Latest news

ਮਾਪੇ-ਅਧਿਆਪਕ ਮਿਲਣੀ ਦਾ ਮਹੌਲ ਇਕ ਉਤਸਵ ਵਾਂਗ ਹੋਣਾ ਚਾਹੀਦਾ – ਡਾ. ਸਰਕਾਰੀਆ

ਮਾਪੇ-ਅਧਿਆਪਕ ਮਿਲਣੀ ਦਾ ਮਹੌਲ ਇਕ ਉਤਸਵ ਵਾਂਗ ਹੋਣਾ ਚਾਹੀਦਾ – ਡਾ. ਸਰਕਾਰੀਆ

 

 

 

– ਐੱਜੂਸੈੱਟ ਰਾਹੀਂ ਸਕੂਲ ਮੁਖੀਆਂ ਨੂੰ ਦੀਕਸ਼ਾ ਐਪ ਦੀ ਵਰਤੋਂ ਬਾਰੇ ਦਿੱਤੀ ਜਾਣਕਾਰੀ

 

 

 

ਸਿੱਖਿਆ ਫੋਕਸ, ਐੱਸ.ਏ.ਐੱਸ. ਨਗਰ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਾਪਤੀਆਂ ‘ਤੇ ਚਰਚਾ ਕਰਨ ਲਈ ਮਿਤੀ 3 ਸਤੰਬਰ ਦੀ ਮਾਪੇ-ਅਧਿਆਪਕ ਮਿਲਣੀ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਐੱਜੂਸੈੱਟ ਰਾਹੀਂ ਸਕੂਲ ਮੁਖੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨਾਲ ਸਟੇਟ ਰਿਸੋਰਸ ਪਰਸਨ ਪ੍ਰਦੀਪ ਛਾਬੜਾ ਵੀ ਮੌਜੂਦ ਰਹੇ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਵਿੱਚ ਕਰਵਾਈ ਜਾ ਰਹੀ ਇਸ ਮਾਪੇ-ਅਧਿਆਪਕ ਮਿਲਣੀ ਸਬੰਧੀ ਜਾਣਕਾਰੀ ਦੀਕਸ਼ਾ ਪੋਰਟਲ ‘ਤੇ ਅਪਡੇਟ ਕਰਨ, ਦੀਕਸ਼ਾ ਪੋਰਟਲ ਬਾਰੇ ਵਿਸਤਾਰ ਵਿੱਚ ਜਾਣਕਾਰੀ ਦੇਣ, ਸਕੂਲ ਮੁਖੀ ਅਤੇ ਅਧਿਆਪਕਾਂ ਦੀ ਭੂਮਿਕਾ ਅਤੇ ਨਿਰਧਾਰਿਤ ਜ਼ਿੰਮੇਵਾਰੀ ਦੀ ਜਾਣਕਾਰੀ ਐਜੂਸੈੱਟ ਰਾਹੀਂ ਵਿਸਤਾਰ ਵਿੱਚ ਦਿੱਤੀ ਗਈ।

ਡਾ. ਸਰਕਾਰੀਆ ਨੇ ਕਿਹਾ ਕਿ ਇਹ ਮਾਪੇ-ਅਧਿਆਪਕ ਮਿਲਣੀ ਦਾ ਮਹੌਲ ਇਕ ਉਤਸਵ ਵਾਂਗ ਹੋਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੇ ਮਾਪੇ ਸਕੂਲਾਂ ਵਿੱਚ ਆ ਕੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਬਾਰੇ ਵਿਚਾਰਾਂ ਕਰ ਸਕਣ। ਉਹਨਾਂ ਕਿਹਾ ਕਿ ਉਸ ਦਿਨ ਮਾਪਿਆਂ, ਬੱਚਿਆਂ ਦੇ ਬਜ਼ੁਰਗਾਂ, ਪਤਵੰਤੇ ਸੱਜਣਾਂ ਦਾ ਭਰਵਾਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ ਵਿੱਚ ਉਪਲਬਧ ਸਿੱਖਣ-ਸਹਾਇਕ ਸਮੱਗਰੀ ਅਤੇ ਹੋਰ ਸਪਲੀਮੈਂਟਰੀ ਮਟੀਰੀਅਲ ਦੀ ਪ੍ਰਦਰਸ਼ਨੀ ਲਗਾ ਕੇ ਜਾਂ ਮਾਪਿਆਂ ਨੂੰ ਮਨੋਰੰਜਕ ਖੇਡਾਂ ਨਾਲ ਜੋੜ ਕੇ ਸਕੂਲਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਉਣ ਲਈ ਪ੍ਰੇਰਿਤ ਕਰਨ।

ਉਹਨਾਂ ਕਿਹਾ ਕਿ ਇਸ ਦਿਨ ਸਕੂਲ ਮੁਖੀ ਆਪਣੇ ਪੱਧਰ ‘ਤੇ ਸਕੂਲ ਦੀ ਬਿਹਤਰੀ ਲਈ ਸਮੁਦਾਇ ਵੱਲੋਂ ਪਾਏ ਜਾ ਸਕਣ ਵਾਲੇ ਸੁਝਾਵਾਂ ਦਾ ਵੀ ਸਵਾਗਤ ਕਰਨ। ਜਮਾਤ ਜਾਂ ਵਿਸ਼ਾ ਅਧਿਆਪਕ ਵਿਦਿਆਰਥੀਆਂ ਵੱਲੋਂ ਅਗਲੇ ਕੁਝ ਮਹੀਨਿਆਂ ਵਿੱਚ ਕਰਵਾਈ ਜਾਣ ਵਾਲੀ ਵਿਦਿਅਕ ਯੋਜਨਾਬੰਦੀ ‘ਤੇ ਵੀ ਵਿਚਾਰ ਚਰਚਾ ਕਰਨ।

ਸਟੇਟ ਰਿਸੋਰਸ ਪਰਸਨ ਪ੍ਰਦੀਪ ਛਾਬੜਾ ਨੇ ਦੀਕਸ਼ਾ ਐਪ ਰਾਹੀਂ ਮਾਪੇ-ਅਧਿਆਪਕ ਮਿਲਣੀ ਦੀ ਡਾਕੂਮੈਂਟੇਸ਼ਨ ਕਰਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਕੂਲ ਮੁਖੀ ਇਸ ਮਾਪੇ ਅਧਿਆਪਕ ਮਿਲਣੀ ਤੋਂ ਪਹਿਲਾਂ, ਉਸ ਦਿਨ ਅਤੇ ਮਿਲਣੀ ਤੋਂ ਬਾਅਦ ਕੀਤੇ ਜਾਣ ਵਾਲੇ ਕਾਰਜਾਂ ਦਾ ਫਲੋ ਚਾਰਟ ਤਿਆਰ ਕਰਕੇ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਹੋਰ ਸਟਾਫ਼ ਨਾਲ ਸਾਂਝਾ ਕਰਨ।

ਇਸ ਐਜੂਸੈੱਟ ਲੈਕਚਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ/ਇੰਚਾਰਜਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਜ਼ਿਲ੍ਹਾ ਅਤੇ ਬਲਾਕ ਮੈਂਟਰਾਂ, ਜ਼ਿਲ੍ਹਾ ਕੋਆਰਡੀਨੇਟਰ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਬਲਾਕ ਮਾਸਟਰ ਟਰੇਨਰਾਂ ਨੇ ਹਿੱਸਾ ਲਿਆ।

Leave a Reply

Your email address will not be published.

%d bloggers like this: