ਖੇਡ ਕਿੱਟਾਂ ਤੋਂ ਬਿਨਾਂ ਪੰਜਾਬ ਪੱਧਰੀ ਸਕੂਲ ਖੇਡਾਂ ਕਰਾਉਣਾ ਫੋਕੀ ਹਵਾਬਾਜ਼ੀ ਕਰਨ ਦੇ ਤੁੱਲ ਹੈ ਸਰਕਾਰ – ਜੀਟੀਯੂ
ਖੇਡ ਕਿੱਟਾਂ ਤੋਂ ਬਿਨਾਂ ਪੰਜਾਬ ਪੱਧਰੀ ਸਕੂਲ ਖੇਡਾਂ ਕਰਾਉਣਾ ਫੋਕੀ ਹਵਾਬਾਜ਼ੀ ਕਰਨ ਦੇ ਤੁੱਲ ਹੈ ਸਰਕਾਰ – ਜੀਟੀਯੂ
– ਖੇਡਾਂ ਵਾਸਤੇ ਫੰਡ ਮੁਹੱਈਆ ਕਰਵਾਏ ਪੰਜਾਬ ਸਰਕਾਰ – ਚਾਹਲ
– ਬੇਮੌਸਮੀ ਖੇਡਾਂ ਬੱਚਿਆਂ ਦੀ ਸਿਹਤ ਨਾਲ ਖਿਲਵਾੜ, ਖੇਡਾਂ ਦਾ ਕਲੰਡਰ ਜਾਰੀ ਕਰੇ ਪੰਜਾਬ ਸਰਕਾਰ – ਕਰਨੈਲ ਫਿਲੌਰ
ਸਿੱਖਿਆ ਫੋਕਸ, ਜਲੰਧਰ। ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ,ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਜਿਲਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ , ਜਨਰਲ ਸਕੱਤਰ ਗਣੇਸ਼ ਭਗਤ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਚ ਸਕੱਤਰ ਨਿਰਮੋਲਕ ਸਿੰਘ ਹੀਰਾ, ਪ੍ਰੈੱਸ ਸਕੱਤਰ ਰਗਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸਕੂਲੀ ਬੱਚਿਆਂ ਦੀਆਂ ਪੰਜਾਬ ਪੱਧਰੀ ਖੇਡਾਂ 6 ਦਸੰਬਰ ਤੋਂ 10 ਦਸੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਹਨ ਵਿੱਚ 23 ਜਿਲਿਆਂ ਦੇ 6500 ਬੱਚੇ ਬਿਨਾਂ ਖੇਡ ਕਿੱਟਾਂ ਤੇ ਸਹੂਲਤਾਂ ਤੋਂ ਖੇਡ ਰਹੇ ਹਨ। ਜਿਸ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਖਤ ਇਤਰਾਜ਼ ਕੀਤਾ ਹੈ।
ਆਗੂਆਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਤਿਆਰੀ ਤੇ ਬਿਨਾਂ ਸਹੂਲਤਾਂ ਤੋਂ ਖੇਡਾ ਕਰਾਉਣੀਆਂ ਫੋਕੀ ਬੱਲੇ ਬੱਲੇ ਕਰਾਉਣ ਦੇ ਤੁੱਲ ਹੈ, ਉਲਟਾ ਖੇਡਾਂ ਕਰਾਉਣ ਲਈ ਤੇ ਬੱਚਿਆਂ ਨੂੰ ਵਰਦੀਆਂ ਤੱਕ ਦੇਣ ਲਈ ਇਲਾਕਿਆਂ ਦੇ ਪਤਵੰਤਿਆਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜੋ ਸੈਂਟਰ ਤੇ ਬਲਾਕ ਪੱਧਰ ਦੀਆਂ ਖੇਡਾਂ ਹੋਈਆਂ ਸਨ ਵਿੱਚ ਅਧਿਆਪਕਾਂ ਦੇ ਜੇਬਾਂ ਵਿੱਚੋਂ ਪੈਸੇ ਕੱਢਵਾ ਕੇ ਹੀ ਕਰਵਾਈਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੀਆਂ ਖੇਡਾਂ ਹੋਣੀਆਂ ਜਰੂਰੀ ਹਨ ਨਾਲੋਂ ਨਾਲ ਪਹਿਲਾਂ ਉਨ੍ਹਾਂ ਦਾ ਪਰਬੰਧ ਕੀਤਾ ਜਾਣਾ ਜਰੂਰੀ ਹੈ, ਆਗੂਆਂ ਨੇ ਕਿਹਾ ਕਿ ਪਹਿਲਾਂ ਖੇਡਾਂ ਵਾਸਤੇ ਫੰਡ ਤੇ ਤਿਆਰੀ ਜਰੂਰੀ ਹੈ। ਇਸ ਸਮੇਂ ਕਰਨੈਲ ਫਿਲੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਲਾਨਾ ਖੇਡ ਕਲੰਡਰ ਜਾਰੀ ਕਰੇ ਤੇ ਉਸ ਅਨੁਸਾਰ ਹੀ ਖੇਡਾਂ ਕਰਵਾਈਆਂ ਜਾਣ, ਬੇਮੌਸਮੀ ਖੇਡਾਂ ਕਾਰਣ ਬੱਚਿਆਂ ਦੀ ਪੜੵਾਈ ਵੀ ਖਰਾਬ ਹੋ ਰਹੀ ਹੈ ਤੇ ਖੇਡਾਂ ਦੀ ਵੀ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਰਾਜੀਵ ਭਗਤ, ਕੁਲਵੰਤ ਰਾਮ ਰੁੜਕਾ, ਅਮਰਜੀਤ ਭਗਤ, ਮੁਲਖ ਰਾਜ, ਸੰਦੀਪ ਰਾਜੋਵਾਲ, ਗੁਰਿੰਦਰ ਸਿੰਘ, ਅਨਿਲ ਕੁਮਾਰ ਭਗਤ, ਰਣਜੀਤ ਠਾਕੁਰ, ਪਿਆਰਾ ਸਿੰਘ ਨਕੋਦਰ, ਕਮਲਦੇਵ, ਜਤਿੰਦਰ ਸਿੰਘ, ਸ਼ਿਵ ਰਾਜ ਕੁਮਾਰ, ਰਾਜਿੰਦਰ ਸਿੰਘ ਭੋਗਪੁਰ, ਸੂਰਤੀ ਲਾਲ, ਵਿਨੋਦ ਭੱਟੀ, ਪਰਨਾਮ ਸਿੰਘ ਸੈਣੀ,ਪਰੇਮ ਖਲਵਾੜਾ, ਰਾਜਿੰਦਰ ਸਿੰਘ ਸ਼ਾਹਕੋਟ ਆਦਿ ਅਧਿਆਪਕ ਆਗੂ ਹਾਜ਼ਰ ਸਨ।