ਮੀਟਿੰਗ ਦੌਰਾਨ ਬਾਕੀ ਰਹਿੰਦੀਆਂ ਪ੍ਰੋਮੋਸ਼ਨਾਂ ਇੱਕ ਹਫ਼ਤੇ ਵਿੱਚ ਕਰਨ ਦਾ ਡਿਪਟੀ ਡਾਇਰੈਕਟਰ ਪ੍ਰੋਮੋਸ਼ਨਜ਼ ਨੇ ਦਿੱਤਾ ਭਰੋਸਾ
ਮੀਟਿੰਗ ਦੌਰਾਨ ਬਾਕੀ ਰਹਿੰਦੀਆਂ ਪ੍ਰੋਮੋਸ਼ਨਾਂ ਇੱਕ ਹਫ਼ਤੇ ਵਿੱਚ ਕਰਨ ਦਾ ਡਿਪਟੀ ਡਾਇਰੈਕਟਰ ਪ੍ਰੋਮੋਸ਼ਨਜ਼ ਨੇ ਦਿੱਤਾ ਭਰੋਸਾ
– ਲੈਕਚਰਾਰ ਕੇਡਰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨਾਲ ਗੱਲਬਾਤ
– ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀਆਂ ਤਰੱਕੀਆਂ ਬਹੁਤ ਜਲਦ – ਢਿੱਲੋਂ
ਸਿੱਖਿਆ ਫੋਕਸ, ਚੰਡੀਗੜ੍ਹ। ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਲੈਕਚਰਾਰ ਕੇਡਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਅਧਿਆਪਕ ਵਰਗ ਦੇ ਮਸਲਿਆਂ ਬਾਰੇ ਡਿਟੇਲ ਵਿੱਚ ਗੱਲਬਾਤ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਜ਼ਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਖਾਸ ਤੌਰ ਤੇ ਵਿਭਾਗੀ ਟੈਸਟ, ਰਹਿੰਦੀਆਂ ਪ੍ਰੋਮੋਸ਼ਨਾਂ, ਐਕਸ ਇੰਡੀਆ ਲੀਵ, ਡੀ ਏ ਦੀਆਂ ਕਿਸ਼ਤਾਂ, ਪੇਂਡੂ ਭੱਤਾ ਬਹਾਲੀ ਬੋਰਡ ਦੀਆਂ ਡਿਊਟੀਆਂ ਆਦਿ ਮੰਗਾਂ ਤੇ ਵਿਚਾਰ ਕੀਤਾ ਗਿਆ। ਯੂਨੀਅਨ ਨੇ ਗੁਰਜੋਤ ਸਿੰਘ ਡਿਪਟੀ ਡਾਇਰੈਕਟਰ ਪ੍ਰੋਮੋਸ਼ਨਜ਼ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀਆਂ ਤਰੱਕੀਆਂ ਲਈ ਧੰਨਵਾਦ ਕੀਤਾ ਅਤੇ ਰਹਿੰਦੀਆਂ ਪ੍ਰੋਮੋਸ਼ਨਾਂ ਕਰਾਉਣ ਲਈ ਵੀ ਕਿਹਾ।
ਡਾਇਰੈਕਟਰ ਨੇ ਰਹਿੰਦੀਆਂ ਪ੍ਰੋਮੋਸ਼ਨਾਂ ਇੱਕ ਹਫ਼ਤੇ ਵਿੱਚ ਕਰਨ ਦਾ ਭਰੋਸਾ ਦਿੱਤਾ। ਇਸ ਮੀਟਿੰਗ ਵਿੱਚ ਮਨਦੀਪ ਸਿੰਘ ਸੇਖੋਂ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉੱਕਤ ਜਾਣਕਾਰੀ ਦਵਿੰਦਰ ਸਿੰਘ ਗੁਰੂ ਜ਼ਿਲ੍ਹਾ ਪ੍ਰੈਸ ਸਕੱਤਰ ਲੁਧਿਆਣਾ ਨੇ ਪ੍ਰੈਸ ਨੂੰ ਦਿੱਤੀ।