Latest news

7 ਦੀ ਕਨਵੈਂਨਸ਼ਨ ਸਬੰਧੀ ਬਲਾਕ ਬੁਢਲਾਡਾ ਦੇ ਅਧਿਆਪਕਾਂ ਨਾਲ ਕੀਤੀ ਗੱਲਬਾਤ – ਅਮਨਦੀਪ ਸ਼ਰਮਾ

7 ਦੀ ਕਨਵੈਂਨਸ਼ਨ ਸਬੰਧੀ ਬਲਾਕ ਬੁਢਲਾਡਾ ਦੇ ਅਧਿਆਪਕਾਂ ਨਾਲ ਕੀਤੀ ਗੱਲਬਾਤ – ਅਮਨਦੀਪ ਸਰਮਾ

– ਬੁਢਲਾਡੇ ਤੋਂ ਕਨਵੈਨਸ਼ਨ ਵਿੱਚ ਭਾਰੀ ਗਿਣਤੀ ਚ ਸ਼ਾਮਿਲ ਹੋਣਗੇ ਅਧਿਆਪਕ – ਰਾਮਪਾਲ ਸਿੰਘ ਗੁੜੱਦੀ

 

ਸਿੱਖਿਆ ਫੋਕਸ, ਚੰਡੀਗੜ੍ਹ। ਮੁੱਖ ਅਧਿਆਪਕ ਜਥੇਬੰਦੀ ਵੱਲੋਂ 7 ਅਗਸਤ ਦੀ ਹੋਣ ਵ‍ਾਲੀ ਕਨਵੈਨਸ਼ਨ ਦੇ ਵਿੱਚ ਸਾਮਿਲ ਕਰਨ ਸਬੰਧੀ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਸਟੇਟ ਕਮੇਟੀ ਮੈਂਬਰ ਰਾਮਪਾਲ ਸਿੰਘ ਗੁੜੱਦੀ ਵੱਲੋਂ ਅੱਜ ਬੁਢਲਾਡਾ ਵਿਖੇ ਅਧਿਆਪਕਾਂ ਨੂੰ ਘਰੋਂ – ਘਰੀਂ ਜਾ ਕੇ ਕਨਵੈਨਸ਼ਨ ਵਿੱਚ ਆਉਣ ਲਈ ਅਪੀਲ ਕੀਤੀ।

ਕਨਵੈਨਸ਼ਨ ਸਬੰਧੀ ਅਧਿਆਪਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅੱਜ ਵਿਨੋਦ ਕੁਮਾਰ ਡਸਕਾ, ਰਾਮਪਾਲ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਆਦਿ ਸਾਥੀਆਂ ਨੇ ਕਿਹਾ ਕਿ ਉਹ ਅਧਿਆਪਕਾਂ ਨੂੰ ਕਨਵੈਨਸ਼ਨ ਵਿੱਚ ਨਾਲ ਲੈ ਕੇ ਆਉਣਗੇ।

ਕਨਵੈਨਸ਼ਨ ਵਿੱਚ ਪੁਰਾਣੀ ਪੈਨਸਨ ਬਹਾਲ ਕਰਨਾ, ਡੀ ਏ ਦੀਆਂ ਕਿਸਤਾ ਜਾਰੀ ਕਰਨੀਆ, 37 ਕੱਟੇ ਭੱਤੇ ਬਹਾਲ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਬੰਧੀ ਹਰੇਕ ਮਸਲੇ ਤੇ ਗੱਲਬਾਤ ਕੀਤੀ ਜਾਵੇਗੀ।

Leave a Reply

Your email address will not be published.

%d bloggers like this: