Latest news

ਡੀ.ਟੀ.ਐੱਫ. ਨੇ ਸਿੱਖਿਆ ਮੰਤਰੀ ਵੱਲ ਆਪਣੀਆਂ ਮੰਗਾਂ ਲਈ ਭੇਜਿਆ ‘ਮੰਗ ਪੱਤਰ’

ਡੀ.ਟੀ.ਐੱਫ. ਨੇ ਸਿੱਖਿਆ ਮੰਤਰੀ ਵੱਲ ਆਪਣੀਆਂ ਮੰਗਾਂ ਲਈ ਭੇਜਿਆ ‘ਮੰਗ ਪੱਤਰ’

– ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਹੱਲ ਨਾ ਹੋਣ ‘ਤੇ ਸੰਘਰਸ਼ ਦੀ ਚੇਤਾਵਨੀ

– ਓ.ਡੀ.ਐੱਲ. ਅਧਿਆਪਕਾਂ ਦੇ 11 ਸਾਲ ਤੋਂ ਰੋਕੇ ਰੈਗੂਲਰ ਆਰਡਰ ਜਾਰੀ ਕੀਤੇ ਜਾਣ: ਡੀ.ਟੀ.ਐੱਫ.

ਸਿੱਖਿਆ ਫੋਕਸ, ਚੰਡੀਗੜ੍ਹ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਰਾਹੀ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲ ਮੰਗ ਪੱਤਰ ਭੇਜਿਆ ਗਿਆ। ਇਸ ਉਪਰੰਤ ਹੋਈ ਜਿਲ੍ਹਾ ਕਮੇਟੀ ਦੀ ਮੀਟਿੰਗ ਦੌਰਾਨ 1 ਜਨਵਰੀ ਤੋਂ ਵੱਡੇ ਪੱਧਰ ‘ਤੇ ਮੈਂਬਰਸ਼ਿਪ ਮੁਹਿੰਮ ਭਖਾਉਣ ਅਤੇ ਸਿੱਖਿਆ ਮੰਤਰੀ ਵੱਲੋਂ ਪੈਨਲ ਮੀਟਿੰਗ ਵਿੱਚ ਪ੍ਰਮੁੱਖ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਣ ‘ਤੇ 15 ਜਨਵਰੀ 2023 ਨੂੰ ਅਨੰਦਪੁਰ ਸਾਹਿਬ ਵਿਖੇ ਸੂਬਾਈ ਰੋਸ ਮੁਜ਼ਾਹਰੇ ਦਾ ਭਰਵਾਂ ਹਿੱਸਾ ਬਣਨ ਦਾ ਫੈਸਲਾ ਵੀ ਕੀਤਾ ਗਿਆ।

ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਉਹਨਾਂ ਦੇ ਜਿਲ੍ਹਾ ਹਮਨਵਾ ਅਤਿੰਦਰਪਾਲ ਘੱਗਾ ਨੇ ਕਿਹਾ ਕਿ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਡਿੰਗ 125 ਰੈਗੂਲਰ ਆਰਡਰ ਜਾਰੀ ਕਰਨ, 180 ਈ.ਟੀ.ਟੀ. ਅਧਿਆਪਕਾਂ ‘ਤੇ ਮੁੱਢਲੀ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਕਰਨ, ਸਾਲ 2018 ਦੇ ਮਾਰੂ ਸੇਵਾ ਨਿਯਮਾਂ ਤਹਿਤ ਲਾਗੂ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ, ਈ.ਟੀ.ਟੀ. ਤੋਂ ਮਾਸਟਰ ਕਾਡਰ ਸਮੇਤ ਟੀਚਿੰਗ ਤੇ ਨਾਨ ਟੀਚਿੰਗ ਦੀਆਂ ਸਾਰੀਆਂ ਤਰੱਕੀਆਂ ਮੁਕੰਮਲ ਕਰਨ, ਮਾਸਟਰ ਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ‘ਚ ਰਹਿੰਦੇ ਨਾਮ ਸ਼ਾਮਿਲ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, 5178 ਅਧਿਆਪਕਾਂ ਨਾਲ ਹੋਇਆ ਪੱਖਪਾਤ ਦੂਰ ਕਰਨ ਲਈ ਨਵੰਬਰ 2017 ਤੋਂ ਪੂਰੇ ਸਕੇਲ ਅਨੁਸਾਰ ਬਕਾਇਆ ਦੇਣ, 8886 ਅਧਿਆਪਕਾਂ ਨੂੰ ਮਿਤੀ 1 ਅਪ੍ਰੈਲ 2018 ਤੋਂ ਪੂਰਾ ਬਕਾਇਆ ਤੇ ਸੀਨੀਆਰਤਾ ਤਹਿ ਕਰਨ, ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੀ ਥਾਂ ਪੰਜਾਬ ਦੀ ਆਪਣੀ ਸਿਖਿਆ ਨੀਤੀ ਘੜਣ, ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ, ਵੱਖ-ਵੱਖ ਸ਼ਰਤਾਂ ਕਾਰਨ ਪੁਰਾਣੇ ਸਟੇਸ਼ਨਾਂ ‘ਤੇ ਹੀ ਡੈਪੂਟੇਸ਼ਨ ਅਧੀਨ ਅਧਿਆਪਕਾਂ ਦੀ ਬਦਲੀ ਹਕੀਕੀ ਰੂਪ ਵਿੱਚ ਲਾਗੂ ਕਰਨ, ਸਾਰੀਆਂ ਪੈਂਡਿੰਗ ਭਰਤੀਆਂ ਦੀ ਪ੍ਰਕ੍ਰਿਆ ਪੂਰੀ ਕਰਨ, ਕੰਪਿਊਟਰ ਅਧਿਆਪਕਾਂ ‘ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਤੇ ਸੇਵਾ ਨਿਯਮ ਲਾਗੂ ਕਰਦਿਆਂ ਵਿਭਾਗੀ ਮਰਜ਼ਿੰਗ ਕਰਨ, ਕੱਚੇ ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਪ੍ਰਕ੍ਰਿਆ ਤੇਜ਼ ਕਰਨ ਤੇ ਰਹਿੰਦੇ ਅਧਿਆਪਕਾਂ ਨੂੰ ਵੀ ਰੈਗੂਲਰ ਕਰਨ, ਇੱਕ ਕਲਰਕ ਨੂੰ ਇੱਕ ਸਕੂਲ ਦਾ ਹੀ ਚਾਰਜ ਦੇਣ, ਬੀ.ਪੀ.ਈ.ਓ. ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ. ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ, ਬੀ.ਐੱਲ.ਓ. ਡਿਊਟੀਆਂ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਫਾਰਗ ਕਰਕੇ ਕੇਵਲ ਪੜਾਉਣ ਦਾ ਕਾਰਜ ਦੇਣ, ਬੰਦ ਕੀਤਾ ਪੇਂਡੂ ਇਲਾਕਾ ਭੱਤਾ, ਬਾਰਡਰ ਭੱਤਾ, ਏ.ਸੀ.ਪੀ. ਦਾ ਲਾਭ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ 17 ਜੁਲਾਈ 2020 ਤੋਂ ਬਾਅਦ ਲਾਗੂ ਨਵੇਂ ਤਾਨਖਾਹ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲ ਬਹਾਲ ਕੀਤੇ ਜਾਣ।

ਇਸ ਮੌਕੇ ਜਸਪਾਲ ਚੌਧਰੀ,ਵਿਕਰਮਜੀਤ ਅਲੂਣਾ,ਜਗਤਾਰ ਰਾਮ,ਹਰਵਿੰਦਰ ਬੇਲੂਮਾਜਰਾ,ਭੁਪਿੰਦਰ ਸਿੰਘ, ਅਮਨਦੀਪ ਦੇਵੀਗੜ੍ਹ, ਭਰਤਕੁਮਾਰ, ਗੁਰਵਿੰਦਰ ਖੱਟੜਾ, ਹਰਿੰਦਰ ਸਿੰਘ, ਕ੍ਰਿਸ਼ਨ ਚੋਹਾਨਕੇ, ਪ੍ਰਿਤਪਾਲ ਸਿੰਘ, ਗੁਰਜੀਤ ਸਿੰਘ, ਗੁਰਵੀਰ ਟੋਡਰਪੁਰ, ਰਾਜਿੰਦਰ ਸਿੰਘ ਸਮੇਤ ਓ.ਡੀ.ਐੱਲ. ਅਧਿਆਪਕ ਯੂਨੀਅਨ ਤੋਂ ਹਰਿੰਦਰ ਕੁਮਾਰ, ਮੈਡਮ ਜੋਤੀ ਸ਼ਰਮਾ, ਰੁਪਿੰਦਰ ,ਬਲਜਿੰਦਰ ਕੌਰ,ਵੀਨਾ ਰਾਣੀ ,ਬਲਜਿੰਦਰ ਕੌਰ, ਮੈਡਮ ਪੂਜਾ, ਮਨਵੀਤ ਕੌਰ ਵੀ ਹਾਜ਼ਰ ਸਨ।

Leave a Reply

Your email address will not be published.

%d bloggers like this: