Latest news

ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਕਾਡਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹੋਣਗੀਆਂ ਕਨਵੈਨਸ਼ਨਾਂ – ਅਮਨਦੀਪ ਸ਼ਰਮਾ

ਐਚਟੀ ਜਥੇਬੰਦੀ ਵੱਲੋਂ ਪ੍ਰਾਇਮਰੀ ਕਾਡਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹੋਣਗੀਆਂ ਕਨਵੈਨਸ਼ਨਾਂ – ਅਮਨਦੀਪ ਸ਼ਰਮਾ

 

 

– ਮਾਨਸਾ, ਫਜਲਿਕਾ, ਨਵਾਂ ਸਹਿਰ ਅਤੇ ਅਮ੍ਰਿਤਸਰ ਵਿੱਚ ਕਰਾਂਗੇ ਕਨਵੈਨਸ਼ਨਾ – ਸਤਿੰਦਰ ਸਿੰਘ ਦੁਆਬਿਆ/ਰਾਕੇਸ ਕੁਮਾਰ ਬਰੇਟਾ

– ਮਾਨਸਾ ਵਿੱਚ ਜਸਨਦੀਪ ਕੁਲਾਣਾ, ਅਮ੍ਰਿਤਸਰ ਵਿੱਚ ਰਗਵਿੰਦਰ ਧੂਲਕਾ ਅਤੇ ਫਜਲਿਕਾ ਵਿੱਚ ਭਗਵੰਤ ਭਟੇਜਾ ਹੋਣਗੇ ਕਨਵੈਨਸਨਾ ਦੇ ਇੰਚਾਰਜ – ਪਰਮਜੀਤ ਤੂਰ

 

 

ਸਿੱਖਿਆ ਫੋਕਸ, ਚੰਡੀਗੜ੍ਹ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਇਕ ਅਹਿਮ ਮੀਟਿੰਗ ਜ਼ੂਮ ਤੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ । ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬਿਆ ਨੇ ਸਿੱਖਿਆ ਮੰਤਰੀ ਨਾਲ ਹੋਈ ਜਥੇਬੰਦੀ ਦੀ ਮੀਟਿੰਗ ਸਬੰਧੀ ਅਧਿਆਪਕਾਂ ਨੂੰ ਚਾਨਣਾ ਪਾਇਆ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਮਸਲਿਆਂ ਦੇ ਹੱਲ ਲਈ ਜਥੇਬੰਦੀ ਵੱਲੋਂ ਪੰਜਾਬ ਭਰ ਵਿਚ ਚਾਰ ਕਨਵੈਨਸ਼ਨਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।

ਇਸ ਤਹਿਤ ਅਗਸਤ ਦੇ ਮਹੀਨੇ ਪਹਿਲੀ ਕਨਵੈਨਸ਼ਨ ਮਾਨਸਾ ਵਿਖੇ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿਚ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਵੱਖ- ਵੱਖ ਜ਼ਿਲ੍ਹਿਆਂ ਵਿਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਹਰੇਕ ਜ਼ਿਲ੍ਹੇ ਨੂੰ 5-5 ਜਿਲਿਆਂ ਨਾਲ ਜੋੜਿਆ ਜਾਵੇਗਾ।

ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਕਨਵੈਨਸ਼ਨ ਵਿਚ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਜਾਵੇਗੀ।

ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੋਆਬੀਆ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ,4-9-14 ਏ ਸੀ ਪੀ ਕੇਸ,ਪੇਂਡੂ ਭੱਤਾ ਬਹਾਲ ਕਰਨਾ, ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨੇ, ਪੇ ਕਮਿਸ਼ਨ ਦੀਆਂ ਕਿਸ਼ਤਾਂ ਜਾਰੀ ਕਰਨੀਆਂ, ਬੱਚਿਆਂ ਦੀ ਸਕੂਲਾਂ ਵਿਚ ਘੱਟ ਰਹੀ ਗਿਣਤੀ ਬਾਰੇ, ਬੱਚਿਆਂ ਲਈ ਟਰਾਂਸਪੋਰਟ ਦੀਆਂ ਸਹੂਲਤਾਂ ਸਬੰਧੀ, ਪ੍ਰੀ- ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀਆਂ, ਮਿਡ-ਡੇ- ਮੀਲ ਅਤੇ ਕਮਰਿਆਂ ਸਬੰਧੀ, ਨਵੀਂ ਸਿੱਖਿਆ ਨੀਤੀ ਸਬੰਧੀ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।

ਇਸ ਸਮੇਂ ਮੀਟਿੰਗ ਵਿਚ , ਰਗਵਿੰਦਰ ਸਿੰਘ ਧੂਲਕਾ,ਜਸ਼ਨਦੀਪ ਕੁਲਾਣਾ, ਗੁਰਜੰਟ ਸਿੰਘ ਬੱਛੋਆਣਾ, ਭਾਰਤ ਭੂਸ਼ਨ ਮਾਨਸਾ, ਬਲਵੀਰ ਸਿੰਘ ਦਲੇਲਵਾਲਾ, ਕੁਲਵਿੰਦਰ ਸਿੰਘ, ਹਰਜੀਤ ਕੌਰ, ਹਰਿੰਦਰ ਕੌਰ, ਗੁਰਪ੍ਰੀਤ ਕੌਰ ਸਮੇਤ ਸੈਕੜੇ ਅਧਿਆਪਕ ਹਾਜਰ ਸਨ।

Leave a Reply

Your email address will not be published.