਪੂਣੀ ਵੀ ਨਹੀਂ ਕੱਤੀ ਗਈ, ਉਨ੍ਹਾਂ ਨੇ ਕਿਹਾ ਕਿ ਅਗਰ ਅਧਿਆਪਕਾਂ ਦੀ ਇਸ ਚਿਰਾਂ ਤੋਂ ਲਟਕਦੀ ਵਾਜਬ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।

ਇਸ ਸਮੇਂ ਨਿਰਮੋਲਕ ਸਿੰਘ, ਬਲਵੀਰ ਭਗਤ, ਮੁਲਖ ਰਾਜ, ਰਣਜੀਤ ਠਾਕੁਰ,ਰਾਜੀਵ ਭਗਤ, ਸੰਦੀਪ ਕੁਮਾਰ, ਰਾਜੀਵ ਭਗਤ, ਅਰੁਣ ਦੇਵ ਭਗਤ, ਦੀਪਕ ਕੁਮਾਰ, ਸੰਦੀਪ ਭਗਤ, ਜੀਵਨ ਜੋਤੀ, ਅਨਿਲ ਕੁਮਾਰ, ਜਤਿੰਦਰ ਸਿੰਘ, ਵਿਨੋਦ ਭੱਟੀ, ਅਮਰਜੀਤ ‌ਭਗਤ, ਸਰਬਜੀਤ ਢੇਸੀ, ਪ੍ਰੇਮ ਖਲਵਾੜਾ, ਵੇਦਰਾਜ ਭਗਤ, ਹਰਵਿੰਦਰ ਸਿੰਘ, ਹੇਮ ਰਾਜ, ਅਨਿਲ ਕੁਮਾਰ ਭਗਤ,ਕੁਲਭੂਸ਼ਨ ਕਾਂਤ, ਅਵਿਨਾਸ਼ ਭਗਤ, ਕਮਲਦੇਵ, ਸੂਰਤੀ ਲਾਲ, ਪਿਆਰਾ ਸਿੰਘ, ਪ੍ਰਦੀਪ ਭਗਤ, ਪ੍ਰਨਾਮ ਸਿੰਘ ਸੈਣੀ, ਰਜਿੰਦਰ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ ਕੌੜਾ, ਆਦਿ ਹਾਜ਼ਰ ਸਨ।

Leave a Reply

Your email address will not be published.