ਮੁੱਖ ਅਧਿਆਪਕ ਜਥੇਬੰਦੀ ਵਲੋਂ ਸੰਘਣੀ ਧੁੰਦ ਕਾਰਣ ਸਕੂਲ ਸਮੇਂ ਵਿੱਚ ਤਬਦੀਲੀ ਦੀ ਮੰਗ
ਮੁੱਖ ਅਧਿਆਪਕ ਜਥੇਬੰਦੀ ਵਲੋਂ ਸੰਘਣੀ ਧੁੰਦ ਕਾਰਣ ਸਕੂਲ ਸਮੇਂ ਵਿੱਚ ਤਬਦੀਲੀ ਦੀ ਮੰਗ
– ਸਵੇਰ ਦੇ ਸਮੇਂ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਹਾਦਸੇ – ਸ਼ਰਮਾ
ਸਿੱਖਿਆ ਫੋਕਸ, ਚੰਡੀਗੜ੍ਹ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬਿਆਂ, ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ, ਪ੍ਰੈੱਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰ ਨੇ ਸਾਂਝੇ ਤੋਰ ਤੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨਾ ਤੋ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਜਿਸ ਨਾਲ ਸਵੇਰ ਦੇ ਸਮੇਂ ਅਣਸੁਖਾਵੀਂ ਘਟਨਾਵਾ ਵਾਪਰ ਰਹੀਆਂ ਹਨ। ਸਵੇਰੇ ਸਾਹਨੇਵਾਲ ਕੋਲ ਕੰਪਿਊਟਰ ਅਧਿਆਪਕਾ ਜਸਪਿੰਦਰ ਕੌਰ ਸ ਹ ਸ ਰਾਏਪੁਰ ਰਾਜਪੂਤਾਂ ਬਲਾਕ ਦੋਰਾਹਾ ਦੀ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਸਕੂਲਾਂ ਦਾ ਸਮਾਂ 9 ਵਜੇ ਹੋਣ ਕਾਰਣ ਵਿਦਿਆਰਥੀਆਂ ਅਤੇ ਅਧਿਆਪਕਾ ਨੂੰ 9 ਵਜੇ ਤੋ ਪਹਿਲਾਂ ਆਪਣੇ ਆਪਣੇ ਸਕੂਲਾਂ ਵਿੱਚ ਪਹੁੰਚਣਾ ਹੁੰਦਾ ਹੈ ਪਰ ਸੰਘਣੀ ਧੁੰਦ ਪੈਣ ਕਾਰਨ ਸਮੇਂ ਸਿਰ ਸਕੂਲ ਪਹੁੰਚਣ ਵਿੱਚ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਸਕੂਲਾਂ ਦਾ ਸਮਾਂ ਤੁਰੰਤ ਘੱਟ ਕੀਤਾ ਜਾਵੇ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਅਧਿਆਪਕ ਲਗਾਤਾਰ ਸੰਘਣੀ ਧੁੰਦ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਤੁਰੰਤ ਘੱਟ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਅਤੇ ਬੱਚਿਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਜਿਹੜੇ ਅਧਿਆਪਕ ਸੜਕ ਦੁਰਘਟਨਾਵਾਂ ਵਿੱਚ ਆਪਣੀਆਂ ਜਾਨਾਂ ਗਵਾ ਚੁਕੇ ਹਨ। ਜਥੇਬੰਦੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਮੰਗ ਕਰਦੀ ਕਿ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।