Latest news

ਸਰਕਾਰੀ ਸਕੂਲ ਦਾ ਗੇਟ ਬੰਦ ਕਰਕੇ 150 ਬੱਚਿਆਂ ਨੂੰ ਜ਼ਬਰਦਸਤੀ ਲਗਾਈ ਵੈਕਸੀਨ, 50 ਦੀ ਸਿਹਤ ਵਿਗੜੀ

ਸਰਕਾਰੀ ਸਕੂਲ ਦਾ ਗੇਟ ਬੰਦ ਕਰਕੇ 150 ਬੱਚਿਆਂ ਨੂੰ ਜ਼ਬਰਦਸਤੀ ਲਗਾਈ ਵੈਕਸੀਨ, 50 ਦੀ ਸਿਹਤ ਵਿਗੜੀ

 

 

 

– ਬੱਚਿਆਂ ਦਾ ਕਹਿਣਾ ਪਹਿਲਾਂ ਕੀਤੀ ਗਈ ਕੁੱਟਮਾਰ ਅਤੇ ਫਿਰ ਟੀਕੇ ਲਗਾਈ ਗਈ ਟੀਕੇ ਦੀ ਖੁਰਾਕ

 

 

ਸਿੱਖਿਆ ਫੋਕਸ, ਅਲੀਗੜ੍ਹ। ਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਸਿਹਤ ਵਿਭਾਗ ਅਤੇ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਸਕੂਲ ਵਿੱਚ ਪੜ੍ਹਦੇ 150 ਦੇ ਕਰੀਬ ਬੱਚਿਆਂ ਦਾ ਸਕੂਲ ਦਾ ਗੇਟ ਬੰਦ ਕਰਕੇ ਜ਼ਬਰਦਸਤੀ ਟੀਕਾਕਰਨ ਕਰਵਾਇਆ ਗਿਆ।

ਵੈਕਸੀਨ ਦੀ ਖੁਰਾਕ ਤੋਂ ਬਾਅਦ 50 ਤੋਂ ਵੱਧ ਬੱਚਿਆਂ ਦੀ ਸਿਹਤ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਸਥਾਨਕ ਸੀ.ਐਸ.ਸੀ. ਵਿਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਸਾਡੀ ਇਜਾਜ਼ਤ ਤੋਂ ਬਿਨਾਂ ਬੱਚਿਆਂ ਦਾ ਟੀਕਾਕਰਨ ਕਿਉਂ ਕੀਤਾ ਗਿਆ, ਜਦਕਿ ਜੇਕਰ ਬੱਚਿਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਟੀਕੇ ਦੀ ਖੁਰਾਕ ਲਗਾਈ ਗਈ, ਜਿਸ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ।

ਇਹ ਮਾਮਲਾ ਅਲੀਗੜ੍ਹ ਦੇ ਥਾਣਾ ਦਾਦੋਂ ਇਲਾਕੇ ਦੇ ਨਾਈ ਕੇ ਨਗਲਾ ਪ੍ਰਾਇਮਰੀ ਸਕੂਲ ਦਾ ਹੈ। ਇੱਥੇ ਸਕੂਲ ਦਾ ਗੇਟ ਬੰਦ ਕਰਕੇ 150 ਬੱਚਿਆਂ ਨੂੰ ਜ਼ਬਰਦਸਤੀ ਵੈਕਸੀਨ ਲਗਾਈ ਗਈ ਤਾਂ 50 ਦੇ ਕਰੀਬ ਬੱਚੇ ਅਚਾਨਕ ਬਿਮਾਰ ਹੋ ਗਏ। ਉਨ੍ਹਾਂ ਨੂੰ ਤੁਰੰਤ ਇਲਾਕੇ ਦੇ ਸੀਐਸਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਬੱਚਿਆਂ ਦਾ ਦੋਸ਼ ਹੈ ਕਿ ਸਕੂਲ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਕਮਰੇ ਵਿੱਚ ਬੰਦ ਕਰ ਕੇ ਕੁੱਟਮਾਰ ਕੀਤੀ। ਉਸ ਤੋਂ ਬਾਅਦ ਖੁਰਾਕ ਦਿੱਤੀ ਗਈ। ਖੁਰਾਕ ਲੈਣ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਉਲਟੀਆਂ ਦਸਤ ਅਤੇ ਤੇਜ਼ ਬੁਖਾਰ ਹੋਣ ਲੱਗਾ।

ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਬਾਰੇ ਨਾ ਤਾਂ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਡਾਕਟਰ ਨੇ ਇਸ ਬਾਰੇ ਦੱਸਿਆ।

ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਅਵਤਾਰ ਯਾਦਵ ਨੇ ਦੱਸਿਆ ਕਿ ਦਾਦੋਂ ਥਾਣਾ ਖੇਤਰ ਦੇ ਅਧੀਨ ਪੈਂਦੇ ਨਾਈ ਕੇ ਨਗਲਾ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 150 ਬੱਚਿਆਂ ਨੂੰ ਜ਼ਬਰਦਸਤੀ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਸੀਐਸਸੀ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਵੱਡੀ ਲਾਪ੍ਰਵਾਹੀ ਸਕੂਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦਾ ਨੋਟਿਸ ਲੈਂਦਿਆਂ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਕਮਿਊਨਿਟੀ ਹੈਲਥ ਸੈਂਟਰ ਦੇ ਮੈਡੀਕਲ ਸੁਪਰਡੈਂਟ ਡਾ.ਅਵਨੇਂਦਰ ਯਾਦਵ ਨੇ ਦੱਸਿਆ ਕਿ ਬੂਸਟਰ ਮੁਹਿੰਮ ਚੱਲ ਰਹੀ ਹੈ। ਇਸ ਦੇ ਤਹਿਤ ਟੀਡੀ ਅਤੇ ਡੀਪੀਡੀ ਦੇ ਟੀਕੇ ਲਗਾਏ ਜਾ ਰਹੇ ਹਨ। DPD ਵੈਕਸੀਨ ਤੋਂ ਬਾਅਦ ਜ਼ਿਆਦਾਤਰ ਬੁਖਾਰ ਆਉਂਦਾ ਹੈ, ਇਸ ਲਈ ਬੱਚਿਆਂ ਵਿੱਚ ਬੁਖਾਰ ਦੀ ਸ਼ਿਕਾਇਤ ਹੋਵੇਗੀ। ਸਕੂਲ ‘ਚ ਬੱਚਿਆਂ ਨੂੰ ਡੋਜ਼ ਦਿੱਤੀ ਗਈ, ਜਿਸ ‘ਚੋਂ 50 ਦੇ ਕਰੀਬ ਬੱਚਿਆਂ ਨੂੰ ਬੁਖਾਰ, ਉਲਟੀਆਂ ਦੀ ਸ਼ਿਕਾਇਤ ਆਈ, ਜਿਨ੍ਹਾਂ ਨੂੰ ਸੀ.ਐੱਸ.ਸੀ. ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਬੱਚਿਆਂ ਨੇ ਬੁਖਾਰ ਦੀ ਸ਼ਿਕਾਇਤ ਕੀਤੀ ਹੈ, ਸਾਰੇ ਬੱਚੇ ਖਤਰੇ ਤੋਂ ਬਾਹਰ ਹਨ।

Leave a Reply

Your email address will not be published.