Latest news

‘ਆਪ’ ਸਰਕਾਰ ਖਿਲਾਫ਼ ਡੀਟੀਐੱਫ਼ 21 ਜੁਲਾਈ ਨੂੰ ਮੋਗਾ ਵਿਖੇ ਲਗਾਵੇਗੀ ਰੋਸ ਧਰਨਾ

‘ਆਪ’ ਸਰਕਾਰ ਖਿਲਾਫ਼ ਡੀਟੀਐੱਫ਼ 21 ਜੁਲਾਈ ਨੂੰ ਮੋਗਾ ਵਿਖੇ ਲਗਾਵੇਗੀ ਰੋਸ ਧਰਨਾ

– ਜ਼ਿਲ੍ਹਾ ਕਮੇਟੀ ਨੇ ਮੀਟਿੰਗ ਕਰਕੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਲਈ ਆਰੰਭੀਆਂ ਤਿਆਰੀਆਂ

ਸਿੱਖਿਆ ਫੋਕਸ, ਮੋਗਾ। ਸੂਬਾ ਕਮੇਟੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੱਦੇ ‘ਤੇ ਮੁਲਾਜ਼ਮ ਵਿਰੋਧੀ ਆਪ ਸਰਕਾਰ ਖਿਲਾਫ਼ ਜ਼ਿਲਾ ਪੱਧਰੀ ਧਰਨੇ ਦੇਣ ਲਈ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਕਮੇਟੀ ਡੀਟੀਐੱਫ ਮੋਗਾ ਨੇ ਕਮਰਕੱਸੇ ਕਸ ਲਏ ਹਨ। ਇਸ ਸਬੰਧੀ ਅੱਜ 18 ਜੁਲਾਈ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅਮਨਦੀਪ ਸਿੰਘ ਮਟਵਾਣੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਅਧਿਆਪਕਾਂ ਨਾਲ ਜੋ ਜੋ ਵਾਅਦੇ ਕੀਤੇ ਸਨ ਉਹ ਹੁਣ ਵਫਾ ਨਹੀਂ ਹੋ ਰਹੇ। ਵੱਡੇ ਸੁਧਾਰਾਂ ਦਾ ਹੋਕਾ ਦੇਣ ਵਾਲੀ ਆਪ ਸਰਕਾਰ ਨੇ ਆਪਣੇ ਪਲੇਠੇ ਵਿੱਤੀ ਬਜਟ ਵਿੱਚ ਸਿੱਖਿਆ ਲਈ ਅਤੇ ਮੁਲਾਜ਼ਮਾਂ ਲਈ ਕੋਈ ਵੀ ਤਜਵੀਜ ਨਹੀਂ ਰੱਖੀ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਆਗੂਆਂ ਨੇ ਦੱਸਿਆ ਅਧਿਆਪਕਾਂ ਦੀਆਂ ਸਮੂਹ ਮੰਗਾਂ ਜਿਵੇਂ ਕਿ ਕੱਚੇ ਅਧਿਆਪਕ ਨੂੰ ਪੱਕੇ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਪੰਜਾਬ ਸਰਕਾਰ ਦੇ ਛੇਵੇਂ ਪੇਅ ਕਮਿਸ਼ਨ ਦੀ ਸੋਧੀ ਹੋਈ ਰਿਪੋਰਟ ਲਾਗੂ ਕਰਵਾਉਣ, ਬੰਦ ਕੀਤੇ ਸਾਰੇ ਵਿੱਤੀ ਭੱਤੇ ਬਹਾਲ ਕਰਵਾਉਣ ਤੇ ਬਕਾਏ ਜਾਰੀ ਕਰਵਾਉਣ, ਬਦਲੀਆਂ ਲਈ ਹਰ ਤਰ੍ਹਾਂ ਦੀ ਸਟੇਅ ਖਤਮ ਕਰਨ ਤੇ ਚੱਲ ਰਹੀ ਬਦਲੀ ਪ੍ਰਕਿਰਿਆ ਨੂੰ ਨੇਪਰੇ ਚੜਾਉਣ ਲਈ ਅਤੇ ਏ.ਸੀ.ਪੀ. ਸਕੀਮ ਬਹਾਲ ਕਰਵਾਉਣ, 15-1-15 ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਡੀਟੀਐੱਫ ਮੋਗਾ ਵੱਲੋਂ 21 ਜੁਲਾਈ ਨੂੰ ਜ਼ਿਲ੍ਹਾ ਹੈੱਡਕੁਆਟਰ ‘ਤੇ ਮਿੰਨੀ ਸਕੱਤਰੇਤ ਮੋਗਾ ਸਾਹਮਣੇ ਭਰਵੀਂ ਰੈਲੀ ਕੀਤੀ ਜਾਵੇਗੀ ਉਪਰੰਤ ਮੁੱਖ ਮੰਤਰੀ ਦੇ ਨਾਂਅ ਸਮਰੱਥ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਸਮੂਹ ਅਧਿਆਪਕਾਂ ਨੂੰ ਇਸ ਮੁਜਾਹਰੇ ਵਿੱਚ ਪਹੁੰਚਣ ਦੀ ਪੁਰਜੋਰ ਅਪੀਲ ਹੈ।

ਇਸ ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਸਿੰਘ, ਜਿਲਾ ਵਿਤ ਸਕੱਤਰ ਗੁਰਮੀਤ ਝੋਰੜਾਂ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਜ਼ਿਲ੍ਹਾ ਕਮੇਟੀ ਮੈਂਬਰਾਨ ਸ਼੍ਰੀਮਤੀ ਮਧੂ ਬਾਲਾ, ਸਵਰਨਦਾਸ ਧਰਮਕੋਟ, ਹਰਪਿੰਦਰ ਸਿੰਘ ਢਿੱਲੋਂ, ਦੀਪਕ ਮਿੱਤਲ ਹਾਜਰ ਸਨ।

Leave a Reply

Your email address will not be published.

%d bloggers like this: