ਵੱਡੀ ਖ਼ਬਰ: ਪੰਜਾਬ ਕੈਬਨਿਟ ਨੇ ਸਕੂਲਾਂ ਲਈ ਲਿਆ ਵੱਡਾ ਫ਼ੈਸਲਾ
ਵੱਡੀ ਖ਼ਬਰ: ਪੰਜਾਬ ਕੈਬਨਿਟ ਨੇ ਸਕੂਲਾਂ ਲਈ ਲਿਆ ਵੱਡਾ ਫ਼ੈਸਲਾ
– ਖ਼ਾਲੀ ਅਸਾਮੀਆਂ ਭਰਨ ਲਈ ਵੀ ਕੀਤਾ ਵੱਡਾ ਐਲਾਨ
ਸਿੱਖਿਆ ਫੋਕਸ, ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅੱਜ ਕਈ ਵੱਡੇ ਫ਼ੈਸਲੇ ਲਏ ਹਨ। ਜਾਣਕਾਰੀ ਦਿੰਦਿਆਂ ਹੋਇਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ, ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ।
ਇਸ ਤੋਂ ਇਲਾਵਾ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਡਾਇਰਟੋਰੇਟ ਹਾਇਰ ਐਜੂਕੇਸ਼ਨ ਦਾ ਨਾਮ ਬਦਲ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਸਕੂਲਾਂ ਲਈ ਵੱਡਾ ਫ਼ੈਸਲਾ ਲਿਆ ਹੈ ਅਤੇ ਸਾਂਭ ਸੰਭਾਲ ਲਈ ਸਕੂਲ ਦੀ ਮੈਨੇਜਮੈਂਟ ਸਫ਼ਾਈ ਕਾਮਿਆਂ ਤੇ ਚੌਂਕੀਦਾਰ ਅਤੇ ਹੋਰਨਾਂ ਕੰਮਾਂ ਦਾ ਪ੍ਰਬੰਧ ਕਰਨਗੀਆਂ। ਇਸ ਤਰ੍ਹਾਂ ਕਰਨ ਨਾਲ 14000 ਦੇ ਕਰੀਬ ਅਸਿੱਧੇ ਤੌਰ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ, ਅਧਿਆਪਕਾਂ ਕੋਲੋਂ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇਗਾ।