Latest news

ਮੁੱਖ ਅਧਿਆਪਕ ਜਥੇਬੰਦੀ ਵੱਲੋਂ ਮਾਨਸਾ ਵਿੱਚ ਕਨਵੈਨਸ਼ਨ 7 ਅਗਸਤ ਨੂੰ – ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਵੱਲੋਂ ਮਾਨਸਾ ਵਿੱਚ ਕਨਵੈਨਸ਼ਨ 7 ਅਗਸਤ ਨੂੰ – ਅਮਨਦੀਪ ਸ਼ਰਮਾ

 

 

– ਕਨਵੈਨਸ਼ਨ ਦੋਰਾਨ ਕਰਮਚਾਰਿਆਂ ਦੇ ਅਹਿਮ ਮਸਲਿਆਂ ਤੇ ਕੀਤੀ ਜਾਵੇਗੀ ਗੱਲਬਾਤ

 

 

ਸਿੱਖਿਆ ਫੋਕਸ, ਜਲੰਧਰ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਭਰ ਵਿਚ ਕਨਵੈਨਸ਼ਨਾਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕੜੀ ਤਹਿਤ ਮਾਨਸਾ ਵਿਖੇ ਮਾਲਵਾ ਜ਼ੋਨ ਦੀ ਪਹਿਲੀ ਕਨਵੈਨਸ਼ਨ ਸੱਤ ਅਗਸਤ ਨੂੰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦਿਤੀ।

ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਨਵੈਨਸ਼ਨ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ, ਖ਼ਤਮ ਕੀਤੀਆਂ 1904 ਹੈੱਡ ਟੀਚਰ ਦੀਆਂ ਪੋਸਟਾਂ ਨੂੰ ਬਹਾਲ ਕਰਨਾ, ਹਰੇਕ ਪ੍ਰਾਇਮਰੀ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਅਤੇ ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਹੈਲਪਰ ਦੀ ਪੋਸਟ ਮੁਹੱਈਆ ਕਰਵਾਉਣਾ, ਸਕੂਲਾਂ ਵਿੱਚ ਚੌਂਕੀਦਾਰ ਦੀ ਪੋਸਟ ਦੇਣਾ, ਹੈੱਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਬਣਾਉਣਾ, ਅਧਿਆਪਕਾਂ ਦੀਆਂ ਗ਼ੈਰ ਵਿਦਿਅਕ ਕੰਮਾਂ ਵਿੱਚੋਂ ਡਿਊਟੀਆਂ ਕੱਟਣਾ, ਬਿਨਾਂ ਸ਼ਰਤ ਅਧਿਆਪਕਾਂ ਦੀਆਂ ਬਦਲੀਆਂ ਕਰਨਾ, ਮਿਡ-ਡੇ-ਮੀਲ ਸਕੀਮ ਦੀ ਰਾਸ਼ੀ ਵਿੱਚ ਮਹਿੰਗਾਈ ਅਨੁਸਾਰ ਵਾਧਾ ਕਰਨਾ, 37 ਕੱਟੇ ਭੱਤੇ ਬਹਾਲ ਕਰਨਾ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨੀਆ, ਏ ਸੀ ਪੀ ਸਕੀਮ ਨੂੰ ਮੁੜ ਤੋਂ ਚਾਲੂ ਕਰਨਾ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।

ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕਿ ਇਸ ਕਨਵੈਨਸ਼ਨ ਵਿਚ ਪੰਜਾਬ ਭਰ ਤੋਂ ਅਧਿਆਪਕ ਸ਼ਾਮਲ ਹੋਣਗੇ।ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਵੱਖ- ਵੱਖ ਜ਼ੋਨਾਂ ਵਿਚ ਕਨਵੈਨਸ਼ਨਾਂ ਕਰਵਾਉਣ ਤੋਂ ਬਾਅਦ ਅਗਲੀ ਰਣ ਨੀਤੀ ਬਣਾਈ ਜਾਵੇਗੀ।

Leave a Reply

Your email address will not be published.

%d bloggers like this: