ਕੰਪਿਊਟਰ ਅਧਿਆਪਕ ਯੂਨੀਅਨ ਦੀ ਸਰਕਾਰ ਨੂੰ ਚੇਤਾਵਨੀ, ਜੇ ਹੱਕ ਨਾ ਦਿੱਤਾ ਤਾਂ ਰੋਸ ਝੱਲਣ ਲਈ ਰਹੋ ਤਿਆਰ
ਕੰਪਿਊਟਰ ਅਧਿਆਪਕ ਯੂਨੀਅਨ ਦੀ ਸਰਕਾਰ ਨੂੰ ਚੇਤਾਵਨੀ, ਜੇ ਹੱਕ ਨਾ ਦਿੱਤਾ ਤਾਂ ਰੋਸ ਝੱਲਣ ਲਈ ਰਹੋ ਤਿਆਰ
– ਪੰਜਾਬ ਸਰਕਾਰ ਦੇ ਲਾਰਿਆਂ ਤੇ ਬਹਾਨਿਆਂ ਤੋਂ ਤੰਗ ਸੰਗਰੂਰ ਵਿਖੇ 11 ਸਤੰਬਰ ਨੂੰ ਮੁੱਖ ਮੰਤਰੀ ਤੋਂ ਕੰਪਿਊਟਰ ਅਧਿਆਪਕ ਮੰਗਣਗੇ ਹੱਕ
ਸਿੱਖਿਆ ਫੋਕਸ, ਜਲੰਧਰ। ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇੇਠ ਮਿਤੀ 11 ਸਤੰਬਰ ਦੀ ਸੰਗਰੂਰ ਵਿਖੇ ਰੈਲੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੁਆਰਾ ਕੀਤੇ ਵਾਦਿਆਂ ਨੂੰ ਆਮ ਜਨਤਾ ਵਿੱਚ ਪ੍ਰਚਾਰਨਗੇ। ਜੱਥੇਬੰਦੀ ਨੇ ਸਪੱਸਟ ਕੀਤਾ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ 2005 ‘ਚੋ ਜਦੋ ਤੋਂ ਹੀ ਹੋਈ ਹੈ, ਕੰਪਿਊਟਰ ਅਧਿਆਪਕਾਂ ਨਾਲ ਮਤਰੇਈ ਮਾਂ ਵਾਗ ਸਲੂਕ ਕੀਤਾ ਹੈ ਜੋ ਕਿ ਸ਼ੋਸਣ ਅੱਜ ਵੀ ਜਾਰੀ ਹੈ।
ਜਿਕਰਯੋਗ ਹੈ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ ਤੋਂ ਬਆਦ ਜਿੰਨੀਆਂ ਵੀ ਨਿਯੁਕਤੀਆਂ ਸਕੂਲਾਂ ਵਿੱਚ ਹੋਈਆਂ ਹਨ ਉਹ ਸਾਰੇ ਮੁਲਾਜਮ ਜਿਵੇ ਕਿ ਏ.ਸੀ.ਪੀ., ਮੈਡੀਕਲ ਸਹੁਲਤਾਂ, ਆਈ.ਆਰ., 6ਵਾਂ ਤਨਖਾਹ ਕਮਿਸ਼ਨ, ਅਤੇ ਹੋਰ ਸਾਰੇ ਲਾਭ ਪ੍ਰਾਪਤ ਕਰ ਰਹੇ ਹਨ। ਪਰ ਕੰਪਿਊਟਰ ਅਧਿਆਪਕਾਂ ਨੂੰ ਹਮੇਸ਼ਾਂ ਅੱਖੋ ਪਰੋਖੇ ਕੀਤ ਜਾ ਰਿਹਾ ਹੈ।
ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰਾਂ ਨੇ ਰੋਸ ਪ੍ਰਗਟ ਕਰਦਿਆ ਆਖਿਆ ਕਿ ਕੰਪਿਊਟਰ ਅਧਿਆਪਕ ਯੂਨੀਅਨ ਸਰਕਾਰ ਤੋਂ ਮਜਬੂਰ ਹੋ ਕਿ 7000 ਦੇ ਕਰੀਬ ਕੰਪਿਊਟਰ ਅਧਿਆਪਕਾਂ ਤੇ 6ਵੇਂ ਤਨਖਾਹ ਕਮਿਸ਼ਨ ਅਤੇ ਜੁਲਾਈ 2011 ਦੇ ਪੰਜਾਬ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪਰਿਵਾਰਾਂ ਸਮੇਤ 11 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਲਈ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਹੈ।
ਗੁਰਵਿੰਦਰ ਸਿੰਘ ਤਰਤਾਰਨ ,ਸਰਪ੍ਰਸਤ ਨੇ ਕਿਹਾ ਕਿ ਸਾਡੀ ਪਹਿਲੀ ਅਤੇ ਆਖਰੀ ਮੰਗ ਅਨੁਸਾਰ ਜੇਕਰ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤਨਖਾਹ ਪ੍ਰੋਟੈਕਟ ਕਰਕੇ ਤਬਦੀਲ ਕਰ ਦਿੰਦੀ ਹੈ ਤਾਂ ਸਰਕਾਰ ਤੇ ਨਿੱਕੇ ਪੈਸੇ ਦਾ ਵੀ ਬੌਝ ਨਹੀਂ ਪਵੇਗਾ।
ਜੱਥੇਬੰਦੀ ਦੇ ਆਗੂਆ ਹਰਜੀਤ ਸਿੰਘ ਸੀਨੀ ਮੀਤ ਪ੍ਰਧਾਨ, ਏਕਮਉਕਾਰ ਸਿੰਘ ਮੀਤ ਪ੍ਰਧਾਨ, ਨਰਦੀਪ ਸ਼ਰਮਾਂ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ ਪ੍ਰਧਾਨ, ਅਨਿਲ ਐਰੀ ਹੁਸ਼ਿਆਰਪੁਰ, ਹਰਜੀਤ ਸਿੰਘ ਬਰਕੰਦੀ ਵਿੱਤ ਸਕੱਤਰ, ਪਰਮਜੀਤ ਸਿੰਘ ਸੰਧੂ ਅਮਿੰ੍ਰਤਸਰ, ਹਰਮਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ, ਹਰਜਿੰਦਰ ਮੁਡਾਰ ਪ੍ਰੈਸ ਸਕੱਤਰ, ਗੁਰਪਿੰਦਰ ਸਿੰਘ ਗੁਰਦਾਸਪੁਰ, ਜਗਦੀਸ਼ ਸ਼ਰਮਾ ਸੰਗਰੂਰ, ਹਨੀ ਪਟਿਆਲਾ, ਗਗਨਦੀਪ ਸਿੰਘ ਅਮ੍ਰਿਤਸਰ, ਅਮਰਦੀਪ ਸਿੰਘ ਕਾਨੂੰਨੀ ਸਲਾਹਕਾਰ, ਰਮਨ ਕੁਮਾਰ ਜਲੰਧਰ, ਅਮਰਜੀਤ ਸਿੰਘ ਕੂਪਰਥਲਾ, ਈਸਰ ਸਿੰਘ, ਹਰਜਿੰਦਰ ਸਿੰਘ ਨਵਾਂ ਸਹਿਰ, ਅਮਨਦੀਪ ਸਿੰਘ ਪਠਾਨਕੋਟ, ਅਮਨ ਜੋਤੀ, ਜਸਵਿੰਦਰ ਸਿੰਘ ਲੁਧਿਆਣਾ, ਕੁਨਾਲ ਕਪੂਰ ਮਲੇਰਕੋਟਲਾ, ਦਵਿੰਦਰ ਸਿੰਘ, ਰਾਕੇਸ਼ ਸਿੰਘ ਖਾਲਸਾ ਮੋਗਾ, ਸੱਤਪ੍ਰਤਾਪ ਸਿੰਘ ਮਾਨਸਾ, ਪਰਦੀਪ ਬੈਰੀ ਨੇ ਕੰਪਿਊਟਰ ਅਧਿਆਪਕਾਂ ਨੂੰ ਵੱਧ-ਚੜ ਕੇ ਰੈਲੀ ਵਿੱਚ ਸਮੂਲੀਅਤ ਕਰਨ ਲਈ ਪ੍ਰੁੇਰਿਤ ਕੀਤਾ ਅਤੇ ਸਰਕਾਰ ਨੂੰ ਚੇਤਵਨੀ ਵੀ ਦਿੱਤੀ ਜੇਕਰ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀ ਕਰਦੀ ਤਾਂ ਸਮੂਹ ਕੰਪਿਊਟਰ ਅਧਿਆਪਕਾਂ ਦਾ ਰੋਸ ਝੱਲਣ ਲਈ ਤਿਆਰ ਰਹੇ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।