Latest news

ਬਲਦੇਵ ਸਿੰਘ ਬਣੇ ਡੀਟੀਐੱਫ਼ ਵੱਲੋਂ ਗਠਿਤ ਤਰਨਤਾਰਨ ਦੀ 11 ਮੈਂਬਰੀ ਐਡਹਾਕ ਜ਼ਿਲ੍ਹਾ ਕਮੇਟੀ ਦੇ ਜ਼ਿਲ੍ਹਾ ਕਨਵੀਨਰ

ਡੀ.ਟੀ.ਐੱਫ਼. ਵੱਲੋਂ ਤਰਨਤਾਰਨ ਦੀ 11 ਮੈਂਬਰੀ ਐਡਹਾਕ ਜ਼ਿਲ੍ਹਾ ਕਮੇਟੀ ਦਾ ਗਠਨ ਤੇ ਬਲਦੇਵ ਸਿੰਘ ਬਣੇ ਜ਼ਿਲ੍ਹਾ ਕਨਵੀਨਰ

 

 

 

– ਬਦਲੀਆਂ ਨਾ ਕਰਨ ‘ਤੇ ਕੀਤਾ ਜਾਵੇਗਾ ਤਿੱਖਾ ਸੰਘਰਸ਼ – ਦਿਗਵਿਜੇ

 

 

ਸਿੱਖਿਆ ਫੋਕਸ, ਹਰੀਕੇ ਪੱਤਣ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਜ਼ਿਲ੍ਹਾ ਤਰਨਤਾਰਨ ਵਿੱਚ ਜਥੇਬੰਦੀ ਦੀ ਜ਼ਿਲ੍ਹਾ ਇਕਾਈ ਹਰੀਕੇ ਪੱਤਣ ਵਿਖੇ ਅਧਿਆਪਕਾਂ ਦੀ ਵੱਡੀ ਇਕੱਤਰਤਾ ਕਰਕੇ ਸੰਗਠਿਤ ਕੀਤੀ ਜਿਸ ਤਹਿਤ 11 ਮੈਂਬਰੀ ਐਡਹਾਕ ਜ਼ਿਲ੍ਹਾ ਕਮੇਟੀ ਚੁਣੀ ਗਈ।

ਬਲਦੇਵ ਸਿੰਘ ਜ਼ਿਲ੍ਹਾ ਕਨਵੀਨਰ, ਜਤਿੰਦਰ ਕੁਮਾਰ ਜ਼ਿਲ੍ਹਾ ਕੋ-ਕਨਵੀਨਰ ਅਤੇ ਪਵਨਪ੍ਰੀਤ ਕੌਰ ਜ਼ਿਲ੍ਹਾ ਕੋ-ਕਨਵੀਨਰ ਚੁਣੇ ਗਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਾਰੇ ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਮੰਗਾਂ ਮਸਲਿਆਂ ਨਾਲ ਜੂਝ ਰਹੇ ਹਨ। ਉਨ੍ਹਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਅਤੇ ਅਧਿਆਪਕਾਂ ਨੂੰ ਜਥੇਬੰਦਕ ਤੌਰ ‘ਤੇ ਨੂੰ ਲਾਮਬੰਦ ਕਰਨ ਲਈ ਜ਼ਿਲ੍ਹੇ ਦੇ ਅਧਿਆਪਕਾਂ ਦਾ ਵੱਡਾ ਇਕੱਠ ਕੀਤਾ ਗਿਆ ਹੈ।

ਇਸ ਇਕੱਤਰਤਾ ਵਿੱਚ 11 ਮੈਂਬਰੀ ਐਡਹਾਕ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਬਤੌਰ ਐਡਹਾਕ ਜ਼ਿਲ੍ਹਾ ਕਮੇਟੀ ਮੈਂਬਰਾਨ ਗੁਰਬਾਜ ਸਿੰਘ, ਸੰਜੀਵ ਕੁਮਾਰ, ਗੁਰਬਖਸ਼ੀਸ਼ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਅਮਨਦੀਪ ਕੌਰ, ਜਗਪ੍ਰੀਤ ਸਿੰਘ ਸ਼ਾਮਲ ਹਨ।

ਜ਼ਿਲ੍ਹਾ ਕਨਵੀਨਰ ਬਲਦੇਵ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਬਾਹਰਲੇ ਜ਼ਿਲ੍ਹਿਆਂ ਦੇ ਅਧਿਆਪਕ ਬਦਲੀ ਨਾ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਕਰਨ, ਬਦਲੀ ਪਾਲਿਸੀ ਵਿਚ ਦੂਰੀ ਦੇ ਅੰਕ ਦੇਣ, 37 ਕਿਸਮ ਦੇ ਭੱਤੇ ਬੰਦ ਕਰਨ, ਸਾਰੇ ਕਾਡਰਾਂ ਦੀਆਂ ਤਰੱਕੀਆਂ ਨਾ ਕਰਨ, ਪਰਖ ਕਾਲ ਇੱਕ ਸਾਲ ਕਰਨ, ਪੰਜਾਬ ਦੇ ਅਧਿਆਪਕਾਂ ‘ਤੇ ਕੇਂਦਰੀ ਤਨਖਾਹ ਕਮਿਸ਼ਨ ਦੀ ਰਿਪੋਰਟ ਰੱਦ ਕਰਕੇ ਪੰਜਾਬ ਦਾ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ, 15-01-2015 ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ। ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਜਲਦ ਹੀ ਸੰਘਰਸ਼ ਵਿੱਢੇਗੀ।

ਇਸ ਮੌਕੇ ਸੁਖਪਾਲਜੀਤ ਮੋਗਾ ਜ਼ਿਲ੍ਹਾ ਮੀਤ ਪ੍ਰਧਾਨ, ਦੀਪਕ ਮਿੱਤਲ ਜ਼ਿਲ੍ਹਾ ਕਮੇਟੀ ਮੈਂਬਰ ਮੋਗਾ, ਯੁੱਧਜੀਤ ਸਿੰਘ, ਬੇਅੰਤ ਸਿੰਘ, ਜਗਦੀਸ਼ ਕੁਮਾਰ, ਅਮਨਦੀਪ, ਰਾਜ ਰਾਣੀ, ਰੁਪਿੰਦਰ ਕੌਰ ਅਮਨਦੀਪ ਸਿੰਘ, ਸੁਭਾਸ਼ ਚੰਦਰ, ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜਰ ਸਨ।

Leave a Reply

Your email address will not be published.