Latest news

ਇੱਕ ਸਰਿੰਜ ਨਾਲ ਸਕੂਲ ਦੇ 30 ਤੋਂ ਵੱਧ ਬੱਚਿਆਂ ਨੂੰ ਲਾਈ ਕੋਰੋਨਾ ਵੈਕਸੀਨ

ਇੱਕ ਸਰਿੰਜ ਨਾਲ ਸਕੂਲ ਦੇ 30 ਤੋਂ ਵੱਧ ਬੱਚਿਆਂ ਨੂੰ ਲਾਈ ਕੋਰੋਨਾ ਵੈਕਸੀਨ

 

-ਬੱਚਿਆਂ ਦੇ ਮਾਪਿਆਂ ਨੇ ਦੇਖਿਆ ਟੀਕਾ ਲਾਉਣ ਲਈ ਇੱਕੋ ਸਰਿੰਜ ਦੀ ਵਰਤੋਂ ਕਰਦੇ ਹੋਏ

ਸਿੱਖਿਆ ਫੋਕਸ, ਮੱਧ ਪ੍ਰਦੇਸ਼। ਇਥੋਂ ਦੇ ਇੱਕ ਸਕੂਲ ਵਿੱਚ ਇੱਕੋ ਸਰਿੰਜ ਨਾਲ 30 ਤੋਂ ਵੱਧ ਬੱਚਿਆਂ ਨੂੰ ਕੋਰਨਾ ਵੈਕਸੀਨ ਲਾਏ ਜਾਣ ਮਗਰੋਂ ਹੰਗਾਮਾ ਮਚ ਗਿਆ ਹੈ। ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ ਕੋਵਿਡ ਵੈਕਸੀਨੇਸ਼ਨ ਦੌਰਾਨ ਕਥਿਤ ਤੌਰ ‘ਤੇ 30 ਤੋਂ ਵੱਧ ਬੱਚਿਆਂ ਨੂੰ ਇੱਕ ਹੀ ਸਰਿੰਜ ਨਾਲ ਟੀਕੇ ਲਾ ਦਿੱਤੇ। ਕੁਝ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਟੀਕਾ ਲਾਉਣ ਲਈ ਉਸੇ ਸਰਿੰਜ ਦੀ ਵਰਤੋਂ ਕਰਦੇ ਹੋਏ ਮੁਲਾਜ਼ਮ ਨੂੰ ਦੇਖਿਆ।

ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਜੈਨ ਹਾਇਰ ਸੈਕੰਡਰੀ ਸਕੂਲ ਵਿੱਚ ਮੈਗਾ ਟੀਕਾਕਰਨ ਮੁਹਿੰਮ ਦੀ ਹੈ, ਜਿਸ ਤੋਂ ਬਾਅਦ ਟੀਕਾ ਲਾਉਣ ਵਾਲੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉਸ ਦੀ ਪਛਾਣ ਜਤਿੰਦਰ ਅਹੀਰਵਰ ਵਜੋਂ ਹੋਈ ਸੀ। ਸਿਹਤ ਅਧਿਕਾਰੀ ਨੇ ਦੱਸਿਆ ਕਿ 15 ਸਾਲ ਤੇ ਇਸ ਤੋਂ ਵੱਧ ਉਮਰ ਦੇ 39 ਬੱਚੇ 9ਵੀਂ ਤੋਂ 12ਵੀਂ ਜਮਾਤ ਦੇ ਸਨ। ਮਾਪਿਆਂ ਵੱਲੋਂ ਰੋਸ ਪ੍ਰਗਟ ਕਰਨ ’ਤੇ ਮੁਲਾਜ਼ਮ ਫ਼ਰਾਰ ਹੋ ਗਿਆ।

Leave a Reply

Your email address will not be published.

%d bloggers like this: