Latest news

ਅਧਿਆਪਕ ਜੱਥੇਬੰਦੀਆਂ ਦੇ ਸੁਝਾਅ ਅਨੁਸਾਰ ਬਦਲੀਆਂ ਤਰੁੰਤ ਕੀਤੀਆਂ ਜਾਣ – ਜੀਟੀਯੂ

ਅਧਿਆਪਕ ਜੱਥੇਬੰਦੀਆਂ ਦੇ ਸੁਝਾਅ ਅਨੁਸਾਰ ਬਦਲੀਆਂ ਤਰੁੰਤ ਕੀਤੀਆਂ ਜਾਣ – ਜੀਟੀਯੂ

 

 

– ਆਪਸੀ ਬਦਲੀਆਂ ਲਈ 6635 ਨਵ ਨਿਯੁੱਕਤ ਅਧਿਆਪਕਾਂ ਤੇ ਸਪੈਸ਼ਲ ਹਾਲਤਾਂ ਵਾਲਿਆਂ ਨੂੰ ਬਿਨਾ ਸ਼ਰਤ ਵਿਚਾਰਿਆ ਜਾਵੇ – ਕਰਨੈਲ ਫਿਲੌਰ

 

ਸਿੱਖਿਆ ਫੋਕਸ, ਫਿਲੌਰ। ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ,ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਜਿਲਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ , ਜਨਰਲ ਸਕੱਤਰ ਗਣੇਸ਼ ਭਗਤ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਚ ਸਕੱਤਰ ਨਿਰਮੋਲਕ ਸਿੰਘ ਹੀਰਾ, ਪ੍ਰੈੱਸ ਸਕੱਤਰ ਰਣਜੀਤ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਜਥੇਬੰਦੀਆਂ ਦੇ ਸੁਝਾਵਾਂ ਅਨੁਸਾਰ ਤਰੁੰਤ ਕੀਤੀਆਂ ਜਾਣ ਕਿਉਂ ਕਿ ਤੇ ਪਹਿਲਾਂ ਕੀਤੀਆਂ ਬਦਲੀਆਂ ਪਹਿਲ ਦੇ ਅਧਾਰ ਤੇ ਲਾਗੂ ਕੀਤੀਆਂ ਜਾਣ।

ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਬੱਚਿਆਂ ਦੇ ਅਨੁਪਾਤ ਮੁਤਾਬਕ ਅਬੌਲਸ਼ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਉਹਨਾਂ ਕਿਹਾ ਕੀ ਬਦਲੀਆਂ ਦਾ ਪੋਰਟਲ ਬਹੁਤ ਵਾਰੀ ਖੋਹਲਿਆ ਗਿਆ ਤੇ ਤੇ ਪ੍ਰਤੀ ਬੇਨਤੀਆਂ ਵੀ ਮੰਗੀਆਂ ਪਰ ਬਦਲੀਆਂ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਨਹੀਂ ਚਾੜਿਆ ਗਿਆ, ਤੇ ਨਾ ਹੀ ਪਹਿਲਾਂ ਕੀਤੀਆਂ ਬਦੀਆਂ ਦੀ ਕੋਈ ਮੈਰਿਟ ਜਾਰੀ ਕੀਤੀ ਗਈ।

ਇਸ ਸਮੇਂ ਕਰਨੈਲ ਫਿਲੌਰ ਨੇ ਕਿਹਾ ਕਿ ਨਵ ਨਿਯੁੱਕਤ 6635 ਅਧਿਆਪਕਾਂ ਨੂੰ ਪਿੱਤਰੀ ਜਿਲਿਆਂ ਵਿੱਚ ਨਿਯੁੱਕਤ ਕਰਨ ਲਈ ਆਪਸੀ ਬਦਲੀਆਂ ਦਾ ਮੌਕਾ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਦਿਆਂ ਸਾਰ ਹੀ ਭਗਵੰਤ ਸਿੰਘ ਮਾਨ ਜੀ ਨੇ ਅਧਿਆਪਕਾਂ ਨੂੰ ਨੇੜੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਸੀ ਪਰ ਉਹ ਵੀ ਹਾਲੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਹੈ ਕਿ ਕਿਉਂਕਿ ਕੋਠਾਰੀ ਕਮਿਸ਼ਨ ਅਨੁਸਾਰ ਅਧਿਆਪਕ ਆਪਣੇ ਘਰ ਦੇ ਨਜ਼ਦੀਕ ਹੋਵੇ ਤਾਂ ਹੀ ਉਹ ਮਨ ਲਗਾ ਕੇ ਪੜੵਾਈ ਕਰਵਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕੀ ਬਦਲੀਆਂ ਵਿੱਚ ਠਹਿਰ ਦੀ ਸ਼ਰਤ ਦੀ ਥਾਂ ਤੇ ਕਿਲੋਮੀਟਰ ਵਾਲੀ ਸ਼ਰਤ ਨੂੰ ਲਾਗੂ ਕੀਤਾ ਜਾਵੇ ਅਤੇ ਬਦਲੀਆਂ ਕਰਨ ਸਮੇਂ ਕੁਆਰੀਆਂ ਲੜਕੀਆਂ, ਵਿਧਵਾਵਾਂ, ਬਿਮਾਰੀ ਤੋਂ ਪੀੜਿਤ ਤੇ ਜਿਹਨਾਂ ਦੇ ਬੱਚੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਨੂੰ ਬਿਨਾਂ ਕਿਸੇ ਸ਼ਰਤ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇ ਤੇ ਬਦਲੀਆਂ ਕਰਵਾ ਚੁੱਕੇ ਅਧਿਆਪਕ ਜਿਹੜੇ ਬਦਲੀਆਂ ਰੱਦ ਕਰਾਉਣਾ ਚਾਹੁੰਦੇ ਹਨ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇ।

 

ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਹਲ ਭਗਤ,ਰਾਜੀਵ ਭਗਤ, ਕੁਲਵੰਤ ਰਾਮ ਰੁੜਕਾ, ਅਮਰਜੀਤ ਭਗਤ, ਸੰਦੀਪ ਰਾਜੋਵਾਲ, ਗੁਰਿੰਦਰ ਸਿੰਘ, ਅਨਿਲ ਕੁਮਾਰ ਭਗਤ, ਰਣਜੀਤ ਠਾਕੁਰ, ਪਿਆਰਾ ਸਿੰਘ ਨਕੋਦਰ, ਕਮਲਦੇਵ, ਜਤਿੰਦਰ ਸਿੰਘ, ਸ਼ਿਵ ਰਾਜ ਕੁਮਾਰ, ਰਾਜਿੰਦਰ ਸਿੰਘ ਭੋਗਪੁਰ, ਸੂਰਤੀ ਲਾਲ, ਵਿਨੋਦ ਭੱਟੀ, ਮੁਲਖ ਰਾਜ, ਪਰਨਾਮ ਸਿੰਘ ਸੈਣੀ,ਪਰੇਮ ਖਲਵਾੜਾ, ਰਾਜਿੰਦਰ ਸਿੰਘ ਸ਼ਾਹਕੋਟ ਆਦਿ ਅਧਿਆਪਕ ਆਗੂ ਹਾਜ਼ਰ ਸਨ।

Leave a Reply

Your email address will not be published.

%d bloggers like this: