ਈਟੀਯੂ ਨੇ ਅਧਿਆਪਕਾਂ ਦੀਆਂ ਤਨਖ਼ਾਹਾਂ ਅਤੇ ਬਕਾਇਆ ਸਬੰਧੀ ਕੀਤੀ ਖਜ਼ਾਨਾ ਅਫ਼ਸਰ ਨਾਲ ਮੀਟਿੰਗ
ਈਟੀਯੂ ਨੇ ਅਧਿਆਪਕਾਂ ਦੀਆਂ ਤਨਖ਼ਾਹਾਂ ਅਤੇ ਬਕਾਇਆ ਸਬੰਧੀ ਕੀਤੀ ਖਜ਼ਾਨਾ ਅਫ਼ਸਰ ਨਾਲ ਮੀਟਿੰਗ
– ਖਜ਼ਾਨਾ ਅਫ਼ਸਰ ਨੇ ਬਹੁਤ ਜਲਦ ਅਧਿਆਪਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ
ਸਿੱਖਿਆ ਫੋਕਸ, ਜਲੰਧਰ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਈਟੀਯੂ ਦੀ ਜ਼ਿਲ੍ਹਾ ਜਲੰਧਰ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਖਜ਼ਾਨਾ ਅਫ਼ਸਰ ਜਲੰਧਰ ਨੂੰ ਜ਼ਿਲ੍ਹੇ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਅਤੇ ਬਕਾਇਆ ਸਬੰਧੀ ਮੀਟਿੰਗ ਕੀਤੀ ਗਈ।
ਜ਼ਿਲ੍ਹਾ ਖਜ਼ਾਨਾ ਅਫ਼ਸਰ ਮੈਡਮ ਨਿਧੀ ਜੀ ਵਲੋਂ ਬਹੁਤ ਜਲਦ ਅਧਿਆਪਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ, ਸ. ਵਿੱਤ ਸਕੱਤਰ ਪ੍ਰੇਮ ਕੁਮਾਰ, ਮਨਿੰਦਰ ਪਾਲ,ਜਸਵਿੰਦਰ ਸਿੰਘ, ਮੈਡਮ ਰੀਟਾ, ਮੈਡਮ ਗਗਨਦੀਪ ਕੌਰ ਆਦਿ ਹਾਜ਼ਰ ਸਨ।