Latest news

“ਸਿੱਖਿਆ ਪ੍ਰੋਵਾਈਡਰ ਯੂਨੀਅਨ” ਮੁੱਖ ਮੰਤਰੀ ਨੂੰ ਸੌਂਪੇਗੀ ਅਸਤੀਫੇ

“ਸਿੱਖਿਆ ਪ੍ਰੋਵਾਈਡਰ ਯੂਨੀਅਨ” ਮੁੱਖ ਮੰਤਰੀ ਨੂੰ ਸੌਂਪੇਗੀ ਅਸਤੀਫੇ

– ਲੁਧਿਆਣਾ ‘ਚ ਝੰਡਾ ਲਹਿਰਾਉਣ ਤੋਂ ਬਾਅਦ 5500 ਕੱਚੇ ਅਧਿਆਪਕ ਇੱਕ ਜੁੱਟ ਹੋ ਕੇ ਦੇਣਗੇ ਅਸਤੀਫਾ

ਸਿੱਖਿਆ ਫੋਕਸ, ਚੰਡੀਗੜ੍ਹ। 5500 ਕੱਚੇ ਅਧਿਆਪਕਾਂ ਨੇ 15 ਅਗਸਤ ਨੂੰ ਲੁਧਿਆਣਾ ‘ਚ ਆਪਣੇ ਅਸਤੀਫੇ ਮੁੱਖ ਮੰਤਰੀ ਮਾਨ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਅਗਸਤ ਨੂੰ ਦੇਸ਼ ਦਾ ਝੰਡਾ ਲਹਿਰਾਉਣਗੇ, ਉੱਥੇ ਹੀ 5500 ਦੇ ਕਰੀਬ ਅਧਿਆਪਕ (“ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ”) ਉਨ੍ਹਾਂ ਨੂੰ ਆਪਣੇ ਅਸਤੀਫ਼ੇ ਸੌਂਪ ਦੇਣਗੇ।

ਯੂਨੀਅਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਘੱਟ ਤਨਖ਼ਾਹ ‘ਤੇ ਪੜ੍ਹਾ ਰਹੇ ਹਾਂ। ਉਨਾਂ ਕਿਹਾ ਕਿ 36000 ਤਨਖਾਹ ਦਾ ਦੇਣ ਦਾ ਐਲਾਨ ਕਦੋਂ ਦਾ ਹੋ ਚੁੱਕਾ ਹੈ ਪਰ ਅਜੇ ਤੱਕ ਸਾਨੂੰ ਇਹ ਤਨਖਾਹ ਨਹੀਂ ਮਿਲੀ।

ਅਸੀਂ ਇੰਨੀ ਘੱਟ ਤਨਖਾਹ ‘ਤੇ ਨੌਕਰੀ ਨਹੀਂ ਕਰ ਸਕਦੇ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਸਾਡੇ ਪਰਿਵਾਰ ਨੂੰ ਕੌਣ ਚਲਾਏਗਾ। ਜੇ ਆਮ ਆਦਮੀ ਪਾਰਟੀ ਸਾਡੀ ਤਨਖ਼ਾਹ ਨਹੀਂ ਵਧਾ ਸਕਦੀ ਤਾਂ 15 ਅਗਸਤ ਨੂੰ ਸੀ.ਐਮ ਭਗਵੰਤ ਮਾਨ ਨੂੰ ਐਤਕੀਂ ਦੇਣ ਦਾ ਐਲਾਨ ਕਰ ਰਹੇ ਹਾਂ।

ਪੰਜਾਬ ਵਿੱਚ 13000 ਦੇ ਕਰੀਬ ਕੱਚੇ ਅਧਿਆਪਕ ਹਨ, ਅਸੀਂ ਲੁਧਿਆਣਾ ਜਾਵਾਂਗੇ, ਜਿੱਥੋਂ ਮਹਾਨ ਦੇਸ਼ ਦਾ ਤਿਰੰਗਾ ਝੰਡਾ ਲਹਿਰਾਵਾਂਗੇ, ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਾਂਗੇ।

Leave a Reply

Your email address will not be published.

%d bloggers like this: