Latest news

ਮੌਤ ਦੇ ਕੰਢੇ ਤੇ ਖੜ੍ਹੇ ਅਧਿਆਪਕ ਬਹੁਤ ਸਬਰ ਕਰ ਚੁੱਕੇ ਹਨ ਮਾਨ ਸਾਹਿਬ ਇਹਨਾਂ ਦਾ ਦੁੱਖ ਵੀ ਸਮਝੋ – ਹਰਪ੍ਰੀਤ ਕੌਰ

ਮੌਤ ਦੇ ਕੰਢੇ ਤੇ ਖੜ੍ਹੇ ਅਧਿਆਪਕ ਬਹੁਤ ਸਬਰ ਕਰ ਚੁੱਕੇ ਹਨ ਮਾਨ ਸਾਹਿਬ ਇਹਨਾਂ ਦਾ ਦੁੱਖ ਵੀ ਸਮਝੋ – ਹਰਪ੍ਰੀਤ ਕੌਰ

– ਮੁੱਖ ਮੰਤਰੀ ਸਾਹਿਬ ਆਖਿਰ ਕਦੋਂ 6000 ਵਾਲੇ ਅਧਿਆਪਕ ਹੋ ਜਾਣਗੇ ਪੱਕੇ

ਸਿੱਖਿਆ ਫੋਕਸ, ਜਲੰਧਰ। ਸੱਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ 6000 ਤਨਖਾਹ ਲੈਣ ਵਾਲਾ ਅਧਿਆਪਕ ਸਾਡੀ ਸਰਕਾਰ ਆਉਣ ਤੇ 36000 ਤਨਖਾਹ ਲਵੇਗਾ।

ਭਾਵੇਂ ਪਿਛਲੀ ਦਿਨੀਂ ਸਰਕਾਰ ਵੱਲੋਂ ਇਹਨਾਂ ਚੋ ਕੁਝ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਜ਼ਰੂਰ ਕੀਤਾ ਜਿਸਦਾ ਇਹਨਾਂ ਅਧਿਆਪਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ। ਪਰ 6000 ਲੈਣ ਵਾਲੇ ਅਧਿਆਪਕ ਸਰਕਾਰ ਦੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਨੀਤੀ ਵਿੱਚ ਫਿੱਟ ਨਹੀਂ ਬੈਠ ਰਹੇ ਜਿਸ ਕਰਕੇ ਅਧਿਆਪਕ ਨਿਰਾਸ਼ਾ ਦੇ ਆਲਮ ਚ ਹਨ ਤੇ ਮਾਨ ਸਾਹਿਬ ਅੱਗੇ ਗੁਹਾਰ ਲਗਾ ਰਹੇ ਹਨ ਕਿ ਮੌਤ ਦੇ ਕੰਢੇ ਤੇ ਖੜ੍ਹੇ ਇਹ ਅਧਿਆਪਕ ਬਹੁਤ ਸਬਰ ਕਰ ਚੁੱਕੇ ਹਨ ਇਹਨਾਂ ਦਾ ਦੁੱਖ ਵੀ ਸਮਝੋ।

ਭਾਵੇਂ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੇ ਇਹਨਾਂ ਅਧਿਆਪਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਾਡੇ ਤੇ ਯਕੀਨ ਰੱਖੋ ਜਲਦ ਹੀ ਤੁਹਾਡਾ ਕੰਮ ਕੀਤਾ ਜਾਵੇਗਾ ਅਤੇ ਕੋਈ ਅਧਿਆਪਕ ਕੱਚਾ ਨਹੀਂ ਹੋਵੇਗਾ। ਪਰ ਸਵੇਰ ਸ਼ਾਮ ਦੀ ਰੋਟੀ ਦੇ ਮੁਥਾਜ ਇਹ ਅਧਿਆਪਕ ਮਰਨ ਕਿਨਾਰੇ ਹੋ ਚੁੱਕੇ ਹਨ ਜਿੰਨਾਂ ਨੂੰ ਭਰੋਸਾ ਨਹੀਂ ਤਨਖਾਹ ਚ ਵਾਧਾ ਚਾਹੀਦਾ।

Leave a Reply

Your email address will not be published.