Latest news

ਸਰਕਾਰੀ ਕਰਮਚਾਰੀਆਂ ਦੀ ਹੜਤਾਲ ਕਾਰਨ ਤੀਜੇ ਦਿਨ ਵੀ ਕੰਮਕਾਜ ਰਿਹਾ ਠੱਪ

ਸਰਕਾਰੀ ਕਰਮਚਾਰੀਆਂ ਦੀ ਹੜਤਾਲ ਕਾਰਨ ਤੀਜੇ ਦਿਨ ਵੀ ਕੰਮਕਾਜ ਰਿਹਾ ਠੱਪ

 

 

– ਵੱਖ ਵੱਖ ਦਫਤਰਾਂ ਵਿਚ ਸਰਕਾਰ ਵਿਰੁੱਧ ਕੀਤੀ ਗਈ ਨਾਅਰੇਬਾਜ਼ੀ

 

 

ਸਿੱਖਿਆ ਫੋਕਸ, ਜਲੰਧਰ। ਪੰਜਾਬ ਭਰ ਵਿੱਚ ਚੱਲ ਰਹੀ ਹੜਤਾਲ ਦੌਰਾਨ ਜਲੰਧਰ ਦੇ ਵੱਖ ਵੱਖ ਦਫ਼ਤਰਾਂ ਵਿੱਚ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਅੱਜ ਹਡ਼ਤਾਲ ਦੇ ਤੀਜੇ ਦਿਨ ਸਰਕਾਰੀ ਮੁਲਾਜ਼ਮ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਰੂਸ ਵਿੱਚ ਨਜ਼ਰ ਆਏ।

ਹੜਤਾਲ ਹੜਤਾਲ ਦੌਰਾਨ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਟੀਮਾਂ ਨੇ ਵੱਖ ਵੱਖ ਦਫ਼ਤਰਾਂ ਜਿਵੇਂ ਕਿ ਡੀਸੀ ਦਫ਼ਤਰ, ਡਿਵੀਜ਼ਨਲ ਕਮਿਸ਼ਨਰ ਦਫ਼ਤਰ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਹਿਕਾਰਤਾ ਵਿਭਾਗ, ਭੂਮੀ ਤੇ ਜਲ ਸੰਭਾਲ ਵਿਭਾਗ, ਪੀ ਡਬਲਯੂ ਡੀ, ਰੁਜ਼ਗਾਰ ਵਿਭਾਗ, ਕਿਰਤ ਵਿਭਾਗ, ਚੋਣ ਵਿਭਾਗ, ਖ਼ਜ਼ਾਨਾ ਦਫ਼ਤਰ, ਸਮਾਜਿਕ ਸੁਰੱਖਿਆ ਵਿਭਾਗ, ਆਰ ਟੀ ਏ ਦਫਤਰ, ਡੀ ਟੀ ਓ ਦਫਤਰ, ਪੰਜਾਬ ਰੋਡਵੇਜ, ਸਿੰਚਾਈ ਵਿਭਾਗ, ਵਾਟਰ ਸਪਲਾਈ ਵਿਭਾਗ, ਮੱਛੀ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਉਪ ਅਰਥ ਤੇ ਅੰਕੜਾ ਸਲਾਹਕਾਰ ਵਿਭਾਗ, ਖੇਤੀਬਾੜੀ ਵਿਭਾਗ ਦਾ ਦੌਰਾ ਕੀਤਾ ਗਿਆ ਅਤੇ ਦਫ਼ਤਰਾਂ ਦੇ ਬਾਹਰ ਗੇਟ ਤੇ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ।

ਜਨਰਲ ਸਕੱਤਰ ਤੇਜਿੰਦਰ ਸਿੰਘ ਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਹਡ਼ਤਾਲ ਕਾਰਨ ਸਮੁੱਚੇ ਹੀ ਪੰਜਾਬ ਦਾ ਸਰਕਾਰੀ ਕੰਮਕਾਜ ਮੁਕੰਮਲ ਰੂਪ ਚ ਠੱਪ ਹੋ ਗਿਆ ਹੈ। ਜਿੰਨੀਆਂ ਵੀ ਸੇਵਾਵਾਂ ਸਰਕਾਰੀ ਆਮ ਲੋਕਾਂ ਨੂੰ ਮਿਲ ਰਹੀਆਂ ਸਨ ਉਹ ਸਾਰੀਆਂ ਸੇਵਾਵਾਂ ਮੁਲਾਜ਼ਮਾਂ ਦੀ ਹਡ਼ਤਾਲ ਕਾਰਨ ਰੁਕ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਗੱਲਬਾਤ ਦਾ ਰਸਤਾ ਅਖਤਿਆਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ

ਇਸ ਮੌਕੇ ਤੇ ਪੈਨਸ਼ਨਰ ਆਗੂ ਪਿਆਰਾ ਸਿੰਘ, ਸੁਪਰਡੈਂਟ ਰਾਣਾ ਚੰਡੀਗੜ੍ਹੀਆ, ਜ਼ੋਰਾਵਰ ਸਿੰਘ, ਕਿਰਪਾਲ ਸਿੰਘ, ਨਵਜੋਤ ਸਿੰਘ, ਵੀਨਾ ਕੁਮਾਰੀ, ਸ਼ੁਭਾਸ਼ ਮੱਟੂ, ਪੁਸ਼ਪਿੰਦਰ ਸਿੰਘ, ਮਨੋਹਰ ਲਾਲ, ਦਵਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published.