Latest news

ਡੀ.ਟੀ.ਐੱਫ਼. ਬਲਾਕ ਬਾਘਾਪੁਰਾਣਾ ਦੇ ਚੋਣ ਇਜਲਾਸ ਵਿੱਚ ਨਵੀਂ ਬਲਾਕ ਕਮੇਟੀ ਦੀ ਚੋਣ

ਡੀ.ਟੀ.ਐੱਫ਼. ਬਲਾਕ ਬਾਘਾਪੁਰਾਣਾ ਦੇ ਚੋਣ ਇਜਲਾਸ ਵਿੱਚ ਨਵੀਂ ਬਲਾਕ ਕਮੇਟੀ ਦੀ ਚੋਣ

– ਸੁਖਵਿੰਦਰ ਘੋਲੀਆ ਬਲਾਕ ਪ੍ਰਧਾਨ ਅਤੇ ਸਵਰਨਜੀਤ ਭਗਤਾ ਬਲਾਕ ਸਕੱਤਰ ਸਮੇਤ 15 ਮੈਂਬਰੀ ਬਲਾਕ ਕਮੇਟੀ ਦੀ ਕੀਤੀ ਗਈ ਚੋਣ

ਸਿੱਖਿਆ ਫੋਕਸ, ਬਾਘਪੁਰਾਣਾ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਬਲਾਕ ਇਕਾਈ ਬਾਘਾਪੁਰਾਣਾ (ਮੋਗਾ) ਦਾ ਚੋਣ ਇਜਲਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ ) ਬਾਘਾਪੁਰਾਣਾ ਵਿਖੇ ਚੋਣ ਅਬਜ਼ਰਵਰ ਸੁਖਪਾਲਜੀਤ ਸਿੰਘ ਮੋਗਾ ਦੀ ਦੇਖ-ਰੇਖ ਹੇਠ ਹੋਇਆl ਇਜਲਾਸ ਵਿੱਚ ਬਲਾਕ ਬਾਘਾਪੁਰਾਣਾ ਦੇ ਸਰਕਾਰੀ ਸਕੂਲਾਂ ਤੋਂ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਜਲਾਸ ਪ੍ਰਧਾਨਗੀ ਮੰਡਲ ਇੰਦਰਜੀਤ ਸਿੰਘ, ਦਿਲਬਾਗ ਸਿੰਘ, ਮੁਹੱਬਤ ਸਿੰਘ, ਸੁਰਿੰਦਰ ਰਾਮ ਕੁੱਸਾ, ਪ੍ਰਵੀਨ ਕੁਮਾਰ ਅਤੇ ਦਿਗਵਿਜੈ ਪਾਲ਼ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ।

“ਜਥੇਬੰਦੀ ਬਿਨਾਂ ਗੁਜ਼ਾਰਾ ਨਹੀਂ, ਸੰਘਰਸ਼ ਬਿਨਾਂ ਕੋਈ ਚਾਰਾ ਨਹੀਂ” ਦੇ ਨਾਅਰੇ ਨੂੰ ਸੰਬੋਧਤ ਹੁੰਦਿਆਂ ਜਥੇਬੰਦੀ ਦੇ ਵਿਧਾਨ ਅਨੁਸਾਰ ਡੀ.ਟੀ.ਐੱਫ਼.ਦੀ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰਕੇ ਨਵੀ ਬਲਾਕ ਕਮੇਟੀ ਦੇ 15 ਮੈਂਬਰਾਂ ਦੀ ਚੋਣ ਹਾਜ਼ਰ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰਕੇ ਸਰਬ ਸਹਿਮਤੀ ਨਾਲ ਕੀਤੀ ਗਈ। ਜਿਸ ਵਿੱਚ ਸੁਖਵਿੰਦਰ ਸਿੰਘ ਘੋਲੀਆ ,ਅਮਨਦੀਪ ਸਿੰਘ ਮਟਵਾਣੀ ,ਸਵਰਨਜੀਤ ਸਿੰਘ ਭਗਤਾ, ਰਾਜਵੰਤ ਸਿੰਘ ਘੋਲੀਆ, ਜਸਵੰਤ ਸਿੰਘ ਥਰਾਜ, ਸ਼ਰਨਜੀਤ ਸਿੰਘ, ਜਗਜੀਤ ਸਿੰਘ ਸਮਾਲਸਰ, ਰਾਜਵਿੰਦਰ ਸਿੰਘ ਉਗੋਕੇ, ਮਨਦੀਪ ਸਿੰਘ ਸਾਹੋਕੇ, ਗੁਰਸ਼ਰਨ ਸਿੰਘ ਕੋਟਲਾ, ਸਰਬਜੀਤ ਸਿੰਘ ਸੰਗਤਪੁਰਾ, ਗੁਰਵਿੰਦਰ ਸਿੰਘ ਨਿਆਮੀਵਾਲਾ , ਰਮਨਦੀਪ ਸਿੰਘ ਕਾਲੇਕੇ , ਜਸਵਿੰਦਰ ਕੌਰ ਸਾਹੋਕੇ, ਨਵਦੀਪ ਸਿੰਘ ਲੰਡੇ ਨੂੰ ਚੁਣਿਆ ਗਿਆ।

ਹਾਊਸ ਵੱਲੋਂ ਚੁਣੀ ਇਸ 15 ਮੈਂਬਰੀ ਕਮੇਟੀ ਨੇ ਆਪਣੇ ਵਿੱਚੋਂ ਸੁਖਵਿੰਦਰ ਘੋਲੀਆ ਨੂੰ ਬਲਾਕ ਪ੍ਰਧਾਨ, ਅਮਨਦੀਪ ਮਟਵਾਣੀ ਨੂੰ ਮੀਤ ਪ੍ਰਧਾਨ, ਸਵਰਨਜੀਤ ਭਗਤਾ ਨੂੰ ਬਲਾਕ ਸਕੱਤਰ, ਰਾਜਵੰਤ ਘੋਲੀਆ ਨੂੰ ਬਲਾਕ ਵਿੱਤ ਸਕੱਤਰ ਅਤੇ ਜਸਵੰਤ ਥਰਾਜ ਨੂੰ ਪ੍ਰੈਸ ਸਕੱਤਰ ਵਜੋਂ ਚੁਣਿਆ।

ਇਸ ਸਮੇਂ ਹਾਊਸ ਨੂੰ ਅਧਿਆਪਕ ਆਗੂ ਸੁਖਪਾਲਜੀਤ ਸਿੰਘ, ਸੇਵਾ ਮੁਕਤ ਅਧਿਆਪਕ ਆਗੂ ਸੁਰਿੰਦਰ ਰਾਮ ਕੁੱਸਾ, ਹਰਜਿੰਦਰ ਸਿੰਘ ਸੁਖਾਨੰਦ, ਮੁਹੱਬਤ ਸਿੰਘ ਸੀ.ਐੱਚ.ਟੀ.ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਅਧਿਆਪਕਾਂ, ਸਰਕਾਰੀ ਸਿੱਖਿਆ ਅਤੇ ਸਰਕਾਰੀ ਸਕੂਲਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਤੇ ਸਿੱਖਿਆ ਦੇ ਨਿੱਜੀਕਰਨ ਨੂੰ ਰੋਕਣ ਲਈ ਸਮੁੱਚੇ ਅਧਿਆਪਕ ਵਰਗ ਨੂੰ ਇਕਜੁੱਟ ਹੋ ਕੇ ਸੰਘਰਸ਼ ਦੇ ਅਖਾੜੇ ਵਿੱਚ ਨਿੱਤਰਨ ਦੀ ਲੋੜ ਹੈ।

ਇਜਲਾਸ ਦੌਰਾਨ ਬਲਾਕ ਵਿੱਤ ਸਕੱਤਰ ਰਾਜਵੰਤ ਘੋਲੀਆ ਵੱਲੋਂ ਜਥੇਬੰਦੀ ਦੇ ਹੁਣ ਤੱਕ ਦੇ ਖ਼ਰਚਿਆਂ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਅਤੇ ਸੁਖਵਿੰਦਰ ਘੋਲੀਆ ਨੇ ਬਲਾਕ ਵੱਲੋਂ ਤਿੰਨ ਸਾਲਾਂ ਦੌਰਾਨ ਕੀਤੇ ਕੰਮਾਂ ਦੀ ਕਾਰਜਕਾਰੀ ਰਿਪੋਰਟ ਪੇਸ਼ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਵਰਨਜੀਤ ਭਗਤਾ ਵੱਲੋਂ ਬਾਖੂਬੀ ਨਿਭਾਈ ਗਈ।

ਇਜਲਾਸ ਦੇ ਅੰਤ ਉੱਤੇ ਡੀ.ਟੀ.ਐੱਫ਼. ਦੇ ਕਾਰਜਕਾਰੀ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਜਥੇਬੰਦੀ ਦੇ ਭਵਿੱਖ ਦੇ ਪ੍ਰੋਗਰਾਮਾਂ ‘ਤੇ ਚਾਨਣਾ ਪਾਇਆ, ਇਜਲਾਸ ਵਿੱਚ ਸ਼ਾਮਿਲ ਹੋਏ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਦਾ ਧੰਨਵਾਦ ਕੀਤਾ, ਅਧਿਆਪਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਵਿੱਚ ਸਦਾ ਬਣੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸ.ਸ.ਸ.ਸ.(ਲੜਕੇ ) ਬਾਘਾਪੁਰਾਣਾ ਦੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਅਤੇ ਸਮੁੱਚੇ ਸਟਾਫ਼ ਦਾ ਇਜਲਾਸ ਕਰਵਾਉਣ ਲਈ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।

ਇਜਲਾਸ ਵਿੱਚ ਸਾਬਕਾ ਜ਼ਿਲ੍ਹਾ ਵਿੱਤ ਸਕੱਤਰ ਪ੍ਰੇਮ ਕੁਮਾਰ ਸਮੇਤ, ਰਾਜੀਵ ਕੁਮਾਰ, ਜਗਸੀਰ ਸਿੰਘ, ਸੰਜੀਵ ਬਾਂਸਲ, ਗੁਰਦੀਪ ਸਿੰਘ, ਸਤਵਿੰਦਰ ਸਿੰਘ, ਜਗਮੋਹਣ ਸਿੰਘ, ਨੀਰੂ ਰਾਣੀ, ਜਗਜੀਤ ਕੌਰ, ਜਗਦੀਪ ਸਿੰਘ, ਤਰਸੇਮ ਸਿੰਘ, ਸਤਵੀਰ ਕੌਰ, ਗੁਰਮੀਤ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੁਖਾਨੰਦ, ਸੁਖਮੰਦਰ ਢਿੱਲਵਾਂ, ਸਮਸ਼ੇਰ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ,ਸੈਫ਼ੀ ਖੁਰਾਣਾ, ਕਿਰਨਾ ਰਾਣੀ, ਜਸਵੀਰ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਗੁਰਲਾਲ ਸਿੰਘ, ਹਰਪਿੰਦਰ ਸਿੰਘ, ਸਰਵਦੀਪ ਘੋਲੀਆ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨਜੀਤ ਸਿੰਘ, ਗੁਰਦੁਲਰ ਸਿੰਘ, ਬਲਜੀਤ ਸਿੰਘ, ਹਰਜੋਤ ਸਿੰਘ, ਗੁਰਬਿੰਦਰ ਸਿੰਘ, ਅਮਰਦੀਪ ਬੁੱਟਰ, ਜਗਵੀਰਨ ਕੌਰ, ਮੈਡਮ ਮਧੂਬਾਲਾ, ਚਰਨਜੀਵ ਕੁਮਾਰ, ਗੁਰਜਿੰਦਰ ਸਿੰਘ, ਗੁਰਚਰਨ ਸਿੰਘ, ਨਵਦੀਪ ਹਿੰਮਤਪੁਰਾ, ਗੁਰਮੀਤ ਝੋਰੜ, ਚਮਕੌਰ ਬਘੇਵਾਲੀਆ, ਪ੍ਰਸ਼ੋਤਮ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਇਜਲਾਸ ਵਿੱਚ ਹਾਜ਼ਰ ਹੋਏ।

Leave a Reply

Your email address will not be published.