ਵਿਭਾਗੀ ਪ੍ਰੀਖਿਆ ਦੁਬਾਰਾ ਦੁਬਾਰਾ ਲੈਣ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆਂ
ਵਿਭਾਗੀ ਪ੍ਰੀਖਿਆ ਦੁਬਾਰਾ ਦੁਬਾਰਾ ਲੈਣ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆਂ
– ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਜਿਸ ਤਹਿਤ ਸਿੱਧੀ ਭਰਤੀ ਜਾਂ ਪ੍ਰਮੋਟ ਹੋਏ
– ਅਧਿਆਪਕਾਂ ਦੇ ਵਾਰ -ਵਾਰ ਪੇਪਰ ਲੈਣ ਸਬੰਧੀ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ – ਅਮਨਦੀਪ ਸ਼ਰਮਾ
ਸਿੱਖਿਆ ਫੋਕਸ, ਚੰਡੀਗੜ੍ਹ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਪ੍ਰੈੱਸ ਸਕੱਤਰ ਜਸਵੀਰ ਹੁਸ਼ਿਆਰਪੁਰੀਆਂ ਨੇ ਕਿਹਾ ਕਿ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ,ਬਲਾਕ ਸਿੱਖਿਆ ਅਫ਼ਸਰ ਅਤੇ ਪ੍ਰਮੋਟ ਹੋਏ ਅਧਿਆਪਕ ਪਹਿਲਾਂ ਹੀ ਕਈ ਵਾਰ ਪ੍ਰੀਖਿਆਵਾ ਦੇ ਕੇ ਭਰਤੀ ਹੋਏ ਹਨ ਅਤੇ ਵਾਰ- ਵਾਰ ਪ੍ਰੀਖਿਆਵਾਂ ਲੈਣੀਆਂ ਬਿਲਕੁਲ ਗਲਤ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਪੰਜਾਬ ਇਸ ਦਾ ਵਿਰੋਧ ਕਰਦੀ ਹੈ ਅਤੇ ਇਸ ਪੱਤਰ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸਕੂਲ ਮੁਖੀਆਂ ਦੀਆਂ ਪੋਸਟਾਂ ਨੂੰ ਪ੍ਰਬੰਧਕੀ ਪੋਸਟਾਂ ਬਣਾਉਣ ਅਤੇ ਸਕੂਲਾਂ ਵਿੱਚ ਵੱਡੇ ਪੱਧਰ ਤੇ ਪਈਆਂ ਘਾਟਾਂ ਨੂੰ ਦੂਰ ਕਰਨ ਦੀ ਮੰਗ ਕਰਦੀ ਹੈ ।ਉਨ੍ਹਾਂ ਕਿਹਾ ਕਿ ਪੰਦਰਾਂ ਅਗਸਤ ਤੱਕ ਪੰਜਾਬ ਪੱਧਰ ਤੇ ਇਸ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਵਿਭਾਗੀ ਪ੍ਰੀਖਿਆ ਦੇਣ ਦਾ ਬਿਲਕੁੱਲ ਬਾਈਕਾਟ ਕੀਤਾ ਜਾਵੇਗਾ।