Latest news

ਡੇਰਾ ਬਾਬਾ ਬਸੰਤ ‌ਪੂਰੀ ਫਰਵਾਲ ਕਾਲੋਨੀ ਸਕੂਲ ਵਿਖੇ ਕਰਵਾਏ ਬਲਾਕ ਪੱਧਰੀ ਸਕਿੱਟ ਮੁਕਾਬਲੇ

ਡੇਰਾ ਬਾਬਾ ਬਸੰਤ ‌ਪੂਰੀ ਫਰਵਾਲ ਕਾਲੋਨੀ ਸਕੂਲ ਵਿਖੇ ਕਰਵਾਏ ਬਲਾਕ ਪੱਧਰੀ ਸਕਿੱਟ ਮੁਕਾਬਲੇ

 

 

– ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਵੱਧਦੀ ਹੈ ਦੇਸ਼ ਭਗਤੀ ਦੀ ਭਾਵਨਾ – ਨਰੇਸ਼ ਪਨਿਆੜ

 

 

ਸਿੱਖਿਆ ਫੋਕਸ, ਪਠਾਨਕੋਟ। ਸਿੱਖਿਆ ਵਿਭਾਗ ਪੰਜਾਬ ਦੁਆਰਾ ਕਰਵਾਏ ਜਾ ਰਹੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਹਿ-ਵਿਦਿਅਕ ਮੁਕਾਬਲਿਆਂ ਦੀ ਲੜੀ ਤਹਿਤ ਬਲਾਕ ਪਠਾਨਕੋਟ-2 ਦੇ ਬਲਾਕ ਪੱਧਰੀ ਸਕਿੱਟ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਬਾਬਾ ਬਸੰਤ ‌ਪੂਰੀ ਫਰਵਾਲ ਕਾਲੋਨੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੁਰਯੋਧਨ ਗੁਰਦਿਆਲ ਸਿੰਘ ਦੀ ਅਗਵਾਈ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਪਨਿਆੜ ਦੀ ਦੇਖ ਰੇਖ ਹੇਠ ਕਰਵਾਏ ਗਏ। ਬਲਾਕ ਪੱਧਰੀ ਮੁਕਾਬਲਿਆਂ ਵਿੱਚ ਬਲਾਕ ਦੇ ਕਲੱਸਟਰ ਪੱਧਰ ਦੇ ਜੇਤੂ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।

ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਬਲਾਕ ਪਠਾਨਕੋਟ-2 ਨਰੇਸ਼ ਪਨਿਆੜ ਨੇ ਦੱਸਿਆ ਕਿ ਬਲਾਕ ਪੱਧਰੀ ਸਕਿੱਟ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਾਸ ਤਰਨੱਚ ਮੈਰਾ ਬਸਰੂਪ ਨੇ, ਦੂਸਰਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਐਮਾ ਗੁਜੱਰਾਂ ਅਤੇ ਤੀਸਰੇ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਨਰੋਟ ਮਹਿਰਾ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਹੈ। ਮੁਕਾਬਲਿਆਂ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰ ਉਨ੍ਹਾਂ ਦਾ ਹੌਂਸਲਾ ਅਫਜ਼ਾਈ ਕੀਤੀ ਹੈ। ਉਨ੍ਹਾਂ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵੱਧਦੀ ਹੈ।

ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸੰਜੀਵ ਬੈਂਸ ਅਕਾਉਂਟੈਂਟ, ਸੁਰਿੰਦਰ ਕੁਮਾਰ ਸਪੋਰਟਸ ਅਫ਼ਸਰ, ਸੈਂਟਰ ਹੈੱਡ ਟੀਚਰ ਹਰਪ੍ਰੀਤ ਸਰਮਾਂ (ਕਲੱਸਟਰ ਸਰਨਾ), ਸੁਨੀਲ ਕੁਮਾਰ (ਧੋਬੜਾ), ਰਾਜੇਸ ਕੁਮਾਰ (ਬਨੀਲੋਧੀ), ਹਰਦੀਪ ਸਿੰਘ (ਭੋਆ), ਸਤਵੰਤ ਕੌਰ (ਨਰੋਟ ਮਹਿਰਾ), ਕਵਿਤਾ ਸਰਮਾਂ (ਰਾਜਪਰੂਰਾ), ਹੈਡ ਟੀਚਰ ਸਿਖਾਂ ਸ਼ਰਮਾ, ਹੈੱਡ ਟੀਚਰ ਬੋਧ ਰਾਜ, ਹੈਡ ਟੀਚਰ ਕੁਸਮ ਸ਼ਰਮਾ, ਬੀਐਮਟੀ ਰਾਜ ਕੁਮਾਰ, ਬੀਐਮਟੀ ਵੀਨੂੰ ਪ੍ਰਤਾਪ, ਰਜਨੀਸ਼ ਕੁਮਾਰ, ਨੀਤੂ ਦੇਵੀ, ਅਮਿਤ ਕੁਮਾਰ, ਰੀਨਾ ਪਠਾਨੀਆ, ਰੰਜਣਾ ਦੇਵੀ, ਨਰੇਸ਼ ਬਾਲਾ, ਰਮਾ ਕੁਮਾਰੀ, ਰਜਨੀ ਸ਼ਰਮਾ, ਰਾਮ ਦਿਆਲ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਵਿਕਾਸ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published.

%d bloggers like this: