ਪ੍ਰੋਮੋਸ਼ਨ ਦੇ ਵਿਭਾਗੀ ਟੈਸਟ ਨਹੀਂ ਦਿਆਂਗੇ – ਢਿੱਲੋਂ
ਪ੍ਰੋਮੋਸ਼ਨ ਦੇ ਵਿਭਾਗੀ ਟੈਸਟ ਨਹੀਂ ਦਿਆਂਗੇ – ਢਿੱਲੋਂ
– ਯੂਨੀਅਨ ਆਗੂ 5 ਸਤੰਬਰ ਤੱਕ ਕਾਲੇ ਬਿੱਲੇ ਲਾ ਕੇ ਇਸ ਨਾਦਰਸ਼ਾਹੀ ਫੁਰਮਾਨ ਦਾ ਕਰਨਗੇ ਵਿਰੋਧ
ਸਿੱਖਿਆ ਫੋਕਸ, ਚੰਡੀਗੜ੍ਹ। ਲੈਕਚਰਾਰ ਕੇਡਰ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਲੈਕਚਰਾਰ ਕੇਡਰ ਲੁਧਿਆਣਾ ਦੀ ਹੰਗਾਮੀ ਮੀਟਿੰਗ ਬਾਅਦ ਦੁਪਹਿਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ (ਲੜਕੇ) ਲੁਧਿਆਣਾ ਵਿਖੇ ਹੋਈ। ਇਸ ਵਿੱਚ ਸਿੱਖਿਆ ਵਿਭਾਗ ਵਲੋਂ ਲੈਕਚਰਾਰਜ਼ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਭਖਦਾ ਮਸਲਾ ਵਿਭਾਗੀ ਟੈਸਟ ਸਬੰਧੀ ਰਣਨੀਤੀ ਤਹਿਤ ਫੈਸਲਾ ਲਿਆ ਕਿ ਪ੍ਰੋਮੋਸ਼ਨ ਦੇ ਵਿਭਾਗੀ ਟੈਸਟ ਨਹੀਂ ਦਿਆਂਗੇ।
ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਸਮੁੱਚੇ ਲੈਕਚਰਾਰ ਕੇਡਰ ਕਿਹਾ ਕਿ ਕੋਈ ਅਧਿਆਪਕ ਇਸ ਟੈਸਟ ਨੂੰ ਕਲਿੱਕ ਨਾ ਕਰੇ। ਅਸੀਂ ਯੂਨੀਅਨ ਦੇ ਤੌਰ ਤੇ ਜ਼ਿਲ੍ਹਾ ਲੁਧਿਆਣਾ ਦੇ ਮਾਣਯੋਗ ਵਿਧਾਇਕਾਂ ਨੂੰ ਮਿਲ ਕੇ ਵਿਧਾਨ ਸਭਾ ਦੇ ਪ੍ਰਸ਼ਨ ਦਾ ਇਸ ਪ੍ਰੋਮੋਸਨ ਟੈਸਟ ਨੂੰ ਹਿੱਸਾ ਬਣਾਉਂਦੇ ਹੋਏ ਇਸ ਟੈਸਟ ਨੂੰ ਖ਼ਾਰਜ ਕਰਨ ਲਈ ਦਬਾਅ ਬਣਾਕੇ ਇਸ ਤੇ ਰੋਕ ਲਾਈ ਜਾਵੇਗੀ।
ਇਸ ਮੌਕੇ ਤੇ ਯੂਨੀਅਨ ਆਗੂਆਂ ਨੇ 5 ਸਤੰਬਰ ਤੱਕ ਕਾਲੇ ਬਿੱਲੇ ਲਾ ਕੇ ਇਸ ਨਾਦਰਸ਼ਾਹੀ ਫੁਰਮਾਨ ਦੇ ਵਿਰੋਧ ਕਰਨਗੇ। ਯੂਨੀਅਨ ਵੱਲੋਂ ਜਸਪਾਲ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਦਵਿੰਦਰ ਸਿੰਘ ਗੁਰੂ ਨੂੰ ਜ਼ਿਲ੍ਹਾ ਪ੍ਰੈਸ ਸਕੱਤਰ ਬਣਾਇਆ ਗਿਆ।
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਧਰਮਜੀਤ ਸਿੰਘ ਢਿੱਲੋਂ, ਜਗਦੀਪ ਸਿੰਘ, ਦਵਿੰਦਰ ਸਿੰਘ ਗੁਰੂ, ਜਸਪਾਲ ਸਿੰਘ, ਹਰਦੀਪ ਸਿੰਘ, ਅਲਬੇਲ ਸਿੰਘ, ਗੁਰਪ੍ਰੀਤ ਕੌਰ, ਮਨਦੀਪ ਸਿੰਘ, ਕਮਲਜੋਤ ਕੌਰ, ਸਤਿੰਦਰਬੀਰ ਕੌਰ, ਚਰਨਜੀਤ ਕੌਰ, ਸਤਿੰਦਰਜੀਤ ਕੌਰ, ਰਵੀ ਬਹਿਲ ਸ਼ਾਮਲ ਹੋਏ।