Latest news

ਮਾਸਟਰ ਕਾਡਰ ਦੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਲਈ 5 ਤੋਂ 15 ਨਵੰਬਰ ਤੱਕ ਦਿੱਤੇ ਜਾਣਗੇ ਵਿਧਾਇਕਾਂ ਨੂੰ ਮੰਗ ਪੱਤਰ – ਅਮਨਦੀਪ ਸ਼ਰਮਾ

ਮਾਸਟਰ ਕਾਡਰ ਦੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਲਈ 5 ਤੋਂ 15 ਨਵੰਬਰ ਤੱਕ ਦਿੱਤੇ ਜਾਣਗੇ ਵਿਧਾਇਕਾਂ ਨੂੰ ਮੰਗ ਪੱਤਰ – ਅਮਨਦੀਪ ਸ਼ਰਮਾ

 

 

– ਹੋਮ ਸਾਇੰਸ, ਫਿਜ਼ੀਕਲ ਐਜੂਕੇਸ਼ਨ, ਵੋਕੇਸਨਲ ਅਧਿਆਪਕਾਂ ਦੀਆਂ ਵੀ ਹੋਣ ਤਰੱਕੀਆ – ਵਿੱਦਿਆ ਸਾਗਰ 

 

 

ਸਿੱਖਿਆ ਫੋਕਸ, ਚੰਡੀਗੜ੍ਹ। ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਉਡੀਕ ਰਹੇ ਅਧਿਆਪਕ ਹੁਣ 5 ਤੋਂ 15 ਨਵੰਬਰ ਤੱਕ ਹਲਕਾ ਵਿਧਾਇਕਾਂ,ਬਲਾਕ ਸਿੱਖਿਆ ਅਫਸਰਾਂ ,ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਣਗੇ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ, ਸੂਬਾ ਜਨਰਲ ਸਕੱਤਰ ਜਤਿੰਦਰ ਸਿੰਘ ਦੁਆਬੀਆਂ ਨੇ ਦੱਸਿਆ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ, ਸਾਇੰਸ, ਮੈਥ ਅਤੇ ਬਾਕੀ ਵਿਸ਼ਿਆਂ ਦੀਆਂ ਤਰੱਕੀਆਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਹਨ।

ਉਨ੍ਹਾਂ ਕਿਹਾ ਕਿ ਮਾਸਟਰ ਕਾਡਰ ਤੋਂ ਬਾਕੀ ਤਰੱਕੀਆਂ ਦਾ ਕੰਮ ਜਾਰੀ ਹੈ ਪ੍ਰੰਤੂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਨੂੰ ਅਧਿਆਪਕ ਲੰਮੇ ਸਮੇਂ ਤੋਂ ਉਡੀਕ ਰਹੇ ਹਨ। ਉਨ੍ਹਾਂ ਮੰਗ ਕੀਤੀ ਗਈ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਤੁਰੰਤ ਕੀਤੀਆਂ ਜਾਣ।

ਜਥੇਬੰਦੀ ਪੰਜਾਬ ਦੇ ਆਗੂ ਰਗਵਿੰਦਰ ਸਿੰਘ ਧੂਲਕਾ,ਬਲਜੀਤ ਸਿੰਘ ਗੁਰਦਾਸਪੁਰ, ਗੁਰਜੰਟ ਸਿੰਘ ਬੱਛੋਆਣਾ, ਸੱਤਪਾਲ ਸਿੰਘ ਸੰਗਰੂਰ, ਸੁਖਵੀਰ ਸੰਗਰੂਰ, ਰਕੇਸ਼ ਗੋਇਲ ਬਰੇਟਾ, ਜਸ਼ਨਦੀਪ ਸਿੰਘ ਕੁਲਾਣਾ, ਮਾਲਵਿੰਦਰ ਸਿੰਘ ਬਰਨਾਲਾ, ਪੂਰਨ ਤਪਾ, ਭਗਵੰਤ ਭਠੇਜਾ, ਦਿਲਬਾਗ ਸਿੰਘ ਬੌਡੇ ਮੋਗਾ, ਦਿਲਬਾਗ ਸਿੰਘ ਤਰਨਤਾਰਨ ਸਾਹਿਬ, ਦਲੀਪ ਕੁਮਾਰ ਨਵਾਸਹਿਰ, ਯਸਪਾਲ ਨਵਾਂ ਸ਼ਹਿਰ,ਪਰਮਜੀਤ ਸਿੰਘ ਪਟਿਆਲਾ ,ਜਸਵੀਰ ਹੁਸ਼ਿਆਰਪੁਰ ,ਬਲਜਿੰਦਰ ਸਿੰਘ ਕਣਕਵਾਲੀਆ ਆਦਿ ਪੰਜਾਬ ਦੇ ਆਗੂਆਂ ਨੇ ਜੂਮ ਤੇ ਜਥੇਬੰਦੀ ਦੀ ਮੀਟਿੰਗ ਕਰਕੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ- ਵੱਖ ਵਿਸ਼ਿਆਂ ਅਤੇ ਹੋਮ ਸਾਇੰਸ, ਫਿਜ਼ੀਕਲ ਐਜੂਕੇਸ਼ਨ, ਵੋਕੇਸ਼ਨਲ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਰੱਖੀ।

ਜੱਥੇਬੰਦੀ ਪੰਜਾਬ ਦੇ ਆਗੂ ਵਿੱਦਿਆ ਸਾਗਰ ਮਾਨਸਾ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮਾਂਬੱਧ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਨੂੰ ਲੰਮੇ ਸਮੇਂ ਤੱਕ ਤਰੱਕੀਆਂ ਲਈ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਆਪੋ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਇਸ ਸਬੰਧੀ ਮੰਗ ਪੱਤਰ ਜਰੂਰ ਦਿੱਤੇ ਜਾਣ।

Leave a Reply

Your email address will not be published.