Latest news

ਮਾਸਟਰ ਕੇਡਰ ਤੋਂ ਲੈਕਰਚਰਾਰ ਦੀਆਂ ਪਦ ਉਨਤੀਆਂ ਅਤੇ ਪ੍ਰਿੰਸੀਪਲਾਂ ਨੂੰ ਜਲਦ ਸਟੇਸ਼ਨ ਅਲਾਟ ਕੀਤੇ ਜਾਣ – ਢਿੱਲੋਂ

ਮਾਸਟਰ ਕੇਡਰ ਤੋਂ ਲੈਕਰਚਰਾਰ ਦੀਆਂ ਪਦ ਉਨਤੀਆਂ ਅਤੇ ਪ੍ਰਿੰਸੀਪਲਾਂ ਨੂੰ ਜਲਦ ਸਟੇਸ਼ਨ ਅਲਾਟ ਕੀਤੇ ਜਾਣ – ਢਿੱਲੋਂ

 

 

ਸਿੱਖਿਆ ਫੋਕਸ, ਚੰਡੀਗੜ੍ਹ। ਲੈਕਚਰਾਰ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਸਕਰੂਟਨੀ( ਤਰੱਕੀ ਪ੍ਰਕ੍ਰਿਆ) ਨੂੰ ਹੋ ਚੁਕਾ ਹੈ। ਪ੍ਰੰਤੂ ਅਜੇ ਤੱਕ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀਆਂ ਪਦਉਨਤੀਆ ਲਿਸਟਾ ਜਾਰੀ ਨਹੀ ਕੀਤੀਆਂ ਗਈਆਂ।

ਯੂਨੀਅਨ ਦਾ ਵਫ਼ਦ ਇਸ ਸਬੰਧੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ 6 ਸਤੰਬਰ ਨੂੰ ਮਿਲਿਆ ਸੀ ਤਾਂ ਉਸ ਸਮੇਂ ਸ. ਬੈਂਸ ਨੇ ਯੂਨੀਅਨ ਆਗੂਆਂ ਨੂੰ ਜਲਦ ਪ੍ਰਮੋਸ਼ਨਾਂ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਅਜੇ ਤੱਕ ਪਦ ਉਨਤੀਆਂ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ। ਜਦ ਕਿ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ।

ਢਿੱਲੋ ਨੇ ਆਖਿਆ ਕਿ ਲੈਕਚਰਾਰਾਂ ਤੋਂ ਪ੍ਰਿੰਸੀਪਲਾਂ ਦੀਆਂ 194 ਪਦ ਉਨਤੀਆਂ 29 ਨਵੰਬਰ ਨੂੰ ਹੋਈਆਂ ਪ੍ਰੰਤੂ ਅਜੇ ਤੱਕ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਪੰਜਾਬ ਵਿੱਚ 550 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ। ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਜਲਦ ਲੈਕਚਰਾਰਾਂ ਦੀਆਂ ਪਦਉਨਤੀਆਂ ਦੀਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾਣ ਅਤੇ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣ।

Leave a Reply

Your email address will not be published.