Latest news

ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਮਿਲੇ ਬਦਲੀਆਂ ਦਾ ਹੱਕ – ਅਮਨਦੀਪ ਸ਼ਰਮਾ

ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਮਿਲੇ ਬਦਲੀਆਂ ਦਾ ਹੱਕ – ਅਮਨਦੀਪ ਸ਼ਰਮਾ

– 19 ਜੁਲਾਈ ਨੂੰ ਸਿੱਖਿਆ ਮੰਤਰੀ ਜੀ ਨੂੰ ਮਿਲਕੇ ਕਰਾਗੇ ਬਦਲੀਆ ਦੇ ਮਸਲੇ ਤੇ ਗੱਲਬਾਤ – ਦੁਆਬੀਆ
– ਦੋ ਸਾਲ ਦੀ ਸਟੇਅ ਪੂਰੀ ਹੋਣ ਉਪਰੰਤ ਵੀ ਨਹੀਂ ਮਿਲਿਆ ਬਦਲੀ ਦਾ ਮੌਕਾ – ਗੁਰਜੰਟ ਬੱਛੋਆਣਾ

ਸਿੱਖਿਆ ਫੋਕਸ, ਪਟਿਆਲਾ। ਪਿਛਲੇ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਘਰਾਂ ਦੇ ਨਜ਼ਦੀਕ ਇਕ ਮੌਕਾ ਦੇਣ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਾਰਚ 2022 ਤਕ ਅਧਿਆਪਕਾਂ ਦੀ ਸਟੇਅ ਨੂੰ ਮੰਨਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਬਦਲੀਆਂ ਜੁਲਾਈ ਮਹੀਨੇ ਤੱਕ ਹੁੰਦੀਆਂ ਹਨ ਤਾਂ ਬਦਲੀਆਂ ਦੀ ਸਟੇਅ ਨੂੰ ਵੀ ਜੁਲਾਈ ਮਹੀਨੇ ਤੱਕ ਹੀ ਮੰਨਣਾ ਬਣਦਾ ਹੈ।

ਉਹਨਾਂ ਕਿਹਾ ਕੇ 31 ਮਾਰਚ 2023 ਨੂੰ ਅਧਾਰ ਬਣਾ ਕੇ ਅਧਿਆਪਕਾਂ ਦੀਆਂ ਬਦਲੀਆ ਕੀਤੀਆ ਜਾਣ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ 3704, 6635 ਭਰਤੀਆਂ ਵਿੱਚ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਬਦਲੀ ਪਾਲਿਸੀ ਵਿਚ ਸੋਧ ਕਰਦਿਆਂ ਇਨ੍ਹਾਂ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਗਿਆ ਸੀ ਜਿਸ ਵਿੱਚ ਕਈ ਅਧਿਆਪਕਾਂ ਦੀਆਂ ਬਦਲੀਆਂ ਤਾਂ ਹੋ ਗਈਆਂ ਸਨ ਪ੍ਰੰਤੂ ਬਹੁਤੇ ਅਧਿਆਪਕ ਬਦਲੀਆਂ ਤੋਂ ਵਾਂਝੇ ਰਹਿ ਗਏ ਸਨ।

ਉਨ੍ਹਾਂ ਕਿਹਾ ਕਿ ਸਿਫਾਰਸੀ ਅਧਿਆਪਕਾਂ ਦੀਆਂ ਬਦਲੀਆਂ ਤਾਂ ਇਸ ਸਾਲ ਦੇ ਸੁਰੂ ਵਿੱਚ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕਰ ਦੇਣੀਆਂ ਸਨ ਪ੍ਰੰਤੂ ਲੋੜਵੰਦ ਅਧਿਆਪਕ ਅਜੇ ਵੀ ਦੂਰ ਦੁਰਾਡੇ ਹੀ ਕੰਮ ਕਰ ਰਹੇ ਹਨ ਉਨ੍ਹਾਂ ਮੰਗ ਕੀਤੀ ਕਿ ਪੋਰਟਲ ਦੁਬਾਰਾ ਖੁੱਲ੍ਹ ਕੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ।

Leave a Reply

Your email address will not be published.